Dharam Singh was : ਕਈ ਵਾਰ ਛੋਟੀ ਜਿਹੀ ਗਲਤੀ ਇਨਸਾਨ ਲਈ ਬਹੁਤ ਹੀ ਘਾਤਕ ਸਾਬਤ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਜੰਮੂ ਕਸ਼ਮੀਰ ਦਾ ਵਸਨੀਕ ਧਰਮ ਸਿੰਘ (42), ਜੋ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਤੋਂ 14 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਵਾਪਸ ਆਇਆ ਸੀ, ਨੂੰ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇੱਕ ਕਸਟਮ ਇਮੀਗ੍ਰੇਸ਼ਨ ਤੋਂ ਬਾਅਦ, ਉਸਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂਨਾਨਕ ਦੇਵ ਜੀ ਹਸਪਤਾਲ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਅਧਿਕਾਰੀ ਅਰੁਣ ਕੁਮਾਰ ਨੇ ਦੱਸਿਆ ਕਿ ਧਰਮ ਸਿੰਘ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦਾ ਵਸਨੀਕ ਹੈ। ਉਹ ਅਚਾਨਕ 2003 ਵਿੱਚ ਸਾਂਬਾ ਸੈਕਟਰ ਤੋਂ ਪਾਕਿਸਤਾਨ ਚਲਾ ਗਿਆ, ਜਿੱਥੇ ਉਸਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਲਾਹੌਰ, ਪਾਕਿਸਤਾਨ ਦੇ ਕੋਟ ਲਖਪਤ ਜੇਲ੍ਹ ਵਿੱਚ 14 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ, ਉਹ ਸੋਮਵਾਰ ਨੂੰ ਵਾਹਗਾ ਰਾਹੀਂ ਭਾਰਤ ਪਰਤਿਆ, ਜਿੱਥੇ ਬੀਐਸਐਫ ਨੇ ਉਸਨੂੰ ਰਿਵਾਇਤੀ ਇਮੀਗ੍ਰੇਸ਼ਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁੱਛਗਿੱਛ ਦੌਰਾਨ ਉਸਨੇ ਪੁਲਿਸ ਨੂੰ ਦੱਸਿਆ ਕਿ 2003 ਵਿਚ ਮੈਂ 18 ਸਾਲਾਂ ਦਾ ਸੀ, ਜਦੋਂ ਮੈਂ ਗਲਤੀ ਨਾਲ ਸਾਂਬਾ ਸੈਕਟਰ ਵਿਚੋਂ ਪਾਕਿਸਤਾਨ ਵਿਚ ਦਾਖਲ ਹੋਇਆ ਸੀ। ਜਿੱਥੋਂ ਮੈਨੂੰ ਫੜਿਆ ਗਿਆ ਅਤੇ ਮੇਰੇ ਖਿਲਾਫ ਕੇਸ ਦਰਜ ਕੀਤਾ ਗਿਆ ਅਤੇ ਅਦਾਲਤ ਨੇ ਮੈਨੂੰ 14 ਸਾਲ ਦੀ ਸਜ਼ਾ ਸੁਣਾਈ। ਸਜ਼ਾ ਪੂਰੀ ਹੋਣ ਤੋਂ ਬਾਅਦ, ਮੈਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਮੈਂ ਆਪਣੇ ਵਤਨ ਪਰਤ ਆਇਆ ਹਾਂ। ਉਸਨੇ ਦੱਸਿਆ ਕਿ ਉਸਨੂੰ ਜਲਦੀ ਹੀ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਦੇ ਲਈ ਜੰਮੂ-ਕਸ਼ਮੀਰ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ।