South Korea extends helping hand: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਇਸੇ ਵਿਚਾਲੇ ਕੋਰੋਨਾ ਸੰਕਟ ਵਿੱਚ ਫਸੇ ਭਾਰਤ ਦੀ ਮਦਦ ਲਈ ਬਹੁਤ ਸਾਰੇ ਦੇਸ਼ ਅੱਗੇ ਆਏ ਹਨ । ਕੋਰੋਨਾ ਸੰਕਟ ਵਿੱਚ ਫਸੇ ਭਾਰਤ ਦੀ ਮਦਦ ਲਈ ਦੂਜੇ ਦੇਸ਼ਾਂ ਵੱਲੋਂ ਲਗਾਤਾਰ ਡਾਕਟਰੀ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ ।
ਇਸ ਦੌਰਾਨ ਹੁਣ ਭਾਰਤ ਦੀ ਮਦਦ ਲਈ ਦੱਖਣੀ ਕੋਰੀਆ ਵੱਲੋਂ ਵੀ ਮਦਦ ਦਾ ਹੱਥ ਵਧਾਇਆ ਗਿਆ ਹੈ । ਦਰਅਸਲ, ਦੱਖਣੀ ਕੋਰੀਆ ਨੇ 200 ਆਕਸੀਜਨ ਕੰਸਨਟ੍ਰੇਟਰ ਤੇ ਹੋਰ ਮੈਡੀਕਲ ਉਪਕਰਨ ਭੇਜੇ ਗਏ ਹਨ, ਜਿਨ੍ਹਾਂ ਨੂੰ ਲੈ ਕੇ ਅੱਜ ਯਾਨੀ ਕਿ ਬੁੱਧਵਾਰ ਸਵੇਰੇ ਇੱਕ ਜਹਾਜ਼ ਦਿੱਲੀ ਏਅਰਪੋਰਟ ਪਹੁੰਚਿਆ ਹੈ।
ਦੱਖਣੀ ਕੋਰੀਆ ਤੋਂ ਇਲਾਵਾ ਅਮਰੀਕਾ ਵੱਲੋਂ ਵੀ 407 ਆਕਸੀਜਨ ਕੰਸਨਟ੍ਰੇਟਰ ਭਾਰਤ ਭੇਜੇ ਗਏ ਹਨ । ਜੋ ਕਿ ਅੱਜ ਹੀ ਦਿੱਲੀ ਏਅਰਪੋਰਟ ਪਹੁੰਚੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਵਿੱਚ ਆਕਸੀਜਨ ਦੀ ਕਮੀ ਵਿਚਾਲੇ ਇਜ਼ਰਾਈਲ ਤੋਂ ਆਕਸੀਜਨ ਕੰਸਨਟ੍ਰੇਟਰਸ ਤੇ ਵੈਂਟੀਲੇਟਰ ਭਾਰਤ ਪਹੁੰਚੇ ਸਨ।
ਇਸ ਤੋਂ ਇਲਾਵਾ ਬ੍ਰਿਟੇਨ ਤੋਂ ਵੀ 1350 ਆਕਸੀਜਨ ਸਿਲੰਡਰ ਭਾਰਤ ਪਹੁੰਚੇ ਸਨ। ਇਸ ਤੋਂ ਪਹਿਲਾਂ ਵੀ UK ਵੱਲੋਂ ਵੱਡੀ ਗਿਣਤੀ ਵਿੱਚ ਡਾਕਟਰੀ ਉਪਕਰਣ ਭੇਜੇ ਜਾ ਚੁੱਕੇ ਹਨ।