Mai Bhago to : ਮਾਈ ਭਾਗੋ ਦੇ ਮਾਤਾ-ਪਿਤਾ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਆਉਣਾ ਜਾਂਣਾ ਸੀ। ਮਾਈ ਭਾਗੋ ਵੀ ਅਕਸਰ ਉਨ੍ਹਾ ਨਾਲ ਗੁਰੂ -ਦਰਬਾਰ ਜਾਇਆ ਕਰਦੀ ਸੀ। ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ। ਇਹ ਸ਼ੁਰੂ ਤੋ ਹੀ ਚਾਂਦ ਬੀਬੀ ਅਤੇ ਰਜ਼ਿਆ ਸੁਲਤਾਨਾ ਵਰਗਾ ਮਰਦਾਨਾ ਸੁਭਾਵ ਰਖਣ ਵਾਲੀ ਹਿਮਤੀ ,ਦਲੇਰ ਤੇ ਨਿਡਰ ਸੁਭਾ ਰਖਦੀ ਸੀ। ਗੁਰੂ ਸਾਹਿਬਾਨਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਬੜੇ ਸ਼ੋਕ ਤੇ ਪਿਆਰ ਨਾਲ ਸੁਣਦੀ । ਮਾਝੇ ਦੇ 40 ਸਿਖ ਮੁਗਲਾਂ ਦੇ ਘੇਰੇ ਸਮੇ ਭੁਖ -ਦੁਖ ਤੋਂ ਤੰਗ ਆਕੇ ਆਨੰਦਪੁਰ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਆਪਣੇ ਘਰੋਂ ਘਰੀਂ ਆ ਗਏI ਉਨ੍ਹਾ ਨੂੰ ਲਗਾ ਕਿ ਘਰ-ਪਰਿਵਾਰ ਉਨ੍ਹਾ ਨੂੰ ਦੇਖ ਕੇ ਬਹੁਤ ਖੁਸ਼ ਹੋਵੇਗਾ ਪਰ ਐਸਾ ਨਹੀ ਹੋਇਆI ਉਨ੍ਹਾ ਦਾ ਕੋਈ ਸਵਾਗਤ ਨਹੀਂ ਹੋਇਆ ਬਲਿਕ ਪਰਿਵਾਰ ਨੇ ਲਾਹਨਤਾਂ ਹੀ ਪਾਈਆਂ ਕਿ ਇਸ ਮੁਸੀਬਤ ਵੇਲੇ ਤੁਸੀਂ ਗੁਰੂ ਸਾਹਿਬ ਦਾ ਸਾਥ ਛਡ ਆਏ ਹੋ1 ਇਨ੍ਹਾ ਸਭ ਨੂੰ ਦੇਖਕੇ ਮਾਝੇ ਦੀ ਸਿਖਣੀ ਮਾਈ ਭਾਗੋ ਦਾ ਖੂਨ ਖੋਲ ਉਠਿਆI ਉਹ ਝਟਕੇ ਨਾਲ ਉਠੀ ਤੇ ਸਿੰਘਾਂ ਦਾ ਬਾਣਾ ਪਾਕੇ ਹਥ ਵਿਚ ਤਲਵਾਰ ਫੜ ਲਈI ਸਿੰਘਾਂ ਨੂੰ ਵੰਗਾਰਿਆ ਕਿ ਤੁਸੀਂ ਕਾਇਰ ਹੋ, ਬੁਜ਼ਦਿਲ ਹੋ , ਤੁਸਾਂ ਨੇ ਮਾਝੇ ਦਾ ਨਾਂ ਖਰਾਬ ਕੀਤਾ ਹੈ, ਆਪਣੀਆਂ ਚੂੜੀਆਂ ਲਾਹ ਕੇ ਇਨ੍ਹਾਂ ਅੱਗੇ ਸੁਟ ਦਿਤੀਆਂ ਕੀ ਤੁਸੀਂ ਇਨ੍ਹਾ ਨੂੰ ਪਾਕੇ ਘਰ ਬੈਠਕੇ ਚੁਲ੍ਹਾ ਚੋਕਾ ਸੰਭਾਲੋ। ਅਸੀਂ ਸਾਰੀਆਂ ਅਨੰਦਪੁਰ ਜਾਕੇ ਗੁਰੂ ਸਾਹਿਬ ਨਾਲ ਖੜੇ ਹੋਕੇ ਮੁਕਾਬਲਾ ਕਰਾਂਗੀਆਂ। ਮਾਈ ਭਾਗੋ ਦੀ ਅਗਵਾਈ ਹੇਠ ਸਭ ਸਿੰਘਣੀਆ ਜਾਣ ਲਈ ਤਿਆਰ ਹੋ ਗਈਆਂ 1
ਸਿੰਘਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆIਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖਬਰਾਂ ਸੁਣ ਉਨ੍ਹਾਂ ਸਿੰਘਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਉਨ੍ਹਾਂ ਨੂੰ ਸਤਾਉਣ ਲੱਗਾ। ਮਾਈ ਭਾਗੋ ਨੇ ਉਨ੍ਹਾ ਨੂੰ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ। ਇਹ ਸਿੰਘ ਮੁੜ ਤੋਂ ਮਾਈ ਭਾਗੋ ਦੀ ਅਗਵਾਈ ਵਿਚ ਗੁਰੂ ਸਾਹਿਬ ਲਈ ਲੜਨ-ਮਰਨ ਲਈ ਚੱਲ ਪਏ। ਰਸਤੇ ਵਿਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਛੱਡਣ, ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖੂਨ ਹੋਰ ਵੀ ਖੌਲ ਪਿਆ ਅਤੇ ਉਹ ਪੁੱਛਦੇ-ਪੁਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ ਮਗਰ ਤੁਰ ਪਏ।
ਮਾਈ ਭਾਗੋ ਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਉਹ 40 ਸਿਖ ਜੋ ਆਨੰਦਪੁਰ ਸਾਹਿਬ ਵਿਚ ਬੇਦਾਵਾ ਦੇ ਕੇ ਚਲੇ ਗਏ ਸੀ, ਮਾਫ਼ੀ ਮੰਗਣ ਲਈ ਵਾਪਿਸ ਆ ਰਹੇ ਸੀ ਜੋ ਮਰਦੇ ਦਮ ਤਕ ਗੁਰੂ ਦਾ ਸਾਥ ਦੇਣ ਦਾ ਫੈਸਲਾ ਕਰ ਚੁਕੇ ਸੀ । ਜਦ ਉਹਨਾ ਨੂੰ ਪਤਾ ਲਗਾ ਕਿ ਸੂਬਾ ਸਰਹਿੰਦ ਦੀਆਂ ਫੌਜਾਂ ਵਾਹੋ-ਦਾਹੀ ਪਿਛੇ ਆ ਰਹੀਆਂ ਹਨ ਤਾਂ ਉਨ੍ਹਾ ਨੇ ਸੂਬਾ ਸਰਹੰਦ ਨੂੰ ਰਾਹ ਵਿਚ ਰੋਕਣ ਦਾ ਫੈਸਲਾ ਕਰ ਲਿਆ ਤਾਂਕਿ ਉਹ ਗੁਰੂ ਸਾਹਿਬ ਤਕ ਨਾ ਪਹੁੰਚ ਸਕਣ ।