UP Gram Panchayat Election Results: ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ ਦੇ ਨਤੀਜੇ ਆ ਗਏ ਹਨ । ਜ਼ਿਲ੍ਹਾ ਪੰਚਾਇਤ ਮੈਂਬਰ ਦੀਆਂ ਸਾਰੀਆਂ 3050 ਅਹੁਦਿਆਂ ਦੇ ਨਤੀਜੇ ਦੇਰ ਰਾਤ ਐਲਾਨੇ ਗਏ । ਇਸ ਤਿੰਨ-ਪੱਧਰੀ ਪੰਚਾਇਤ ਚੋਣਾਂ ਵਿੱਚ ਜ਼ਿਲ੍ਹਾ ਪੰਚਾਇਤ ਮੈਂਬਰਾਂ ਲਈ ਹੋ ਰਹੀਆਂ 3050 ਅਹੁਦਿਆਂ ‘ਤੇ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਅਧਿਕਾਰਤ ਉਮੀਦਵਾਰ ਖੜ੍ਹੇ ਕੀਤੇ ਸਨ।
ਗੌਰਤਲਬ ਹੈ ਕਿ ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਪਰ ਹੁਣ ਤੱਕ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਸਮਾਜਵਾਦੀ ਪਾਰਟੀ ਦੇ ਸਮਰਥਨ ਹਾਸਿਲ ਉਮੀਦਵਾਰਾਂ ਨੇ ਇਕੱਲੇ 747 ਸੀਟਾਂ ਜਿੱਤੀਆਂ ਹਨ । ਜਦੋਂਕਿ ਭਾਜਪਾ ਦੇ ਸਮਰਥਨ ਵਾਲੇ ਉਮੀਦਵਾਰਾਂ ਨੂੰ ਯੂਪੀ ਵਿੱਚ 690 ਸੀਟਾਂ ਮਿਲੀਆਂ ਹਨ । ਬਸਪਾ ਨੂੰ 381 ਸੀਟਾਂ ‘ਤੇ ਜਿੱਤ ਹਾਸਿਲ ਹੋਈ ਹੈ । ਉੱਥੇ ਹੀ ਕਾਂਗਰਸ ਪਾਰਟੀ ਸਿਰਫ 76 ਸੀਟਾਂ ‘ਤੇ ਜਿੱਤ ਦਰਜ ਕਰ ਸਕੀ । ਆਜ਼ਾਦ ਉਮੀਦਵਾਰਾਂ ਅਤੇ ਹੋਰਾਂ ਨੂੰ 1156 ਸੀਟਾਂ ਮਿਲੀਆਂ ਹਨ ।
ਦਰਅਸਲ, ਬੰਗਾਲ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਵਿੱਚ ਵੀ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਜ਼ਿਲ੍ਹਿਆਂ ਤੋਂ ਮਿਲੀਆਂ ਖਬਰਾਂ ਅਨੁਸਾਰ ਸਮਾਜਵਾਦੀ ਪਾਰਟੀ ਅਤੇ ਆਰਐਲਡੀ ਗੱਠਜੋੜ ਨੇ ਭਾਜਪਾ ਨੂੰ ਪਿੱਛੇ ਛੱਡ ਦਿੱਤਾ ਹੈ । ਹਾਲਾਂਕਿ ਕਿਸੇ ਵੀ ਗੱਠਜੋੜ ਜਾਂ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਪਰ ਸਮਾਜਵਾਦੀ ਪਾਰਟੀ ਨੇ ਇਕੱਲੇ ਹੀ ਭਾਜਪਾ ਨੂੰ ਹਰਾਇਆ ਹੈ । ਹਾਲਾਂਕਿ, ਭਾਜਪਾ ਨੇ ਅੰਤਿਮ ਨਤੀਜੇ ਤੋਂ 24 ਘੰਟੇ ਪਹਿਲਾਂ ਬਹੁਮਤ ਹਾਸਿਲ ਕਰਨ ਦਾ ਐਲਾਨ ਕੀਤਾ ਸੀ।
ਦੱਸ ਦੇਈਏ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਖ਼ਾਸਕਰ ਉਮੀਦਵਾਰਾਂ, ਪਾਰਟੀਆਂ ਅਨੁਸਾਰ ਸਮਾਜਵਾਦੀ ਪਾਰਟੀ ਨੇ ਭਾਜਪਾ ਨੂੰ ਪਛਾੜ ਦਿੱਤਾ ਹੈ। ਹਾਲਾਂਕਿ ਬਹੁਮਤ ਵੀ ਇਸ ਨੂੰ ਵੀ ਨਹੀਂ ਮਿਲਿਆ ਹੈ ਪਰ ਇਹ ਭਾਜਪਾ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ।