Punjab Youth Akali Dal Established Plasma Bank: ਪੰਜਾਬ ‘ਚ ਯੂਥ ਅਕਾਲੀ ਦਲ ਵਲੋਂ ਪਲਾਜ਼ਮਾ ਬੈਂਕ ਸ਼ੁਰੂ ਕੀਤਾ ਗਿਆ ਹੈ।ਪੰਜਾਬ ਦੇ ਲੋਕਾਂ ਨੂੰ ਕੋਰੋਨਾ ਨੂੰ ਮਾਤ ਦੇਣ ਲਈ ਪਲਾਜ਼ਮਾ ਦੀ ਲੋੜ ਪਵੇ ਤਾਂ ਉਨਾਂ੍ਹ ਨੂੰ ਪਲਾਜ਼ਮਾ ਮਿਲ ਸਕੇ।ਇਸ ਮੌਕੇ ‘ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਦ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਲਾਜ਼ਮਾ ਦੀ ਕੋਈ ਕਮੀ ਨਹੀਂ ਆਉਣ ਦਿੱ ਤੀ ਜਾਵੇਗੀ।ਇਸ ਦੇ ਨਾਲ ਉਨਾਂ੍ਹ ਨੇ ਕਿਹਾ ਕਿ 2000 ਤੋਂ ਜਿਆਦਾ ਲੋਕ ਇਸ ਨਾਲ ਜੁੜੇ ਹਨ।ਉਨਾਂ੍ਹ ਨੇ ਕਿਹਾ ਕਿ ਬਿਕਰਮ ਮਜੀਠਿਆ ਨੇ ਵੀ ਕੋਰੋਨਾ ਨੈਗੇਟਿਵ ਹੋ ਕੇ ਆਪਣਾ ਪਲਾਜ਼ਮਾ ਡੋਨੇਟ ਕੀਤਾ ਹੈ।ਜੇਕਰ ਕਿਸੇ ਵੀ ਵਿਅਕਤੀ ਨੂੰ ਪਲਾਜ਼ਮਾ ਦੀ ਲੋੜ ਹੈ ਤਾਂ ਉਹ ਯੂਥ ਅਕਾਲੀ ਦਲ ਵਲੋਂ ਜਾਰੀ ਕੀਤੇ ਗਏ ਨੰਬਰਾਂ ‘ਤੇ ਸੰਪਰਕ ਕਰੋ।ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਜਿਸ ਦਿਨ ਤੋਂ ਮਹਾਮਾਰੀ ਸ਼ੁਰੂ ਹੋਈ।ਉਦੋਂ ਤੋਂ ਪੰਜਾਬ ਸਰਕਾਰ ਇਸ ਮਾਮਲੇ ‘ਚ ਫੇਲ ਹੋਈ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਤੇ ਦਾ ਕੋਈ ਦੌਰਾ ਨਹੀਂ ਕੀਤਾ।ਅੰਦਰ ਬੈਠ ਕੇ ਕੰਮ ਕਰ ਰਹੇ ਹਨ।ਜਿੱਥੇ ਦੇਸ਼ ਦੇ ਬਾਕੀ ਸੂਬਿਆਂ ਦੇ ਸਿਹਤ ਮੰਤਰੀਆਂ ਨੇ ਹਸਪਤਾਲਾਂ ਦਾ ਦੌਰਾ ਕੀਤਾ ਹੈ, ਦੂਜੇ ਪਾਸੇ ਪੰਜਾਬ ਦੇ ਮੰਤਰੀਆਂ ਨੇ ਆਪਣੇ ਘਰਾਂ ਦੇ ਬਾਹਰ ਬੋਰਡ ਲਗਾ ਲਏ ਕਿ ਕੋਈ ਮੇਰੇ ਕੋਲ ਨਾ ਆਵੇ।ਪੰਜਾਬ ‘ਚ ਸਾਰੀਆਂ ਐਨਰਜੀ ਮਹਾਮਾਰੀ ਨੂੰ ਰੋਕਣ ‘ਤੇ ਫੋਕਸ ਹੋਣੀ ਚਾਹੀਦੀ ਸੀ, ਪਰ ਪੰਜਾਬ ਦੀ ਸਰਕਾਰ ‘ਚ ਕੁਰਸੀ ਦੀ ਜੰਗ ਛਿੜੀ ਹੋਈ ਹੈ।
ਨਵਜੋਤ ਸਿੰਘ ਸਿੱਧੂ ਬਨਾਮ ਕੈਪਟਨ ਚੱਲ ਰਿਹਾ ਹੈ।ਦੋਵਾਂ ਦੀ ਕੁਰਸੀ ਦੀ ਜੰਗ ਵੱਧ ਰਹੀ ਹੈ।ਪਰ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਇਨਾਂ੍ਹ ਦੇ ਧਿਆਨ ਤੋਂ ਬਾਹਰ ਹੋ ਚੁੱਕੀ ਹੈ।9 ਹਜ਼ਾਰ ਦੇ ਕਰੀਬ ਪੰਜਾਬ ‘ਚ ਕੋਰੋਨਾ ਨਾਲ ਮੌਤਾਂ ਹੋ ਚੁੱਕੀਆਂ ਹਨ।ਹਰ ਰੋਜ਼ 100 ਤੋਂ ਜਿਆਦਾ ਲੋਕ ਕੋਰੋਨਾ ਨਾਲ ਮਰ ਰਹੇ ਹਨ, ਪਰ ਮੰਤਰੀ ਆਪਣੀ ਕੁਰਸੀ ਦੀ ਜੰਗ ‘ਚ ਲੱਗੇ ਹੋਏ ਹਨ।ਅੱਜ ਜੋ ਹਾਲਾਤ ਪੰਜਾਬ ‘ਚ ਬਣੇ ਹੋਏ ਹਨ, ਇਸ ਲੜਾਈ ‘ਚ ਸਾਨੂੰ ਸਾਰਿਆਂ ਇਸ ਲੜਾਈ ‘ਚ ਸਾਥ ਦੇਣਾ ਚਾਹੀਦਾ।
ਪੁਲਿਸ ਨੇ ਰੁਕਵਾ ਦਿੱਤਾ ਚਲਦਾ ਸਸਕਾਰ, ਜਲਦੇ ਸਿਵੇ ‘ਤੇ ਪਾਣੀ ਪਾ ਕੇ ਬੁਝਾਈ ਅੱਗ, ਜਾਣੋ ਕੀ ਹੈ ਪੂਰਾ ਮਾਮਲਾ ?