Strong winds will : ਚੰਡੀਗੜ੍ਹ: ਪਿਛਲੇ 24 ਘੰਟਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਉੱਤਰ ਪੱਛਮੀ ਮੀਂਹ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਅਤੇ ਮੰਡੀਆਂ ਵਿੱਚ ਵਿਕਣ ਲਈ ਆਏ ਕਣਕ ਭਿੱਜ ਗਈ । ਕਈ ਥਾਵਾਂ ‘ਤੇ ਮੰਡੀਆਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਕਣਕ ਦਾ ਨੁਕਸਾਨ ਹੋਇਆ ਹੈ। ਬੀਤੀ ਰਾਤ ਚੰਡੀਗੜ੍ਹ ਵਿੱਚ ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ‘ਚ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪੱਛਮੀ ਖੇਤਰ ਵਿੱਚ ਕੁਝ ਥਾਵਾਂ ‘ਤੇ ਤੇਜ਼ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਚਾਰ ਮਿਲੀਮੀਟਰ, ਅੰਬਾਲਾ, ਕਰਨਾਲ ਵਿੱਚ ਇੱਕ-ਇੱਕ ਮਿਲੀਮੀਟਰ, ਨਾਰਨੌਲ ਵਿੱਚ ਦੋ ਮਿਲੀਮੀਟਰ, ਸਿਰਸਾ ਵਿੱਚ ਇੱਕ ਮਿਲੀਮੀਟਰ, ਰੋਹਤਕ ਗੁੜਗਾਉਂ, ਭਿਵਾਨੀ ਸਮੇਤ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਕੁਝ ਥਾਵਾਂ ‘ਤੇ ਬੂੰਦਾ ਬਾਦੀ ਵੀ ਹੋ ਸਕਦੀ ਹੈ। ਚੰਡੀਗੜ੍ਹ, ਅੰਬਾਲਾ, ਕਰਨਾਲ ਵਿਚ ਘੱਟੋ ਘੱਟ ਤਾਪਮਾਨ 17 ਡਿਗਰੀ, ਹਿਸਾਰ ‘ਚ 18 ਡਿਗਰੀ, ਨਾਰਨੌਲ ‘ਚ 16 ਡਿਗਰੀ, ਭਿਵਾਨੀ ਦਾ 15 ਡਿਗਰੀ, ਸਿਰਸਾ 16 ਡਿਗਰੀ, ਦਿੱਲੀ ‘ਚ 19 ਡਿਗਰੀ, ਅੰਮ੍ਰਿਤਸਰ 16 ਡਿਗਰੀ, ਲੁਧਿਆਣਾ 16 ਡਿਗਰੀ, ਪਠਾਨਕੋਟ ਅਤੇ ਪਟਿਆਲਾ 17 ਡਿਗਰੀ, ਆਦਮਪੁਰ 16 ਡਿਗਰੀ, ਹਲਵਾਰਾ 17 ਡਿਗਰੀ, ਬਠਿੰਡਾ 17 ਡਿਗਰੀ, ਫਰੀਦਕੋਟ 17 ਡਿਗਰੀ, ਗੁਰਦਾਸਪੁਰ 16 ਡਿਗਰੀ ਰਿਹਾ।
ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਹੋਈ ਅਤੇ ਨੀਵੇਂ ਇਲਾਕਿਆਂ ਵਿੱਚ ਮੀਂਹ ਪਿਆ। ਲਾਹੌਲ ਸਪਿਤੀ, ਕਿਨੌਰ ਸਣੇ ਉਚਾਈ ਵਾਲੀਆਂ ਥਾਵਾਂ ‘ਤੇ ਬਰਫਬਾਰੀ ਹੋਈ। ਮੌਸਮ ਵਿਭਾਗ ਨੇ ਤੂਫਾਨ ਅਤੇ ਗੜੇਮਾਰੀ ਦੇ ਨਾਲ ਬੁੱਧਵਾਰ ਨੂੰ ਯੈੱਲੋ ਅਲਰਟ ਜਾਰੀ ਕੀਤਾ ਹੈ। ਪੱਛਮੀ ਗੜਬੜੀ 23 ਅਪ੍ਰੈਲ ਤੱਕ ਚੱਲਣ ਦੀ ਉਮੀਦ ਹੈ। ਕੇਲਾਂਗ ਦਾ ਘੱਟੋ ਘੱਟ ਤਾਪਮਾਨ ਸਿਫਰ ਤੋਂ ਘੱਟ, ਕਲਪਾ ਸਿਫਰ ਦੇ ਨੇੜੇ, ਮਨਾਲੀ ਚਾਰ ਡਿਗਰੀ, ਭੂੰਤਰ 9.9 ਡਿਗਰੀ, ਕੁਫਰੀ 9.0, ਡਲਹੌਜ਼ੀ 10. ਸੁੰਦਰਨਗਰ 11, ਸੋਲਨ 10.0, ਮੰਡੀ 11, ਧਰਮਸ਼ਾਲਾ 9.6, ਸ਼ਿਮਲਾ 7 ਡਿਗਰੀ, ਕਾਂਗੜਾ 14, ਊਨਾ 15 ਅਤੇ ਨਾਹਨ ਵਿਚ 20 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ, ਮੰਗਲਵਾਰ ਨੂੰ ਊਨਾ ਵਿੱਚ ਵੱਧ ਤੋਂ ਵੱਧ ਤਾਪਮਾਨ 33.2, ਬਿਲਾਸਪੁਰ 22.0, ਹਮੀਰਪੁਰ 21.8, ਕਾਂਗੜਾ 30.7, ਸੁੰਦਰਨਗਰ 25.5, ਨਾਹਨ 27.1, ਸੋਲਨ 18.0, ਚੰਬਾ 26.9, ਭੂੰਤਰ 23.0, ਧਰਮਸ਼ਾਲਾ 22.6, ਸ਼ਿਮਲਾ 16.4, ਕਲਪਾ ਅਤੇ ਡਲਹੌਜ਼ੀ 13.7 ਅਤੇ ਕੈਲੋਂਗ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।