Committee formed for : ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵੱਧ ਰਿਹਾ ਹੈ ਤੇ ਇਸ ਮਹਾਮਾਰੀ ਨਾਲ ਰੋਜ਼ਾਨਾ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਜਿਲ੍ਹਾ ਲੁਧਿਆਣਾ ਵਿਖੇ ਕੋਰੋਨਾ ਵਾਇਰਸ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਸ਼ਮਸ਼ਾਨਘਾਟ, ਕਬਿਰਸਤਾਨ ਵਿਚ ਅੰਤਿਮ ਸੰਸਕਾਰ ਕਰਨ ਲਈ ਯੋਗ ਪ੍ਰਬੰਧ ਕਰਨਾ ਜ਼ਰੂਰੀ ਹਨ ਤਾਂ ਜੋ ਉਥੇ ਭੀੜ ਇਕੱਠੀ ਨਾ ਹੋ ਸਕੇ। ਇਸ ਦੇ ਮੱਦੇਨਜ਼ਰ ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਜਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਵੱਲੋਂ ਬਣਾਈ ਗਈ ਹੈ। ਇਹ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੂੰ ਇਸ ਦਾ ਚੇਅਰਮੈਨ ਬਣਾਇਆ ਗਿਆ ਹੈ। ਤੇ ਜੁਆਇੰਟ ਕਮਿਸ਼ਨਰ ਪੁਲਿਸ ਹੈੱਡਕੁਆਰਟਰ, ਲੁਧਿਆਣਾ, ਡਵੀਜ਼ਨਲ ਜੰਗਲਾਤ ਅਫਸਰ ਲੁਧਿਆਣਾ, ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ, ਲੁਧਿਆਣਾ (ਪੱਛਮੀ), ਸ਼੍ਰੀ ਸਚਿੰਤ ਸ਼ਰਮਾ, ਸੀਨੀਅਰ ਸੇਲਜ਼ਮ ਮੈਨੇਜਰ ਆਈ. ਓ. ਸੀ., ਐੱਲ. ਪੀ. ਜੀ. ਗੈਸ ਲੁਧਿਆਣਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਹ ਕਮੇਟੀ ਲੋੜ ਮੁਤਾਬਕ ਕਿਸੇ ਵੀ ਸ਼ਮਸ਼ਾਨਘਾਟ ਜਾਂ ਕਬਰਿਸਤਾਨ ਨੂੰ ਕੋਵਿਡ ਮ੍ਰਿਤਕ ਦੇਹਾਂ ਦੇ ਅੰਤਿਮ ਸਸਕਾਰ ਲਈ ਵਰਤ ਸਕਦੀ ਹੈ। ਕੋਈ ਵੀ ਸ਼ਮਸ਼ਾਨਘਾਟ ਕਬਰਿਸਤਾਨ ਕਮੇਟੀ ਕੋਵਿਡ ਮ੍ਰਿਤਕ ਦੇਹਾਂ ਦੇ ਅੰਤਿਮ ਸਸਕਾਰ ਤੋਂ ਨਾਂਹ ਨਹੀਂ ਕਰ ਸਕਦੀ। ਇਨਕਾਰ ਕਰਨ ਦੀ ਸੂਰਤ ਵਿਚ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਵਿਰੁੱਧ National Diaster Management Act, 2005 ਅਤੇ The Epidemic Disease Act, 1897 ਤਹਿਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਸ਼ਮਸ਼ਾਨਘਾਟ/ਕਬਰਿਸਤਾਨ ਪ੍ਰਬੰਧਕ ਕਮੇਟੀ ਵੱਲੋਂ ਗੇਟ ਖੋਲ੍ਹਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਕਤ ਕਮੇਟੀ ਨੂੰ ਤਾਲਾ ਤੋੜਨ ਤੇ ਕਿਸੇ ਵੀ ਚਾਰਦੀਵਾਰੀ ਨੂੰ ਮੌਕੇ ਮੁਤਾਬਕ ਢਾਹੁਣ ਦਾ ਹੱਕ ਹੋਵੇਗਾ।
ਇਹ ਕਮੇਟੀ ਲੋੜ ਮੁਤਾਬਕ ਸ਼ਮਸ਼ਾਨਘਾਟਾਂ ਵਿਚ ਅੰਤਿਮ ਸਸਕਾਰ ਦਾ ਪ੍ਰਬੰਧ ਕਰਵਾਏਗੀ ਤਾਂ ਜੋ ਸ਼ਮਸ਼ਾਨਘਾਟ ਵਿਚ ਆਉਣ ਵਾਲੇ ਹੋਰ ਮ੍ਰਿਤਕਾਂ ਨੂੰ ਇੰਤਜ਼ਾਰ ਨਾ ਕਰਨਾ ਪਵੇ। ਇਸ ਕਮੇਟੀ ਨੂੰ ਕਿਸੇ ਤਰ੍ਹਾਂ ਦੀ ਮਸ਼ੀਨਰੀ, ਵ੍ਹੀਕਲ, ਮੈਨਪਾਵਰ, ਸ਼ਮਸ਼ਾਨਘਾਟ ਤੇ ਹੋਰ ਲੋੜ ਮੁਤਾਬਕ ਚੀਜ਼ਾਂ ਦੀ requisite ਕਰਨ ਦੀ ਪਾਵਰ ਨੈਸ਼ਨਲ ਡਾਇਜਾਸਟਰ ਮੈਨੇਜਮੈਂਟ ਐਕਟ 2005 ਅਧੀਨ ਹੋਵੇਗੀ। ਇਹ ਕਮੇਟੀ ਕਿਸੇ ਵੀ NGOs ਜਾਂ ਸੰਸਥਾ ਨਾਲ ਤਾਲਮੇਲ ਕਰਕੇ ਪ੍ਰਬੰਧ ਕਰਵਾ ਸਕਦੀ ਹੈ।