PM Modi to : ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਕਾਰਨ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਵਿੱਚ ਸਾਰੀਆਂ ਚੋਣ ਰੈਲੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ, ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਬੰਗਾਲ ਵਿੱਚ ਚੋਣ ਪ੍ਰਚਾਰ ਕਰਨ ਦੀ ਬਜਾਏ ਕੋਰੋਨਾ ਦੀ ਸਥਿਤੀ ‘ਤੇ ਇੱਕ ਬੈਠਕ ਕਰਨਗੇ। ਉਨ੍ਹਾਂ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਕੋਰੋਨਾ ਦੇ ਸੰਬੰਧ ਵਿਚ ਇਕ ਉੱਚ ਪੱਧਰੀ ਬੈਠਕ ਵਿਚ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਭਲਕੇ ਸਵੇਰੇ 9 ਵਜੇ ਇੱਕ ਅੰਦਰੂਨੀ ਬੈਠਕ ਵਿੱਚ ਸਬੰਧਤ ਸਥਿਤੀ ਦੀ ਸਮੀਖਿਆ ਕਰਨਗੇ। ਉਹ ਸਵੇਰੇ 10 ਵਜੇ ਕੋਵਿਡ ਦੀ ਮੌਜੂਦਾ ਸਥਿਤੀ ਬਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ ਅਤੇ ਦੁਪਹਿਰ 12:30 ਵਜੇ ਦੇਸ਼ ਦੇ ਪ੍ਰਮੁੱਖ ਆਕਸੀਜਨ ਨਿਰਮਾਤਾਵਾਂ ਨਾਲ ਇੱਕ ਵਰਚੂਅਲ ਮੀਟਿੰਗ ਕਰਨਗੇ।
ਦੱਸ ਦੇਈਏ ਕਿ 23 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਬੰਗਾਲ ਵਿੱਚ ਚਾਰ ਪ੍ਰੋਗਰਾਮਾਂ ਨੂੰ ਸੰਬੋਧਨ ਕਰਨ ਜਾ ਰਹੇ ਸਨ। ਉਨ੍ਹਾਂ ਨੇ ਮਾਲਦਾ, ਮੁਰਸ਼ੀਦਾਬਾਦ, ਬੀਰਭੂਮ ਅਤੇ ਕੋਲਕਾਤਾ ਦੱਖਣ ਵਿੱਚ ਰੈਲੀਆਂ ਕਰਨੀਆਂ ਸਨ। ਬੰਗਾਲ ਭਾਜਪਾ ਨੇ ਇਨ੍ਹਾਂ ਰੈਲੀਆਂ ਲਈ ਲਗਭਗ ਤਿਆਰੀਆਂ ਮੁਕੰਮਲ ਕਰ ਲਈਆਂ ਸਨ। ਪਰ ਹੁਣ ਪੀਐਮ ਮੋਦੀ ਦੇ ਇਹ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ ਕਿ ਉਹ ਕੱਲ੍ਹ ਕੋਰੋਨਾ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ। ਇਸ ਕਰਕੇ ਉਹ ਪੱਛਮੀ ਬੰਗਾਲ ਨਹੀਂ ਜਾਣਗੇ। ਵਧਦੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਬੰਗਾਲ ਵਿੱਚ ਭਾਜਪਾ ਦੀਆਂ ਰੈਲੀਆਂ ਲਗਾਤਾਰ ਜਾਰੀ ਸਨ, ਇਸ ਲਈ ਪਾਰਟੀ ਦੀ ਆਲੋਚਨਾ ਹੋ ਰਹੀ ਸੀ। ਅੱਜ ਗੱਲਬਾਤ ਕਰਦਿਆਂ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਨੇ ਕਿਹਾ ਸੀ ਕਿ ਭਾਜਪਾ ਇਸ ਬਾਰੇ ਜਲਦ ਫੈਸਲਾ ਲਵੇਗੀ। ਬੰਗਾਲ ਵਿਚ ਚੋਣਾਂ ਦੇ 2 ਪੜਾਅ ਬਾਕੀ ਹਨ। ਰਾਜ ਵਿੱਚ ਵੀਰਵਾਰ (22 ਅਪ੍ਰੈਲ) ਨੂੰ ਵੋਟਿੰਗ ਹੋਈ, ਜਿਸ ਤੋਂ ਬਾਅਦ ਹੁਣ 26 ਅਪ੍ਰੈਲ ਅਤੇ 29 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਨਤੀਜੇ 2 ਮਈ ਨੂੰ ਆਉਣਗੇ।