PM May skip India-EU Summit: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਇਸੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਮਹੀਨੇ ਪੁਰਤਗਾਲ ਵਿੱਚ ਹੋਣ ਵਾਲੇ 16ਵੇਂ ਸਲਾਨਾ ਭਾਰਤ-ਯੂਰਪੀਅਨ ਸੰਮੇਲਨ ਵਿੱਚ ਪੁਰਤਗਾਲ ਸ਼ਾਮਿਲ ਹੋਣ ਦੀ ਸੰਭਾਵਨਾ ਬੇਹੱਦ ਘੱਟ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਹ ਮਈ ਵਿੱਚ ਆਪਣੀ ਤਹਿ ਕੀਤੀ ਫਰਾਂਸ ਦੀ ਯਾਤਰਾ ਮੁਲਤਵੀ ਕਰ ਸਕਦੇ ਹਨ।
ਭਾਰਤੀ-ਯੂਰਪੀ ਸੰਘ ਸਿਖਰ ਸੰਮੇਲਨ ਪੁਰਤਗਾਲ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਪੋਰਟੋ ਵਿੱਚ 8 ਮਈ ਆਯੋਜਿਤ ਹੋਣਾ ਨਿਰਧਾਰਿਤ ਹੈ। ਪੁਰਤਗਾਲੀ ਪ੍ਰਧਾਨਗੀ ਆਫ ਦ ਕੌਂਸਿਲ ਆਫ ਦ ਯੂਰਪੀਅਨ ਯੂਨੀਅਨ ਦੇ ਇੱਕ ਸੂਤਰ ਨੇ ਪੁਰਤਗਾਲੀ ਅਖਬਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਿਖਰ ਸੰਮੇਲਨ ਵਿੱਚ ਵੀਡੀਓ-ਕਾਨਫਰੰਸਿੰਗ ਰਾਹੀਂ ਸ਼ਾਮਿਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ 15ਵਾਂ ਸਲਾਨਾ ਭਾਰਤ-ਯੂਰਪੀਅਨ ਸੰਘ ਸੰਮੇਲਨ ਪਿਛਲੇ ਸਾਲ ਜੁਲਾਈ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਹੋਇਆ ਸੀ। ਇਸ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ‘ਕਾਰਜ-ਮੁਖੀ’ ਏਜੰਡੇ ਦੀ ਮੰਗ ਕੀਤੀ ਸੀ, ਤਾਂ ਜੋ ਭਾਰਤ ਅਤੇ 27 ਦੇਸ਼ਾਂ ਦੀ ਸੰਗਠਨ ਯੂਰਪੀਅਨ ਯੂਨੀਅਨ ਦਰਮਿਆਨ ਸਬੰਧਾਂ ਨੂੰ ਇੱਕ ਨਿਸ਼ਚਤ ਸਮੇਂ ਦੇ ਅੰਦਰ ਵਧਾਇਆ ਜਾ ਸਕੇ।