Shops to open :ਕੋਰੋਨਾ ਕਾਰਨ ਪੂਰੇ ਸੂਬੇ ਵਿਚ 15 ਮਈ ਤੱਕ ਮਿੰਨੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ ਜਿਸ ਨਾਲ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਦੇ ਮੱਦੇਨਜ਼ਰ ਮਾਨਸਾ ਦੇ ਜਿਲ੍ਹਾ ਮੈਜਿਸਟਰੇਟ ਮਹਿੰਦਰ ਪਾਲ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਦੇਰ ਸ਼ਾਮ ਜਾਰੀ ਹੁਕਮਾਂ ਅਨੁਸਾਰ 10 ਮਈ ਤੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦੁੱਧ, ਡੇਅਰੀ, ਕਰਿਆਨਾ,ਬ੍ਰੈਡ ਦੀਆਂ ਦੁਕਾਨਾਂ ਸਵੇਰੇ 6 ਵਜੇ ਤੋਂ 10 ਵਜੇ ਤੱਕ ਖੁੱਲਣਗੀਆਂ ਅਤੇ ਬਾਕੀ ਸਾਰੀਆਂ (ਕੈਟਾਗਿਰੀ) ਦੁਕਾਨਾਂ ਸੋਮਵਾਰ ਤੋ ਸ਼ੁਕਰਵਾਰ ਤੱਕ ਸਵੇਰੇ 10 ਵਜੇ ਤੋ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਇਸ ਤੋਂ ਇਲਾਵਾ ਮੈਡੀਕਲ ਦੁਕਾਨਾਂ (ਰਿਟੇਲ ਤੇ ਹੋਲਸੇਲ) ਅਤੇ ਪੈਟਰੋਲ ਤੇ ਡੀਜ਼ਲ ਪੰਪ ਹਫਤੇ ਦੇ ਸਾਰੇ ਦਿਨ 24×7 ਖੁੱਲ੍ਹੇ ਰਹਿਣਗੇ ਅਤੇ ਰੋਜ਼ਾਨਾ ਸ਼ਾਮ 6 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਨਾਈਟ ਕਰਫਿਊ ਲੱਗਾ ਰਹੇਗਾ। ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਸਾਰੇ ਹਫਤਾਵਾਰੀ ਬਾਜ਼ਾਰ ਬੰਦ ਰਹਿਣਗੇ। ਰੈਸਟੋਰੈਂਟ, ਕੌਫੀ ਸ਼ਾਪਸ, ਫਾਸਟ ਫੂਡ ਤੇ ਢਾਬੇ ਆਦਿ ‘ਤੇ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇ। ਹੋਮ ਡਲਿਵਰੀ ਸ਼ਾਮ 7.00 ਵਜੇ ਤੱਕ ਹੋ ਸਕੇਗੀ। ਸਭ ਤਰ੍ਹਾਂ ਦੀਆਂ ਸਮਾਜਿਕ, ਸੱਭਿਆਚਾਰਕ ਗਤੀਵਿਧੀਆਂ ‘ਤੇ ਪੂਰਨ ਤੌਰ ‘ਤੇ ਰੋਕ ਲੱਗੇਗੀ। ਸਾਰੇ ਨਿੱਜੀ ਦਫਤਰਾਂ ਜਿਵੇਂ ਆਰਕੀਟੈਕਟ, ਚਾਰਟਰਡ ਅਕਾਊਂਟੈਂਟ, ਇੰਸ਼ੋਰੈਂਸ ਕੰਪਨੀਆਂ ਨੂੰ ਵਰਕ ਫਰਾਮ ਹੋਮ ਕਰਨ ਦੀ ਇਜਾਜ਼ਤ ਹੋਵੇਗੀ।
ਫੋਰ ਵ੍ਹੀਲਰ ਵ੍ਹੀਕਲਾਂ ‘ਚ 2 ਤੋਂ ਵੱਧ ਸਵਾਰੀਆਂ ਨਹੀਂ ਬੈਠ ਸਕਣਗੀਆਂ। ਧਾਰਮਿਕ ਥਾਵਾਂ ਸ਼ਾਮ 6.00 ਵਜੇ ਤੱਕ ਬੰਦ ਕਰ ਦਿੱਤੀਆਂ ਜਾਣਗੀਆਂ। ਵਿਆਹ ਸਮਾਗਮਾਂ ‘ਤੇ 10 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਹੋਵੇਗਾ। ਦੂਜੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ 5 ਦਿਨਾਂ ਲਈ ਘਰ ਵਿਚ ਹੀ ਏਕਾਂਤਵਾਸ ਹੋਣਾ ਪਵੇਗਾ। ਸਾਰੀਆਂ ਸਿੱਖਿਅਕ ਸੰਸਥਾਵਾਂ ਬੰਦ ਰਹਿਣਗੀਆਂ। ਆਕਸੀਜਨ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।