Words of Guru : ਗੱਲ 1497ਈ. ਦੀ ਹੈ ਜਦੋਂ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਵਿਚ ਇਸਨਾਨ ਕਰਨ ਲਈ ਗਏ ਤੇ ਬਾਹਰ ਹੀ ਨਾ ਨਿਕਲੇ। ਭਾਈ ਮਰਦਾਨਾ ਉਡੀਕ ਕੇ ਥੱਕ ਗਿਆ ਤੇ ਘਰ ਨੂੰ ਚਲਾ ਗਿਆ। ਸ਼ਹਿਰ ਦੇ ਸਾਰੇ ਲੋਕਾਂ ਨੂੰ ਆਪਣੇ ਸਿਆਣੇ ਤੇ ਈਮਾਨਦਾਰ ਮੋਦੀ ਦੇ ਲਾਪਤਾ ਹੋਣ ਦਾ ਅਫਸੋਸ ਹੋਇਆ। ਘਟਨਾ ਦੇ ਤੀਜੇ ਦਿਨ ਕਿਸੇ ਨੇ ਗੁਰੂ ਜੀ ਨੂੰ ਕਬਰਿਸਤਾਨ ਵਿਚ ਬੈਠੇ ਦੇਖਿਆ। ਗੁਰੂ ੀ ਨੇ ਕਬਿਰਸਤਾਨ ਵਿਚ ਬੈਠੇ ਹੋਣ ਦੀ ਖਬਰ ਨਵਾਬ ਦੌਲਤ ਖਾਨ ਨੂੰ ਦਿੱਤੀ।
ਸ਼ਹਿਰ ਦਾ ਵੱਡਾ ਕਾਜ਼ੀ ਨਵਾਬ ਕੋਲ ਹੀ ਖੜ੍ਹਾ ਸੀ। ਨਵਾਬ ਨੇ ਉਸ ਨੂੰ ਨਾਲ ਲਿਆ ਤੇ ਗੁਰੂ ਜੀ ਪਾਸ ਕਬਿਰਸਤਾਨ ਪੁੱਜ ਗਿਆ। ਉਨ੍ਹਾਂ ਆਪਣੇ ਕੰਨੀ ਗੁਰੂ ਜੀ ਨੂੰ ਕਹਿੰਦੇ ਸੁਣਿਆ ਇਥੇ ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ। ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ। ਉਨ੍ਹਾਂ ਕਿਹਾ ਹੇ ਬਾਬਾ ਨਾਨਕ ਜੇ ਤੁਹਾਨੂੰ ਹਿੰਦੂਆਂ ਤੇ ਮੁਸਲਮਾਨਾਂ ਵਿਚ ਕੋਈ ਫਰਕ ਨਹੀਂ ਲੱਗਦਾ, ਸਾਰੇ ਇਕ ਖੁਦਾ ਦੇ ਪੈਦਾ ਕੀਤੇ ਲੱਗਦੇ ਹਨ ਤਾਂ ਤੇਰਾ ਖਿਆਲ ਕਿ ਖੁਦ ਾਦੇ ਦਰਬਾਰ ਵਿਚ ਇਨ੍ਹਾਂ ਦੇ ਚੰਗੇ ਬੁਰੇ ਕਰਮ ਪਰਖ ਕੇ ਫੈਸਲੇ ਹੋਣਗੇ ਤਾਂ ਤੂੰ ਸਾਡੇ ਖੁਦਾ ਦੇ ਘਰ ਮਸੀਤ, ਖੁਦਾ ਦੀ ਭੇਜੀ ਨਮਾਜ਼ ਪੜ੍ਹਨ ਲਈ ਚੱਲ। ਗੁਰੂ ਜੀ ਨਵਾਬ ਦੇ ਕਹਿਣ ‘ਤੇ ਮਸੀਤ ਅੰਦਰ ਗਏ। ਗੁਰੂ ਜੀ ਤੋਂ ਬਿਨਾਂ ਸਾਰੇ ਨਮਾਜ਼ੀ ਨਮਾਜ਼ ਪੜ੍ਹ ਰਹੇ ਸਨ। ਨਮਾਜ਼ ਦੇ ਖਤਮ ਹੋਣ ‘ਤੇ ਨਵਾਬ ਨੇ ੁਗਰੂ ਜੀ ਕੋਲੋਂ ਪੁੱਛਿਆ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ। ਤੁਸੀਂ ਚੁੱਪ ਕਿਉਂ ਰਹੇ। ਗੁਰੂ ਜੀ ਨੇ ਕਿਹਾ ਨਵਾਬ ਸਾਹਿਬ, ਕਾਜ਼ੀ ਦਾ ਮਨ ਘਰ ਵਿਚ ਨਵੀਂ ਸੂਈ ਘੋੜੀ ਦੀ ਦੇਖਭਾਲ ਕਰ ਰਿਹਾ ਸੀ। ਇਹ ਸੁਣ ਕੇ ਕਾਜ਼ੀ ਨੇ ਕਿਹਾ ਨਵਾਬ ਸਾਹਿਬ, ਨਾਨਕ ਸੱਚ ਕਹਿੰਦਾ ਹੈ ਮੇਰੀ ਘੋੜੀ ਅੱਜ ਸਵੇਰੇ ਸੂਈ ਸੀ।
ਨਮਾਜ਼ ਕਰਦੇ ਮੇਰੇ ਮਨ ਵਿਤ ਆਇਆ ਇਸ ਤਰ੍ਹਾਂ ਨਾ ਹੋਵੇ ਕਿ ਵਛੇਰਾ ਟੋਏ ਵਿਚ ਡਿੱਗ ਪਏ ਤੇ ਨਿਕਲ ਨਾ ਸਕੇ। ਗੁਰੂ ਜੀ ਨੇ ਕਿਹਾ ਕਾਜ਼ੀ ਸਾਹਿਬ ਖੁਦਾ ਦੇ ਦਰ ਉਪਰ ਉਹ ਨਮਾਜ਼ ਪ੍ਰਵਾਨ ਹੁੰਦੀ ਹੈ ਜਿਹੜੀ ਤਨ ਮਨ ਇਕਾਗਰ ਕਰ ਕੇ ਕੀਤੀ ਹੋਵੇ। ਮਨ ਦੀ ਇਕਾਗਰਤਾ ਤੋਂ ਬਿਨਾਂ ਪੜ੍ਹੀ ਨਮਾਜ਼ ਆਪਣੇ ਆਪ ਨਾਲ ਧੋਖਾ ਹੈ ਤੇ ਦੂਜਿਆਂ ਲਈ ਦਿਖਾਵਾ ਹੈ।