1136 new cases : ਕੋਰੋਨਾ ਨੇ ਪੂਰੇ ਦੇਸ਼ ਵਿਚ ਹਾਹਾਕਾਰ ਮਚਾਈ ਹੋਈ ਹੈ। ਇਸ ਦਾ ਪ੍ਰਕੋਪ ਦਿਨੋ-ਦਿਨ ਵੱਧ ਰਿਹਾ ਹੈ। ਪੰਜਾਬ ਦੇ ਹਰੇਕ ਸੂਬੇ ਵਿਚ ਕੋਵਿਡ-19 ਦੇ ਬਹੁਤ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿਲ੍ਹਾ ਲੁਧਿਆਣਾ ਵਿਚ ਹੁਣ ਤੱਕ 962500 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ RTPCR 674184, ਐਂਟੀਜਨ 276482 ਅਤੇ ਟਰੂਨੈਟ 11835 ਹਨ। ਅੱਜ 1248 ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ ਜਿਨ੍ਹਾਂ ਵਿਚੋਂ 1136 ਜਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ ਅਤੇ 112 ਸੈਂਪਲਾਂ ਦੀ ਰਿਪੋਰਟ ਬਾਹਰਲੇ ਜਿਲ੍ਹਿਆਂ ਤੋਂ ਹੈ।
ਲੁਧਿਆਣਾ ਵਿਚ ਹੁਣ ਤੱਕ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 51492 ਤੱਕ ਜਾ ਪੁੱਜੀ ਹੈ। ਬਾਹਰਲੇ ਜਿਲ੍ਹਿਆਂ ਰਾਜਾਂ ਦੇ ਕੁੱਲ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 7590 ਤਕ ਜਾ ਪੁੱਜੀ ਹੈ। ਕੋਰੋਨਾ ਨਾਲ ਅੱਜ 17 ਵਿਅਕਤੀਆਂ ਨੇ ਦਮ ਵੀ ਤੋੜ ਦਿੱਤਾ। ਪਾਜੀਟਿਵ ਆਏ ਕੇਸਾਂ ਦੇ ਸੰਪਰਕ ਵਿਚ ਆਏ ਵਿਅਕਤੀ 89, ਓ. ਪੀ. ਡੀ. 168, ਆਈ. ਐੱਲ. ਆਈ. (ਫਲੂ ਕਾਰਨਰ) 627, ਹੈਲਥ ਕੇਅਰ ਵਰਕਰ-1, ਅੰਡਰ ਟ੍ਰਾਇਲ-1, ਟ੍ਰੇਸਿੰਗ ਇਨ ਪ੍ਰੋਸੈਸ-240, ਟੀਚਰ-5 (1 ਟੀਚਰ ਜੀ. ਐੱਮ. ਐੱਸ. ਸਕੂਲ ਪ੍ਰਤਾਪਗੜ੍ਹ) 1 ਟੀਚਰ ਜੀ. ਪੀ. ਐੱਸ. ਸਕੂਲ ਸ਼ੇਰਪੁਰ, 1 ਟੀਚਰ ਮੇਂਟ ਲਿਟਰਾ ਸਕੂਲ ਸਾਹਨੇਵਾਲ, 1 ਟੀਚਰ ਦ੍ਰਿਸ਼ਟੀ ਜੈਨ ਸਕੂਲ ਨਾਰੰਗਵਾਲ ਤੇ 1 ਟੀਚਰ ਜੀ. ਜੀ. ਐੱਸ. ਸਕੂਲ ਪੱਖੋਵਾਲ ਦੇ ਹਨ।
ਅੱਜ ਜਿਹੜੇ 17 ਵਿਅਕਤੀਆਂ ਦੀ ਮੌਤ ਹੋਈ ਉਨ੍ਹਾਂ ਵਿਚੋਂ 1 ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ, 1 ਜਿਲ੍ਹਾ ਸੰਗਰੂਰ ਤੋਂ 1 ਰਾਜ ਉੱਤਰ ਪ੍ਰਦੇਸ਼ ਤੋਂ ਅਤੇ 13 ਜਿਲ੍ਹਾ ਲੁਧਿਆਣਾ ਤੋਂ ਹਨ। ਪੰਜਾਬ ਵਿਚ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ 6 ਵਜੇ ਤੱਕ ਦੁਕਾਨਾਂ ਨੂੰ ਬੰਦ ਕਰ ਦੇਣ ਦੇ ਹੁਕਮ ਦੇ ਦਿੱਤੇ ਗਏ ਹਨ ਤੇ ਇਸ ਤੋਂ ਇਲਾਵਾ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।