mandy takhar news update: ਪੰਜਾਬੀ ਫ਼ਿਲਮ ਇੰਡਸਟਰੀ ‘ਚ ਖ਼ਾਸ ਪਛਾਣ ਬਣਾ ਚੁੱਕੀ ਅਦਾਕਾਰਾ ਮੈਂਡੀ ਤੱਖਰ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਮੈਂਡੀ ਤੱਖਰ ਦਾ ਜਨਮ 1 ਮਈ 1987 ਨੂੰ ਵੁਲਵਰਹੈਂਪਟਨ, ਯੂਨਾਈਟਡ ਕਿੰਗਡਮ ‘ਚ ਹੋਇਆ। ਫ਼ਿਲਮ ਇੰਡਸਟਰੀ ‘ਚ ਮੈਂਡੀ ਤੱਖਰ ਦੇ ਨਾਂ ਨਾਲ ਜਾਣੀ ਵਾਲੀ ਇਸ ਅਦਾਕਾਰਾ ਦਾ ਅਸਲ ਨਾਂ ਮਨਦੀਪ ਕੌਰ ਤੱਖਰ ਹੈ। ਦੱਸ ਦੇਈਏ ਮੈਂਡੀ ਤੱਖਰ ਨੇ ‘ਮੁੰਡੇ ਕਮਾਲ ਦੇ’, ‘ਮਿਰਜ਼ਾ ਅਨ ਟੋਲਡ ਸਟੋਰੀ’, ‘ਸਾਡੀ ਵੱਖਰੀ ਹੈ ਸ਼ਾਨ’, ‘ਇਸ਼ਕ ਗਰਾਰੀ’, ‘ਏਕਮ’, ‘ਰੱਬ ਦਾ ਰੇਡੀਓ’ ਅਤੇ ‘ਅਰਦਾਸ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਮੈਂਡੀ ਤੱਖਰ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਹ ਬ੍ਰਿਟਿਸ਼ ਪੰਜਾਬੀ ਅਦਾਕਾਰਾ ਹੈ, ਜੋ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਹੈ। ਮੈਂਡੀ ਤੱਖਰ ਇਕ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਪਿੰਡ ਮੇਲਿਆਣਾ ਨੇੜੇ ਫਗਵਾੜਾ, ਪੰਜਾਬ ਹੈ। ਮੈਂਡੀ ਤੱਖਰ ਨੇ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਪਾਲੀਵੁੱਡ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਬੱਬੂ ਮਾਨ ਦੀ ਫ਼ਿਲਮ ‘ਏਕਮ’ ਨਾਲ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਇਹ ਫ਼ਿਲਮ ਸਾਲ 2010 ‘ਚ ਆਈ ਸੀ, ਜਿਸ ਨੂੰ ਦਰਸ਼ਕਾਂ ਦਾ ਮਿਲਦਾ-ਜੁਲਦਾ ਹੁੰਗਾਰਾ ਮਿਲਿਆ ਸੀ।
ਮੈਂਡੀ ਤੱਖਰ ਨੇ ਆਪਣੀ ਅਦਾਕਾਰੀ ਤੇ ਦਿਲ ਖਿੱਚਵੇਂ ਅੰਦਾਜ਼ ਨਾਲ ਪਾਲੀਵੁੱਡ ‘ਚ ਖ਼ਾਸ ਪਛਾਣ ਬਣਾਈ ਹੈ। ਮੈਂਡੀ ਤੱਖਰ ਨੂੰ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨਾ ਇਸ ਕਰਕੇ ਚੰਗਾ ਲੱਗਦਾ ਹੈ ਕਿ ਕਿਉਂਕਿ ਉਹ ਆਪ ਇਕ ਪੰਜਾਬਣ ਹੈ।