Chhatbir Zoo closed : ਹੈਦਰਾਬਾਦ ਦੇ ਚਿੜੀਆਘਰ ਵਿੱਚ 8 ਸ਼ੇਰਾਂ ਦੇ ਕੋਰੋਨਾ ਪਾਜੀਟਿਵ ਪਾਏ ਜਾਣ ਦੇ ਪਹਿਲੇ ਮਾਮਲੇ ਤੋਂ ਬਾਅਦ ਜ਼ੀਰਕਪੁਰ ਵਿਚ ਵੀ ਹਾਈ ਅਲਰਟ ਜਾਰੀ ਹੋ ਗਿਆ ਹੈ ਤੇ ਛੱਤਬੀੜ ਚਿੜੀਆਘਰ ਨੂੰ 31 ਮਈ ਤਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਦੀ ਪੁਸ਼ਟੀ ਛਤਬੀਰ ਚਿੜੀਆਘਰ ਦੇ ਨਵੇਂ ਨਿਰਦੇਸ਼ਕ ਨਰੇਸ਼ ਮਹਾਜਨ ਨੇ ਕੀਤੀ। ਜਾਨਵਰਾਂ ਦੀ ਨਿਗਰਾਨੀ ਤੋਂ ਇਲਾਵਾ, ਉਨ੍ਹਾਂ ਦੇ ਵਿਵਹਾਰ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਜਾਨਵਰਾਂ ਨੂੰ ਦਿੱਤਾ ਜਾ ਰਹੇ ਮਾਸ ਨੂੰ ਗਰਮ ਪਾਣੀ ਵਿਚ ਕੁਝ ਦੇਰ ਰੱਖਣ ਤੋਂ ਬਾਅਦ ਪਰੋਸਿਆ ਜਾਣ ਲੱਗਾ ਹੈ। ਛੱਤਬੀੜ ਚਿੜੀਆਘਰ ਵਿੱਚ ਇਸ ਵੇਲੇ 25 ਮਾਸਾਹਾਰੀ ਜਾਨਵਰ ਹਨ, ਜਿਨ੍ਹਾਂ ਵਿੱਚ 7 ਏਸ਼ੀਅਨ ਸ਼ੇਰ, 7 ਟਾਈਗਰ, 1 ਜੈਗੂਆਰ ਅਤੇ 5 ਲੈਪਰਡ ਸ਼ਾਮਲ ਹਨ।
ਚਿੜੀਆਘਰ ਵਿੱਚ ਨਵੇਂ ਨਿਯੁਕਤ ਕੀਤੇ ਫੀਲਡ ਡਾਇਰੈਕਟਰ, ਨਰੇਸ਼ ਮਹਾਜਨ ਨੇ ਕਿਹਾ ਕਿ ਚਿੜੀਆਘਰ ਵਿੱਚ ਕਿਸੇ ਵੀ ਜਾਨਵਰ ਵਿੱਚ ਖੰਘ, ਨੱਕ ਵਗਣਾ, ਮੂੰਹ ਵਿੱਚੋਂ ਲਾਰ ਜਿਹੇ ਕੋਰੋਨਾ ਸੰਕਰਮਣ ਦੇ ਕੋਈ ਲੱਛਣ ਨਹੀਂ ਹਨ। ਫਿਰ ਵੀ, ਅਹਿਤਿਆਤ ਦੇ ਤੌਰ ‘ਤੇ ਚਿੜੀਆ ਘਰ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਜਾਨਵਰਾਂ ਵਿਚ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਦੇਸ਼ ਵਿਚ ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕੋਰੋਨਾ ਦੀ ਲਾਗ ਇਨਸਾਨ ਤੋਂ ਲੈ ਕੇ ਜਾਨਵਰਾਂ ਤਕ ਫੈਲ ਗਈ ਹੈ। ਹੈਦਰਾਬਾਦ ਦੇ ਨਹਿਰੂ ਜ਼ੂਲੋਜੀਕਲ ਪਾਰਕ ਵਿਚ 8 ਏਸ਼ੀਆਈ ਸ਼ੇਰ ਕੇਰਨਾ ਸੰਕਰਮਿਤ ਪਾਏ ਗਏ ਹਨ। ਉਨ੍ਹਾਂ ਵਿਚ 4 ਸ਼ੇਰ ਅਤੇ 4 ਸ਼ੇਰਨੀਆਂ ਹਨ। ਹਾਲਾਂਕਿ, ਅਜੇ ਤੱਕ ਕਿਸੇ ਵੀ ਘਰੇਲੂ ਜਾਨਵਰ ਦੀ ਲਾਗ ਦੀ ਖ਼ਬਰ ਨਹੀਂ ਮਿਲੀ ਹੈ। ਸ਼ਾਇਦ ਦੇਖਭਾਲ ਕਰਨ ਵਾਲੇ ਮੁਲਾਜ਼ਮਾਂ ਤੋਂ ਲਾਗ ਸ਼ੇਰਾਂ ਤੱਕ ਪਹੁੰਚ ਗਈ, ਕਿਉਂਕਿ ਉਹ ਨੇੜੇ ਹੀ ਰਹਿੰਦੇ ਸਨ। ਇਨ੍ਹਾਂ ਵਿਚ ਪਾਇਆ ਜਾਣ ਵਾਲਾ ਵੈਰੀਐਂਟ ਨਹੀਂ ਹੈ। ਹਲਕੇ ਲੱਛਣ ਹਨ ਅਤੇ ਉਹ ਬੇਹਤਰ ਹਨ।