Troubled youth commits suicide : ਯੂਪੀ ਪੁਲਿਸ ਦੇ ਤਸ਼ੱਦਦ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ। ਨਵਾਂ ਮਾਮਲਾ ਜਾਲੌਨ ਦਾ ਹੈ। ਇੱਥੇ ਪੁਲਿਸ ਦੇ ਤਸ਼ੱਦਦ ਤੋਂ ਪ੍ਰੇਸ਼ਾਨ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨਾਲ ਸਾਰੇ ਘਰ ਵਿੱਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਜਦੋਂ ਪਰਿਵਾਰ ਨੇ ਮੋਰਚਰੀ ਵਿਚ ਮ੍ਰਿਤਕ ਦੇਹ ਵੇਖੀ ਤਾਂ ਉਸ ਦੀਆਂ ਅੱਖਾਂ ਗਾਇਬ ਸਨ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੇਹ ਨੂੰ ਸੜਕ ਵਿਚਕਾਰ ਰੱਖ ਕੇ ਨਾਕਾਬੰਦੀ ਕੀਤੀ, ਹੰਗਾਮੇ ਦੀ ਸੂਚਨਾ ‘ਤੇ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੀ ਭੈਣ ਸੋਨੀਆ ਦਾ ਦੋਸ਼ ਹੈ ਕਿ ਉਸ ਦੇ ਭਰਾ ਦੀਆਂ ਅੱਖਾਂ ਮੋਰਚਰੀ ਵਿੱਚ ਕੱਢ ਲਈਆਂ ਗਈਆਂ ਹਨ। ਇਹ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਹੈ, ਜਦੋਂ ਕਿ ਜਲੌਨ ਦੇ ਸੀ.ਐੱਮ.ਓ ਊਸ਼ਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਖਾਂ ਕਿਵੇਂ ਗਾਇਬ ਹੋ ਗਈਆਂ? ਮੋਰਚਰੀ ਵਿੱਚ ਵੱਡੇ ਚੂਹੇ ਹਨ। ਹੋ ਸਕਦਾ ਹੈ ਕਿ ਚੂਹਿਆਂ ਨੇ ਲਾਸ਼ ਦੀਆਂ ਅੱਖਾਂ ਨੂੰ ਕੁਤਰ ਦਿੱਤੀਆਂ ਹੋਣ। ਇਹ ਕੇਸ ਉਰਈ ਕੋਤਵਾਲੀ ਇਲਾਕੇ ਇੰਦਰਾ ਨਗਰ ਦਾ ਹੈ, ਇਥੇ ਦੇ ਰਹਿਣ ਵਾਲੇ ਵਿਨੇ ਰਾਏਕਵਾਰ ਨੂੰ 21 ਅਪ੍ਰੈਲ ਨੂੰ ਮੰਡੀ ਚੌਕੀ, ਓਰਈ ਕੋਤਵਾਲੀ ਦੇ ਇੰਚਾਰਜ ਅਭਿਸ਼ੇਕ ਕੁਮਾਰ ਨੇ 3/25 ਆਰਮਜ਼ ਐਕਟ ਤਹਿਤ ਜੇਲ੍ਹ ਭੇਜ ਦਿੱਤਾ ਸੀ। ਉਸਦੀ ਮਾਂ ਗੁੱਡਨ ਨੇ ਉਸ ਨੂੰ ਕਿਸੇ ਤਰ੍ਹਾਂ ਜ਼ਮਾਨਤ ‘ਤੇ ਰਿਹਾਅ ਕਰਵਾਇਆ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਦੋਂ ਵਿਨੈ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਘਰ ਹੀ ਰਹਿ ਰਿਹਾ ਸੀ, ਉਦੋਂ ਮੰਡੀ ਚੌਕੀ ਇੰਚਾਰਜ ਅਭਿਸ਼ੇਕ ਉਸ ਨੂੰ ਘਰ ਆ ਕੇ ਲਗਾਤਾਰ ਤੰਗ ਪ੍ਰੇਸ਼ਾਨ ਕਰਦਾ ਸੀ।
ਉਸ ਨੂੰ ਫਿਰ ਕੇਸ ਵਿਚ ਫਸਾ ਕੇ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਵਿਨੇ ਨੇ ਸ਼ੁੱਕਰਵਾਰ ਰਾਤ ਨੂੰ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਦੂਜੇ ਪਾਸੇ ਮ੍ਰਿਤਕ ਦੀ ਮਾਂ ਗੁੱਡਨ ਉਰਈ ਐਸਪੀ ਦਫਤਰ ਪਹੁੰਚੀ ਅਤੇ ਧਰਨਾ ਦਿੱਤਾ ਅਤੇ ਇਸ ਮਾਮਲੇ ਵਿੱਚ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਦਿੱਤਾ। ਜਾਲੌਨ ਦੇ ਅਪਰ ਪੁਲਿਸ ਸੁਪਰਡੈਂਟ ਰਾਕੇਸ਼ ਸਿੰਘ ਦਾ ਕਹਿਣਾ ਹੈ ਕਿ 21 ਅਪ੍ਰੈਲ ਨੂੰ ਵਿਨੈ ਰਾਏਕਵਾਰ ਉਰਫ ਮਹਾਕਾਲ ਨੂੰ ਝਾਂਸੀ ਰੋਡ ‘ਤੇ ਇਕ ਤਮੰਚਾ, ਤਿੰਨ ਕਾਰਤੂਸ ਸਣੇ ਕਾਬੂ ਕੀਤਾ ਗਿਆ ਸੀ ਅਤੇ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਛੁੱਟ ਕੇ ਆਇਆ ਅਤੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਉਸਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ, ਇਸ ਦੀ ਜਾਂਚ ਉਨ੍ਹਾਂ ਨੇ ਉਰਈ CO ਸੰਤੋਸ਼ ਕੁਮਾਰ ਨੂੰ ਦਿੱਤੀ ਹੈ। ਜਾਂਚ ਵਿੱਚ ਜੋ ਸਾਹਮਣੇ ਆਏਗਾ ਉਸ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।