goraya police seized 98cr rupees: ਗੁਰਾਇਆ ਪੁਲਿਸ ਨੇ ਬੀਤੀ ਰਾਤ ਚੈਕਿੰਗ ਦੌਰਾਨ ਇੱਕ ਗੱਡੀ ਵਿੱਚੋ ਇੱਕ ਕਰੋੜ ਤੋ ਵੱਧ ਦੀ ਰਕਮ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਗੁਰਾਇਆ ਐਸ.ਐਚ.ਓ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਿਸ ਪਾਰਟੀ ਫਗਵਾੜਾ ਤੋਂ ਫਿਲੌਰ ਰੋਡ ਥਾਣਾ ਗੁਰਾਇਆ ਦੀ ਹੱਦ ਅੰਦਰ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਫਗਵਾੜਾ ਸਾਇਡ ਤੋਂ ਇੰਡੇਵਰ ਗੱਡੀ ਨੰਬਰ PB23Q0043 ਆ ਰਹੀ ਸੀ, ਜਿਸ ਨੂੰ ਸ਼ੱਕ ਦੇ ਅਧਾਰ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ਵਿਚ ਪਏ ਚਾਰ ਬੈਗਾ ਵਿੱਚੋਂ ਇੱਕ ਕਰੋੜ 98 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ।
ਇਸ ਦੇ ਨਾਲ ਹੀ ਗੱਡੀ ਵਿੱਚੋ ਇੱਕ ਲੈਪਟਾਪ 6 ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਇਸ ਭਾਰਤੀ ਕਰੰਸੀ ਦੇ ਨਾਲ ਫੜੇ ਗਏ ਨੌਜਵਾਨ ਦੀ ਪਹਿਚਾਣ ਅਲੋਕਿਕ ਪੁੱਤਰ ਸਤੀਸ਼ ਅੱਗਰਵਾਲ ਸਰਹਿੰਦ, ਵਿਜੇ ਸ਼ਰਮਾ ਪੁੱਤਰ ਸੁਨੀਲ ਸ਼ਰਮਾ ਵਾਸੀ ਖੰਨਾ ਅਤੇ ਮਸਤਾਨ ਸ਼ਾਹ ਪੁੱਤਰ ਮਾਨ ਸ਼ਾਹ ਵਾਸੀ ਹਰਿਆਣਾ ਵਜੋਂ ਹੋਈ ਹੈ। ਉਕਤ ਨੌਜਵਾਨ ਇਸ ਰਕਮ ਦਾ ਕੋਈ ਦਸਤਾਵੇਜ ਜਾਂ ਸਬੂਤ ਕੋਈ ਪੇਸ਼ ਨਹੀਂ ਕਰ ਸਕੇ, ਜਿਸ ਦੇ ਚੱਲਦਿਆ ਗੁਰਾਇਆ ਪੁਲਿਸ ਨੇ ਇਹ ਭਾਰਤੀ ਕਰੰਸੀ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਹੋਰ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।