28 zones declared : ਕੋਰੋਨਾ ਖਿਲਾਫ ਜੰਗ ਲਈ ਹਰ ਕੋਈ ਤਿਆਰੀ ਕਰ ਰਿਹਾ ਹੈ। ਪੰਜਾਬ ‘ਚ ਕੋਰੋਨਾ ਕੇਸਾਂ ਨੇ ਬਹੁਤ ਰਫਤਾਰ ਫੜੀ ਹੋਈ ਹੈ। ਸਖਤ ਪਾਬੰਦੀਆਂ ਹੋਣ ਦੇ ਬਾਵਜੂਦ ਕੋਵਿਡ-19 ਦੇ ਕੇਸ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।
ਜਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਵਧੀਕ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਵੱਲੋਂ ਪ੍ਰਾਪਤ ਹੁਕਮਾਂ ਮੁਤਾਬਕ ਮਿਤੀ 16.6.2020 ਨੂੰ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਣ ਲਈ ਕਮੇਟੀ ਬਣਾਈ ਗਈ ਸੀ। ਸਿਵਲ ਸਰਜਨ ਲੁਧਿਆਣਾ ਵੱਲੋਂ ਪ੍ਰਾਪਤ ਹੋਈ ਸ਼ਿਕਾਇਤ ਮੁਤਾਬਕ ਅੱਜ 28 ਜ਼ੋਨਾਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਜੋਂ ਐਲਾਨਿਆ ਗਿਆ ਹੈ ਤੇ ਨਾਲ ਹੀ ਇਹ ਹਦਾਇਤ ਵੀ ਦਿੱਤੀ ਗਈ ਹੈ ਕਿ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਪ੍ਰਾਪਤ ਹੋਈਆਂ ਹਦਾਇਤਾਂ ਮੁਤਾਬਕ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਅੱਜ ਜਿਲ੍ਹਾ ਲੁਧਿਆਣਾ ‘ਚ ਕੋਰੋਨਾ ਦੇ 1215 ਪਾਜੀਟਿਵ ਕੇਸ ਮਿਲੇ ਹਨ, 126 ਸੈਂਪਲ ਬਾਹਰਲੇ ਜਿਲ੍ਹਿਆਂ ਤੇ ਰਾਜਾਂ ਨਾਲ ਸਬੰਧਤ ਹਨ। ਕੁੱਲ ਪਾਜੀਟਿਵ ਸੈਂਪਲਾਂ ਦੀ ਗਿਣਤੀ 1341 ਹੈ। ਲੁਧਿਆਣਾ ‘ਚ ਹੁਣ ਤੱਕ 1102677 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁਕੇ ਹਨ। ਲੁਧਿਆਣਾ ‘ਚ ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 71066 ਤੱਕ ਜਾ ਪੁੱਜੀ ਹੈ। ਅੱਜ ਕੋਰੋਨਾ ਨਾਲ 37 ਮਰੀਜ਼ਾਂ ਨੇ ਦਮ ਤੋੜ ਦਿੱਤਾ। ਜਿਨ੍ਹਾਂ ਵਿਚੋਂ ਜਿਲ੍ਹਾ ਲੁਧਿਆਣਾ ਤੋਂ 28 ਮੌਤਾਂ ਹੋਈਆਂ। ਲੁਧਿਆਣਾ ‘ਚ ਹੁਣ ਤੱਕ ਕੋਰੋਨਾ ਨਾਲ 1638 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਜ਼ਰੂਰ ਪਹਿਨਣ ਤੇ ਨਾਲ ਹੀ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨ ਤੇ ਸਿਹਤ ਵਿਭਾਗ ਦਾ ਸਹਿਯੋਗ ਕਰਨ।