The Bus from : ਕੋਰੋਨਾ ਸਮੇਂ ਜਾਰੀ ਹਦਾਇਤਾਂ ਕਾਰਨ ਬਹੁਤ ਸਾਰੇ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਹੁੰਦੇ ਦੇਖੇ ਗਏ ਤੇ ਕਈ ਵਿਆਹਾਂ ਵਿਚ ਬਾਰਾਤੀਆਂ ਦੀ ਬਹੁਤ ਹੀ ਘੱਟ ਗਿਣਤੀ ਦੇਖਣ ਨੂੰ ਮਿਲੀ।
ਪਰ ਅੱਜ ਅਸੀਂ ਤੁਹਾਨੂੰ ਇੱਕ ਅਨੋਖੇ ਵਿਆਹ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਵਿਆਹ ਦੀਆਂ ਸਾਰੀਆਂ ਰਸਮਾਂ ਬੱਸ ਵਿਚ ਹੀ ਪੂਰੀਆਂ ਕੀਤੀਆਂ ਗਈਆਂ। ਪੰਜਾਬ ਦੇ ਰੋਪੜ ਜਿਲ੍ਹੇ ਵਿਚ ਰਹਿਣ ਵਾਲੇ ਲੜਕੇ ਦਾ ਵਿਆਹ ਹਰਿਆਣਾ ਦੇ ਰਾਏਪੁਰਰਾਨੀ ਦੀ ਲੜਕੀ ਨਾਲ ਹੋਇਆ ਪਰ ਲੌਕਡਾਊਨ ਕਾਰਨ ਉਸ ਦੀ ਬਾਰਾਤ ਨੂੰ ਹਰਿਆਣੇ ‘ਚ ਦਾਖਲ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਬੱਸ ਵਿਚ ਹੀ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਦੁਲਹੇ ਸਣੇ ਸਿਰਫ 6 ਬਾਰਾਤੀ ਰਵਾਨਾ ਹੋਏ ਜਿਨ੍ਹਾਂ ਵਿਚ ਸਿਰਫ 3 ਔਰਤਾਂ ਸਨ।
ਵਿਆਹ ਦੀਆਂ ਸਾਰੀਆਂ ਰਸਮਾਂ ਕਿਸੇ ਵੀ ਘਰ ਜਾਂ ਮਹਿਲ ਦੀ ਬਜਾਏ ਇੱਕੋ ਬੱਸ ਵਿੱਚ ਕੀਤੀਆਂ ਗਈਆਂ। 5 ਮਈ ਨੂੰ, ਰੋਪੜ ਦੇ ਪਿੰਡ ਪੁਰਖਾਲੀ ਵਿਚ ਇਕ ਪੋਲਟਰੀ ਫਾਰਮ ਵਿਚ ਕੰਮ ਕਰਨ ਵਾਲਾ 22 ਸਾਲਾ ਜੈ ਰਾਮ, ਹਰਿਆਣੇ ਦੇ ਰਾਏਪੁਰਰਨੀ ਨੇੜੇ ਪਿੰਡ ਪਰਵਾਲਾ ਵਿਖੇ ਲਾੜੀ ਲੈਣ ਲਈ ਪਹੁੰਚਿਆ ਸੀ। ਜਦੋਂ ਜੈਰਾਮ ਦੀ ਬਾਰਾਤ ਰੋਪੜ ਤੋਂ ਹਰਿਆਣਾ ਦੇ ਪਿੰਡ ਪਰਵਾਲਾ ਦੇ ਇੱਕ ਇਕ ਪੋਲਟਰੀ ਫਾਰਮ ਵਿਖੇ ਪਹੁੰਚੀ ਤਾਂ ਪੋਲਟਰੀ ਫਾਰਮ ਦੇ ਮਾਲਕ ਨੇ ਇਲਾਕੇ ਵਿਚ ਪੂਰੀ ਤਰ੍ਹਾਂ ਲੌਕਡਾਊਨ ਹੋਣ ਦਾ ਹਵਾਲਾ ਦਿੰਦੇ ਹੋਏ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲਾੜੇ-ਲਾੜੇ ਨੇ ਬੱਸ ਵਿਚ ਇਕ ਦੂਜੇ ਨੂੰ ਵਰਮਾਨਾ ਪਹਿਨਾਈ ਤੇ ਸਾਰੀਆਂ ਰਸਮਾਂ ਅਦਾ ਕੀਤੀਆਂ।
ਦੁਲਹੇ ਨੇ ਦੁਲਹਨ ਦੀ ਮਾਂਗ ‘ਚ ਸਿੰਦੂਰ ਭਰ ਕੇ ਵਿਆਹ ਦੀ ਰਸਮਅਦਾ ਕੀਤੀ। ਮੂਲ ਤੌਰ ‘ਤੇ ਨੇਪਾਲ ਦੇ ਰਹਿਣ ਵਾਲੇ ਦੁਲਹੇ ਜੈਪਾਰਮ ਨੇ ਕਿਹਾ ਕਿ ਮੈਨੂੰ ਇਸ ਬਾਰੇ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਹੋਵੇਗਾ। ਵਿਆਹ ਵਿਚ ਸਿਰਫ ਪਿਤਾ ਰਾਜਿੰਦਰ ਸਿੰਘ, ਜੀਜਾ ਰਵੀ, ਮਾਮੀ ਪੂਰਨੀ, ਸੁਨੀਤਾ, ਉਨ੍ਹਾਂ ਦਾ ਬੇਟਾ ਸੰਦੀਪ ਤੇ ਪੁਸ਼ਪਾ ਗਏ ਸਨ। ਦੁਲਹਨ ਦੀ ਮਾਤਾ ਹੀ ਬੱਸ ਅੰਦਰ ਆਈ ਸੀ। ਇਸ ਦੇ ਨਾਲ ਹੀ ਬੱਸ ਦੇ ਮਾਲਕ ਅਵਤਾਰ ਸਿੰਘ ਲੌਂਗੀਆ ਨੇ ਦੱਸਿਆ ਕਿ ਗਰੀਬ ਹੋਣ ਕਰਕੇ ਉਸਨੇ ਵੀ ਸਿਰਫ 7500 ਰੁਪਏ ਲਏ ਸਨ। ਅਵਤਾਰ ਨੇ ਕਿਹਾ- ਮੈਂ ਆਪਣੀ ਜ਼ਿੰਦਗੀ ਵਿਚ ਅਜਿਹਾ ਪਹਿਲਾ ਵਿਆਹ ਦੇਖਿਆ ਹੈ, ਜੋ ਇਕ ਬੱਸ ਵਿਚ ਹੋਇਆ। ਲੜਕੀ ਦੀ ਮਾਂ ਨੇ ਲੜਕੇ ਨੂੰ ਬੱਸ ਦੀਆਂ ਪੌੜੀਆਂ ‘ਤੇ ਬਿਠਾ ਕੇ ਵਿਆਹ ਦੀਆਂ ਰਸਮਾਂ ਨਿਭਾਈਆਂ। ਜਿਸ ਤੋਂ ਬਾਅਦ ਲੜਕੀ ਨੂੰ ਲਿਆਂਦਾ ਗਿਆ ਅਤੇ ਬੱਸ ਦੇ ਬਾਹਰ ਬੈਠ ਸ਼ਗਨ ਰੱਖ ਦਿੱਤਾ। ਦੋਵਾਂ ਨੇ ਇਕ ਦੂਜੇ ਨੂੰ ਬੱਸ ਵਿਚ ਬਿਠਾਇਆ ਅਤੇ ਲੜਕੇ ਨੇ ਆਪਣੀ ਪਤਨੀ ਦੀ ਮਾਂਗ ਵਿਚ ਸਿੰਦੂਰ ਭਰਿਆ।