PM Modi wishes nation: ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਅੱਜ ਦੇਸ਼ ਭਰ ਵਿੱਚ ਰਾਮਨੌਮੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ । ਪੀਐਮ ਮੋਦੀ ਨੇ ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਮਰਿਆਦਾ ਪੁਰਸ਼ੋਤਮ ਸ੍ਰੀਰਾਮ ਦੇ ਸੰਦੇਸ਼ ਦਾ ਜ਼ਿਕਰ ਕਰਦਿਆਂ ਕੋਰੋਨਾ ਤੋਂ ਬਚਣ ਦੇ ਉਪਾਵਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ।
ਦਰਅਸਲ, ਪੀਐੱਮ ਮੋਦੀ ਵੱਲੋਂ 2 ਟਵੀਟ ਕੀਤੇ ਗਏ ਹਨ। ਉਨ੍ਹਾਂ ਨੇ ਆਪਣੇ ਦੋ ਟਵੀਟਾਂ ਵਿੱਚ ਲਿਖਿਆ,” ਰਾਮਨੌਮੀ ਦੀਆਂ ਮੰਗਲਕਾਮਨਾਵਾਂ । ਦੇਸ਼ਵਾਸੀਆਂ ‘ਤੇ ਭਗਵਾਨ ਸ੍ਰੀ ਰਾਮ ਦੀ ਕ੍ਰਿਪਾ ਸਦਾ ਬਣੀ ਰਹੇ। ਜੈ ਸ੍ਰੀ ਰਾਮ ! ਅੱਜ ਰਾਮਨੌਮੀ ਹੈ ਤੇ ਮਰਿਆਦਾ ਪੁਰਸ਼ੋਤਮ ਸ੍ਰੀਰਾਮ ਦਾ ਸਾਨੂੰ ਸਭ ਨੂੰ ਇਹੀ ਸੰਦੇਸ਼ ਹੈ ਕਿ ਮਰਿਆਦਾ ਦਾ ਪਾਲਣ ਕਰੋ। ਕੋਰੋਨਾ ਦੇ ਇਸ ਸੰਕਟ ਸਮੇਂ ਵਿੱਚ ਕੋਰੋਨਾ ਤੋਂ ਬਚਣ ਲਈ ਜੋ ਵੀ ਉਪਾਅ ਹਨ, ਕ੍ਰਿਪਾ ਕਰ ਕੇ ਉਨ੍ਹਾਂ ਦਾ ਪਾਲਣ ਕਰੋ। ‘ਦਵਾਈ ਵੀ, ਕੜਾਈ ਵੀ’ ਦੇ ਮੰਤਰ ਨੂੰ ਯਾਦ ਰੱਖੋ।”
ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਰਾਮਨੌਮੀ ਦੀ ਪੂਰਵ ਸੰਧਿਆ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਯਸ਼ਸਵੀ ਭਾਰਤ ਦੇ ਨਿਰਮਾਣ ਲਈ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਤੇ ਕੰਮਾਂ ਵਿੱਚ ਸ਼ਾਮਿਲ ਕਰਨ ਲਈ ਕਿਹਾ । ਰਾਮਨੌਮੀ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਭਗਵਾਨ ਰਾਮ ਦਾ ਜਨਮਦਿਨ ਦੇਸ਼ ਵਿੱਚ ਰਾਮਨੌਮੀ ਦੇ ਰੂਪ ਵਿੱਚ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ ।
ਰਾਸ਼ਟਰਪਤੀ ਨੇ ਕਿਹਾ, “ਨਿਆਂ ਅਤੇ ਮਨੁੱਖੀ ਸਨਮਾਨ ਲਈ ਕੋਸ਼ਿਸ਼ ਕਰਦਿਆਂ ਅਸੀਂ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਬਹੁਤ ਮਦਦਗਾਰ ਪਾਉਂਦੇ ਹਾਂ । ਭਗਵਾਨ ਰਾਮ ਨੇ ਸਾਨੂੰ ਸਿਖਾਇਆ ਕਿ ਧਾਰਮਿਕ ਜੀਵਨ ਕਿਵੇਂ ਜੀਵੋ । ਭਗਵਾਨ ਰਾਮ ਦਾ ਪੂਰਾ ਜੀਵਨ ਅਤੇ ਧਰਮ, ਸੰਜਮ ਅਤੇ ਸੱਚਾਈ ਬਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਪ੍ਰੇਰਿਤ ਕਰਦੀਆਂ ਹਨ । ਰਾਮਨੌਮੀ ਦੇ ਇਸ ਸ਼ੁੱਭ ਅਵਸਰ ‘ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ।”