Young man slapped police officer : ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਕਾਰ ਵਿੱਚ ਬੈਠਾ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨਾਲ ਗੱਲ ਕਰ ਰਿਹਾ ਹੈ ਅਤੇ ਇੱਕ ਹੋਰ ਪੁਲਿਸ ਵਾਲਾ ਉਸ ਨੌਜਵਾਨ ਦੇ ਕੋਲ ਖੜ੍ਹਾ ਹੈ ਜੋ ਦੋਵਾਂ ਦੀ ਗੱਲ ਸੁਣ ਰਿਹਾ ਹੈ। ਗੱਲ ਕਰਦੇ ਸਮੇਂ ਜੀਪ ਵਿੱਚ ਬੈਠਾ ਪੁਲਿਸ ਮੁਲਾਜ਼ਮ ਨੌਜਵਾਨ ਦਾ ਕਾਲਰ ਫੜ ਕੇ ਥੱਪੜ ਮਾਰਦਾ ਹੈ। ਜਿਸ ਤੋਂ ਬਾਅਦ ਉਹ ਨੌਜਵਾਨ ਵੀ ਪੁਲਿਸ ਵਾਲੇ ਨੂੰ ਥੱਪੜ ਮਾਰ ਕੇ ਭੱਜ ਜਾਂਦਾ ਹੈ। ਕਿਸੇ ਨੇ ਪੂਰੀ ਘਟਨਾ ਨੂੰ ਮੋਬਾਈਲ’ ਚ ਕੈਦ ਕਰ ਵਾਇਰਲ ਕਰ ਦਿੱਤਾ। ਇਹ ਕੇਸ ਕੁਸ਼ੀਨਗਰ ਦੇ ਪਟਹੇਰਵਾ ਥਾਣਾ ਖੇਤਰ ਨਾਲ ਸਬੰਧਿਤ ਹੈ। ਜਿੱਥੇ ਚੌਂਕੀ ਇੰਚਾਰਜ ਸਿਪਾਹੀ ਦੇ ਨਾਲ ਮਾਸਕ ਤੋਂ ਬਿਨਾਂ ਘੁੰਮ ਰਹੇ ਲੋਕਾਂ ਦੀ ਜਾਂਚ ਕਰ ਰਿਹਾ ਸੀ। ਇਸ ਸਮੇਂ ਦੌਰਾਨ ਜੀਪ ਵਿੱਚ ਬੈਠੇ ਇੰਚਾਰਜ ਨੇ ਇੱਕ ਨੌਜਵਾਨ ਨੂੰ ਬੁਲਾਇਆ ਅਤੇ ਮਾਸਕ ਨਾ ਪਾਉਣ ਦਾ ਕਾਰਨ ਪੁੱਛਿਆ। ਇਸ ‘ਤੇ, ਨੌਜਵਾਨ ਅਤੇ ਚੌਕੀ ਇੰਚਾਰਜ ਦੀ ਬਹਿਸ ਹੋ ਗਈ। ਪਹਿਲਾਂ ਪੁਲਿਸ ਮੁਲਾਜ਼ਮ ਨੇ ਅਚਾਨਕ ਉਸ ਨੌਜਵਾਨ ਨੂੰ ਥੱਪੜ ਮਾਰ ਦਿੱਤਾ ਅਤੇ ਫਿਰ ਨੌਜਵਾਨ ਨੇ ਵੀ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ ਅਤੇ ਉਥੋਂ ਫਰਾਰ ਹੋ ਗਿਆ।
ਇੰਸਪੈਕਟਰ ਦੇ ਨਾਲ ਤਾਇਨਾਤ ਕਾਂਸਟੇਬਲ ਨੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਮਗਰ ਭੱਜਿਆ। ਪਰ ਉਹ ਤੇਜ਼ੀ ਨਾਲ ਦੌੜਦਾ ਹੋਇਆ ਫਰਾਰ ਹੋ ਗਿਆ। ਮੌਕੇ ‘ਤੇ ਮੌਜੂਦ ਕਿਸੇ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਹੁਣ ਪੁਲਿਸ ਨੌਜਵਾਨ ਦੀ ਭਾਲ ਵਿੱਚ ਲੱਗੀ ਹੋਈ ਹੈ। ਇਸ ਮਾਮਲੇ ਵਿੱਚ ਐਸਐਸਪੀ ਕੁਸ਼ੀਨਗਰ ਸਚਿੰਦਰਾ ਪਟੇਲ ਦਾ ਕਹਿਣਾ ਹੈ ਕਿ ਦੋਸ਼ੀ ਨੌਜਵਾਨ ਨੂੰ ਫੜ ਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਜਾਵੇਗਾ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐਸਪੀ ਨੇ ਦੱਸਿਆ ਕਿ ਚੌਕੀ ਇੰਚਾਰਜ ਨੇ ਨੌਜਵਾਨ ਨੂੰ ਬੁਲਾਇਆ ਸੀ ਅਤੇ ਉਸ ਨੂੰ ਮਾਸਕ ਬਾਰੇ ਪੁੱਛਿਆ ਸੀ। ਇਸ ‘ਤੇ, ਨੌਜਵਾਨ ਨੇ ਉਲਟ ਜਵਾਬ ਦਿੱਤਾ। ਜਿਸਦੇ ਬਾਅਦ ਚੌਕੀ ਇੰਚਾਰਜ ਨੇ ਉਸ ਨੂੰ ਸਾਹਮਣੇ ਤੋਂ ਇੱਕ ਨਰਮੀ ਨਾਲ ਥੱਪੜ ਮਾਰ ਅੱਗੇ ਤੋਂ ਮਾਸਕ ਪਾ ਕੇ ਘਰ ਤੋਂ ਬਾਹਰ ਨਿਕਲਣ ਦੀ ਚੇਤਾਵਨੀ ਦਿੱਤੀ ਸੀ।
ਇਹ ਵੀ ਦੇਖੋ : ਆ ਤਾਂ ਨਵਾਂ ਹੀ ਕੰਮ ਹੋ ਗਿਆ, ਮਾਸਕ ਨਾ ਪਾਉਣ ‘ਤੇ ਪੁਲਿਸ ਵਾਲੇ ਨੇ ਨੌਜਵਾਨ ਦੇ ਮਾਰਿਆ ਥੱਪੜ…