Devotee of Guru : ਸ੍ਰੀ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਤੇ ਮਰਦਾਨੇ ਵਾਂਗ ਗੁਰੂ ਨਾਨਕ ਸਾਹਿਬ ਦੇ ਬਚਪਨ ਦੇ ਸੰਗੀ ਸਾਥੀ ਸਨ । ਉਨ੍ਹਾਂ ਦਾ ਜਨਮ 1466 ਨੂੰ ਰਾਇ-ਭੋਇ ਦੀ ਤਲਵੰਡੀ ਜੋ ਹੁਣ ਨਨਕਾਣਾ ਸਾਹਿਬ ਵਿਚ ਹੋਇਆ। ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਉਹ ਭਾਈ ਮਰਦਾਨਾ ਅਤੇ ਗੁਰੂ ਨਾਨਕ ਦਾ ਸਾਥੀ ਸੀ ਅਤੇ ਉਸ ਨੇ ਗੁਰੂ ਜੀ ਅਤੇ ਮਰਦਾਨੇ ਦੇ ਨਾਲ ਚੀਨ, ਮੱਕਾ, ਅਤੇ ਭਾਰਤ ਵਿੱਚ ਯਾਤਰਾ ਕੀਤੀ।
ਜਦੋਂ ਮਹਿਤਾ ਕਾਲੂ ਜੀ ਨੇ ਗੁਰੂ ਸਾਹਿਬ ਨੂੰ ਵਣਜ ਵਿਓਪਾਰ ਕਰਨ ਲਈ ਭੇਜਿਆ ਤੇ ਅਹਿਤਿਆਤ ਵਜੋਂ ਬਾਲੇ ਨੂੰ ਵੀ ਨਾਲ ਘਲਿਆ। ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨ ਪੁਰ ਗਏ ਤਾਂ ਉਨ੍ਹਾਂ ਨੇ ਬਾਲੇ ਜੀ ਨੂੰ ਉਥੇ ਬੁਲਾ ਲਿਆ। ਉਦਾਸੀਆਂ ਦੇ ਸਮੇਂ ਵੀ ਉਹ ਉਨ੍ਹਾਂ ਦੇ ਨਾਲ ਸਨ। ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਸਮਾਣ ਤੋਂ ਪੰਜ ਸਾਲ ਬਾਅਦ ਇਹ ਖਡੂਰ ਨਾਂ ਦੇ ਕਸਬੇ ਵਿਚ ਅਕਾਲ ਚਲਾਣਾ ਕਰ ਗਏ । ਆਪ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਰਹਿ ਕੇ ਗੁਰੂ ਨਾਨਕ ਸਾਹਿਬ ਦੇ ਜੀਵਨ ਸਮਾਚਾਰ ਉਨ੍ਹਾਂ ਦੀਆਂ ਪਰਉਪਕਾਰੀ ਘਟਨਾਵਾਂ ਦਾ ਵੇਰਵਾ ਵੀ ਸ੍ਰੀ ਗੁਰੂ ਅੰਗਦ ਸਾਹਿਬਾਨ ਜੀ ਨੂੰ ਸੁਣਾਇਆ। ਗੁਰੂ ਜੀ ਨੇ ਭਾਈ ਬਾਲਾਜੀ ਨੂੰ ਮਨ ਵਿੱਚ ਯਾਦ ਕੀਤਾ ਤਾਂ ਉਧਰ ਭਾਈ ਬਾਲਾ ਜੀ ਵੀ ਸਿੱਖਾਂ ਨਾਲ ਵਿਚਾਰ ਕਰ ਰਹੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬੈਕੁੰਠ ਧਾਮ ਗਏ ਹਨ ਆਪਣੇ ਅਸਥਾਨ ‘ਤੇ ਕਿਸ ਨੂੰ ਬਿਠਾਇਆ ਹੈ? ਇੱਕ ਸਿੱਖ ਬੋਲਿਆ ਕਿ ਹੁਣ ਗੁਰੂ ਅੰਗਦ ਦੇਵ ਜੀ ਹਨ ਜੋ ਖਡੂਰ ਸਾਹਿਬ ਰਹਿੰਦੇ ਹਨ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਆਪਣੇ ਅਸਥਾਨ ਤੇ ਬਿਠਾ ਗਏ ਹਨ। ਭਾਈ ਬਾਲਾ ਜੀ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ। ਫਿਰ ਭਾਈ ਬਾਲਾ ਜੀ ਆਪਣੀ ਸਮਰੱਥਾ ਅਨੁਸਾਰ ਗੁਰੂ ਜੀ ਨੂੰ ਭੇਟ ਕਰਨ ਲਈ ਪ੍ਰਸ਼ਾਦ ਲੈਕੇ ਖਡੂਰ ਪਹੁੰਚੇ।
ਭਾਈ ਬਾਲਾ ਗੁਰੂ ਜੀ ਦੇ ਦਰਬਾਰ ਦਾ ਰਸਤਾ ਪੁੱਛ ਕੇ ਉੱਥੇ ਪਹੁੰਚ ਗਿਆ ਅਤੇ ਗੁਰੂ ਜੀ ਨੂੰ ਨਮਸਕਾਰ ਕੀਤਾ । ਗੁਰੂ ਜੀ ਨੇ ਵੀ ਹੋਰ ਪਾਸੋਂ ਬਿਰਤੀ ਸੰਕੋਚ ਕੇ ਭਾਈ ਬਾਲਾ ਜੀ ਨੂੰ ਮਿਲੇ ਅਤੇ ਕਰਤਾਰ ਕਰਤਾਰ ਆਖਣ ਲਈ ਕਿਹਾ ਅਤੇ ਬੈਠ ਕੇ ਵਰਤਾਲਾਪ ਕਰਨ ਲਗੇ। ਗੁਰੂ ਜੀ ਨੇ ਪੁਛਿਆ ਭਾਈ ਸਿੱਖਾ ਕਿਥੋਂ ਆਇਆ ਹੈਂ ? ਕੌਣ ਹੈਂ ? ਕਿਵੇਂ ਆਉਣਾ ਹੋਇਆ ? ਭਾਈ ਬਾਲਾ ਜੀ ਬੋਲੇ ਮੈਂ ਤਲਵੰਡੀ ਰਾਇਭੋਇ ਤੋਂ ਬਾਲਾ ਨਾਮ ਹੈ , ਗੁਰੂ ਜੀ ਦੇ ਦਰਸ਼ਨ ਕਰਨ ਆਇਆ ਹਾਂ। ਗੁਰੂ ਅੰਗਦ ਦੇਵ ਜੀ ਪੁਛਿਆ ਤੁਸੀਂ ਕਿਸ ਦੇ ਸਿੱਖ ਹੋ? ਤੁਹਾਨੂੰ ਕੌਣ ਮਿਲਿਆ ਹੈ? ਭਾਈ ਬਾਲਾ ਬੋਲੇ ਕਿ ਮੈਂ ਗੁਰੂ ਨਾਨਕ ਜੀ ਦਾ ਸਿੱਖ ਹਾਂ ਅਤੇ ਮੈਨੂੰ ਮਹਿਤਾ ਕਾਲੂ ਜੀ ਦਾ ਪੁੱਤਰ ਗੁਰੂ ਨਾਨਕ ਮਿਲਿਆ ਹੈ।