8347 new corona : ਪੰਜਾਬ ‘ਚ ਕੋਰੋਨਾ ਦਾ ਸੰਕਟ ਵਧਦਾ ਜਾ ਰਿਹਾ ਹੈ ਤੇ ਕੋਰੋਨਾ ਕੇਸਾਂ ਦੀ ਰਫਤਾਰ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਥੇ ਹੀ ਬੱਸ ਨਹੀਂ ਇਸ ਮਹਾਮਾਰੀ ਨਾਲ ਮੌਤ ਦੀ ਦਰ ‘ਚ ਵੀ ਵਾਧਾ ਹੋ ਰਿਹਾ ਹੈ।
ਸੂਬੇ ‘ਚ ਪਿਛਲੇ 24 ਘੰਟਿਆਂ ਦਰਮਿਆਨ 8347 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਨਾਲ ਹੀ 197 ਮੌਤਾਂ ਵੀ ਹੋ ਗਈਆਂ। ਹਾਲ ਹੀ ਘੜੀ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 79963 ਤਕ ਜਾ ਪੁੱਜੀ ਹੈ। ਪਾਜੀਟਿਵ ਮਰੀਜ਼ਾਂ ਦੀ ਗਿਣਤੀ 467539 ਹੋ ਗਈ ਹੈ ਤੇ ਨਾਲ ਹੀ ਰਾਹਤ ਭਰੀ ਗੱਲ ਇਹ ਵੀ ਹੈ ਕਿ 376465 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਵੀ ਜਾ ਚੁੱਕੇ ਹਨ। ਜਿਲ੍ਹਾ ਲੁਧਿਆਣਾ ਵਿਚ ਵੀ ਕੋਰੋਨਾ ਦੇ ਹਾਲ ਬਦਤਰ ਹੁੰਦੇ ਜਾ ਰਹੇ ਹਨ। ਉਥੇ ਕੋਰੋਨਾ ਨਾਲ ਅੱਜ 28 ਮਰੀਜ਼ ਮੌਤ ਦੇ ਮੂੰਹ ਵਿਚ ਚਲੇ ਗਏ।
ਕੋਰੋਨਾ ਕਾਰਨ ਜਿਹੜੇ 197 ਮਰੀਜ਼ਾਂ ਦੀ ਜਾਨ ਗਈ ਉਨ੍ਹਾਂ ‘ਚ ਅੰਮ੍ਰਿਤਸਰ ਤੋਂ 19, ਬਰਨਾਲੇ ਤੋਂ 4, ਬਠਿੰਡੇ ਤੋਂ 20, ਫਰੀਦਕੋਟ ਤੋਂ 4, ਫਾਜ਼ਿਲਕਾ ਤੋਂ 8, ਫਿਰੋਜ਼ਪੁਰ ਤੋਂ 2, ਫਤਿਹਗੜ੍ਹ ਸਾਹਿਬ ਤੋਂ 4, ਗੁਰਦਾਸਪੁਰ ਤੋਂ 7, ਹੁਸ਼ਿਆਰਪੁਰ ਤੋਂ 8, ਜਲੰਧਰ ਤੋਂ 9, ਲੁਧਿਆਣੇ ਤੋਂ 28, ਕਪੂਰਥਲੇ ਤੋਂ 8, ਮਾਨਸੇ ਤੋਂ 7, ਐੱਸ. ਏ. ਐੱਸ. ਨਗਰ ਤੋਂ 7, ਮੁਕਤਸਰ ਤੋਂ 9, ਪਠਾਨਕੋਟ ਤੋਂ 3, ਪਟਿਆਲੇ ਤੋਂ 20, ਰੋਪੜ ਤੋਂ 6, ਸੰਗਰੂਰ ਤੋਂ 14, ਐੱਸ. ਬੀ. ਐੱਸ. ਨਗਰ ਤੋਂ 6, ਤਰਨਤਾਰਨ ਤੋਂ 4 ਸਨ।