Kkr vs rcb match rescheduled : ਜਿੱਥੇ ਪੂਰੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਉੱਥੇ ਹੀ ਹੁਣ ਵਿਸ਼ਵ ਦੀ ਸਭ ਤੋਂ ਵੱਧ ਮਹਿੰਗੀ ਲੀਗ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕੇ IPL ਵੀ ਕੋਰੋਨਾ ਦੀ ਚਪੇਟ ‘ਚ ਆ ਗਈ ਹੈ। ਕੋਰੋਨਾ ਦੀ ਤਬਾਹੀ ਦਾ ਅਸਰ ਹੁਣ ਆਈਪੀਐਲ ਉੱਤੇ ਵੀ ਪੈ ਗਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਬੰਗਲੁਰੂ ਵਿਚਕਾਰ ਸੋਮਵਾਰ ਨੂੰ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੋਲਕਾਤਾ ਦੇ ਦੋ ਖਿਡਾਰੀ ਕੋਰੋਨਾ ਪੌਜੇਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਆਈਪੀਐਲ ਦੇ 14 ਵੇਂ ਸੀਜ਼ਨ ਦੇ 30 ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦਾ ਸੋਮਵਾਰ ਨੂੰ ਅਹਿਮਦਾਬਾਦ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨਾਲ ਮੁਕਾਬਲਾ ਹੋਣਾ ਸੀ।
ਇਹ ਮੈਚ ਸ਼ਾਮ 7.30 ਵਜੇ ਸ਼ੁਰੂ ਹੋਣਾ ਸੀ। ਕੋਰੋਨਾ ਮਹਾਂਮਾਰੀ ਦੇ ਦੌਰਾਨ, ਬੀਸੀਸੀਆਈ ਨੇ ਮਜ਼ਬੂਤ ’ਬਾਇਓ-ਬੱਬਲ’ ਦਾ ਹਵਾਲਾ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਤੱਕ 29 ਮੈਚ ਸਫਲਤਾਪੂਰਵਕ ਕਰਵਾਏ ਗਏ ਹਨ। ਚੇਨਈ ਅਤੇ ਮੁੰਬਈ ਦੇ ਪੜਾਅ ਦੇ ਸਾਰੇ ਮੈਚ ਪੂਰੇ ਹੋ ਗਏ ਸਨ। ਪਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸੀਜ਼ਨ ਦਾ 30 ਵਾਂ ਮੈਚ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਲਗਾਤਾਰ 4 ਜਿੱਤਾਂ ਨਾਲ ਚੋਟੀ ‘ਤੇ ਰਹਿਣ ਵਾਲੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਆਰਸੀਬੀ ਟੀਮ, ਪਿੱਛਲੇ 3 ਮੈਚਾਂ ਵਿੱਚ 2 ਹਾਰਾ ਤੋਂ ਬਾਅਦ ਤੀਜੇ ਸਥਾਨ ‘ਤੇ ਖਿਸਕ ਗਈ ਹੈ। ਉੱਥੇ ਹੀ ਕੋਲਕਾਤਾ ਦੀ ਟੀਮ ਨੇ 7 ਵਿੱਚੋਂ ਸਿਰਫ 2 ਮੈਚ ਜਿੱਤੇ ਹਨ। ਉਹ 7 ਵੇਂ ਸਥਾਨ ‘ਤੇ ਹੈ।
ਇਹ ਵੀ ਦੇਖੋ : ਆਕਸੀਜਨ ਦੇ 200 concentrators ਲੈ ਕੇ ਸਿੱਖ ਨੇ ਭਾਰਤ ਲਈ ਭਰੀ ਉਡਾਣ