Mother and daughter killed : ਮੋਗਾ ਵਿੱਚ ਅੱਜ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਰਾਮਗੰਜ ਇਲਾਕੇ ਵਿੱਚ ਇੱਕ ਪੁਰਾਣੇ ਘਰ ਦੀ ਛੱਤ ਡਿੱਗਣ ਨਾਲ ਦੋ ਧੀਆਂ ਸਣੇ ਉਨ੍ਹਾਂ ਦੀ ਮਾਂ ਮਲਬੇ ਹਠਾਂ ਦਬ ਗਈਆਂ। ਇਸ ਹਾਦਸੇ ਵਿੱਚ ਚਰਨਜੀਤ ਕੌਰ ਅਤੇ ਉਸ ਦੀ ਇੱਕ ਧੀ ਕਿਰਨਦੀਪ ਕੌਰ ਦੀ ਮੌਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਉਨ੍ਹਾਂ ਦੀ ਬੱਚ ਗਈ ਧੀ ਦੀ ਮਦਦ ਵਾਸਤੇ 4 ਲੱਖ ਦਾ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ।
ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਮੋਗਾ ਤੋਂ ਦੁਖਦਾਈ ਖ਼ਬਰ ਮਿਲੀ ਜਿਥੇ ਮਕਾਨ ਦੀ ਛੱਤ ਢਹਿਣ ਨਾਲ ਚਰਨਜੀਤ ਕੌਰ ਅਤੇ ਉਸਦੀ ਧੀ ਕਿਰਨਦੀਪ ਕੌਰ ਦੀ ਮੌਤ ਹੋ ਗਈ। ਦੁਖੀ ਪਰਿਵਾਰ ਨਾਲ ਮੇਰੀ ਦੁਖੀ ਹੈ। ਅਸੀਂ ਬਚੀ ਹੋਏ ਧੀ ਨੂੰ ਇਨ੍ਹਾਂ ਮੁਸ਼ਕਲ ਸਮੇਂ ਵਿੱਚ ਸਹਾਇਤਾ ਲਈ 4 ਲੱਖ ਰੁਪਏ ਦੀ ਅਦਾਇਗੀ ਕਰਾਂਗੇ। ਡੀਸੀ ਮੋਗਾ ਨੂੰ ਸਾਰੇ ਸਹਿਯੋਗ ਨੂੰ ਯਕੀਨੀ ਬਣਾਉਣ ਲਈ ਕਿਹਾ। ਦੱਸਣਯੋਗ ਹੈ ਕਿ ਇਥੇ ਸਥਿਤ ਦੋ ਮੰਜ਼ਿਲਾਕ ਮਕਾਨ ਬਹੁਤ ਪੁਰਾਣਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੱਸ ਦੇਈਏ ਕਿ ਚਰਨਜੀਤ ਕੌਰ ਨੇ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਪੁਰਾਣਾ ਮਕਾਨ ਹੋਣ ਕਰਕੇ ਮਦਦ ਲਈ ਗੁਹਾਰ ਲਾਈ ਸੀ।