Corona rage in : ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਦੀ ਰਫਤਾਰ ਦਿਨੋ-ਦਿਨ ਵਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 76 ਮੌਤਾਂ ਹੋਈਆਂ ਹਨ ਜਦੋਂ ਕਿ 7014 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 48154 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 339090 ਹੋ ਗਈ ਹੈ ਜਦੋਂ ਕਿ 282504 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਤੱਰ 6961532 ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ। 58286 ਸੈਂਪਲ ਪਿਛਲੇ 24 ਘੰਟਿਆਂ ਦੌਰਾਨ ਲਏ ਗਏ । ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੋਰੋਨਾ ਦੇ ਵਧਦੇ ਕੇਸਾਂ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਸਮਾਜਿਕ ਜਾਬਤਾ ਕਾਇਮ ਰੱਖਣ ਅਤੇ ਬਿਨਾਂ ਕਿਸੇ ਵਜ੍ਹਾ ਤੋਂ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ।
ਸੂਬੇ ਦੇ ਵੱਖ-ਵੱਖ ਹਸਪਤਾਲਾਂ ਤੋਂ 5315 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਲੁਧਿਆਣੇ ਤੋਂ 883, ਜਲੰਧਰ ਤੋਂ 403, ਐੱਸ. ਏ. ਐੱਸ. ਨਗਰ ਤੋਂ 932, ਪਟਿਆਲੇ ਤੋਂ 849, ਅੰਮ੍ਰਿਤਸਰ ਤੋਂ 357, ਹੁਸ਼ਿਆਰਪੁਰ ਤੋਂ 281, ਬਠਿੰਡਾ ਤੋਂ 317, ਗੁਰਦਾਸਪੁਰ ਤੋਂ 329, ਕਪੂਰਥਲਾ ਤੋਂ 66, ਐੱਸ. ਬੀ. ਐੱਸ. ਨਗਰ ਤੋਂ 28, ਪਠਾਨਕੋਟ ਤੋਂ 135, ਸੰਗਰੂਰ ਤੋਂ 71, ਫਿਰੋਜ਼ਪੁਰ ਤੋਂ 6, ਰੋਪੜ ਤੋਂ 60, ਫਰੀਦਕੋਟ ਤੋਂ 66, ਫਾਜ਼ਿਲਕਾ ਤੋਂ 128, ਮੁਕਤਸਰ ਤੋਂ 57,ਫਤਿਹਗੜ੍ਹ ਸਾਹਿਬ ਤੋਂ 24, ਤਰਨਤਾਰਨ ਤੋਂ 118, ਮਾਨਸਾ ਤੋਂ 71 ਤੇ ਬਰਨਾਲੇ ਤੋਂ 34 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ।
ਪੰਜਾਬ ਵਿਚ 76 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਅੰਮ੍ਰਿਤਸਰ ਤੋਂ 9, ਬਰਨਾਲੇ ਤੋਂ 2, ਬਠਿੰਡੇ ਤੋਂ 4, ਫਰੀਦਕੋਟ ਤੋਂ 2, ਫਾਜ਼ਿਲਕਾ ਤੋਂ 4, ਫਿਰੋਜ਼ਪੁਰ ਤੋਂ 1, ਗੁਰਦਾਸਪੁਰ ਤੋਂ 5, ਹੁਸ਼ਿਆਰਪੁਰ ਤੋਂ 6, ਕਪੂਰਥਲੇ ਤੋਂ 2, ਜਲੰਧਰ ਤੋਂ 3, ਲੁਧਿਆਣੇ ਤੋਂ 9, ਮਾਨਸੇ ਤੋਂ 2, ਮੋਹਾਲੀ ਤੋਂ 5, ਪਠਾਨਕੋਟ ਤੋਂ 2, ਪਟਿਆਲੇ ਤੋਂ 14, ਰੋਪੜ ਤੋਂ 3, ਸੰਗਰੂਰ ਤੋਂ 1 ਤੇ ਤਰਨਤਾਰਨ ਤੋਂ 2 ਵਿਅਕਤੀਆਂ ਨੇ ਆਖਰੀ ਸਾਹ ਲਏ।