Coronavirus delhis positivity rate : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੀ ਸਕਾਰਾਤਮਕ ਦਰ ‘ਚ ਕਮੀ ਆਈ ਹੈ। ਇਸਦੇ ਨਾਲ, ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ਵਿੱਚ, ਰੋਜ਼ਾਨਾ ਦੀ ਆਕਸੀਜਨ ਦੀ ਮੰਗ ਵੀ ਘੱਟ ਗਈ ਹੈ।
ਉੱਪ ਮੁੱਖ ਮੰਤਰੀ ਸਿਸੋਦੀਆ ਨੇ ਕਿਹਾ, “ਦਿੱਲੀ ਦੀ ਆਕਸੀਜਨ ਦੀ ਮੰਗ ਰੋਜ਼ਾਨਾ 582 ਮੀਟਰਕ ਟਨ ਤੱਕ ਆ ਗਈ ਹੈ। ਅਸੀਂ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਹੁਣ ਸਾਡਾ ਕੰਮ ਰੋਜ਼ਾਨਾ 582 ਮੀਟਰਕ ਟਨ ਆਕਸੀਜਨ ਦੀ ਸਪਲਾਈ ਨਾਲ ਕੰਮ ਚੱਲੇਗਾ, ਸਾਨੂੰ ਸਾਡੇ ਕੋਟੇ ਨਾਲੋਂ ਜੋ ਜਿਆਦਾ ਆਕਸੀਜਨ ਮਿਲ ਰਹੀ ਹੈ, ਉਸਨੂੰ ਤੁਸੀਂ ਹੋਰ ਰਾਜਾਂ ਨੂੰ ਦੇ ਸਕਦੇ ਹੋ।” ਉਸੇ ਸਮੇਂ, ਉਨ੍ਹਾਂ ਨੇ ਕਿਹਾ, ਪਿੱਛਲੇ 24 ਤੋਂ 48 ਘੰਟਿਆਂ ਵਿੱਚ, ਮੁਸ਼ਕਿਲ ਨਾਲ ਹੀ ਕਿਸੇ ਹਸਪਤਾਲ ਤੋਂ ਆਕਸੀਜਨ ਲਈ ਇੱਕ ਐਮਰਜੈਂਸੀ ਕਾਲ ਆ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ PM ਮੋਦੀ ਇਸ ਦਿਨ ਕਰਨਗੇ ਗੱਲਬਾਤ
ਹੁਣ ਹਸਪਤਾਲਾਂ ਵਿੱਚ ਆਕਸੀਜਨ ਅਤੇ ਬੈੱਡਾਂ ਦੀ ਕੋਈ ਘਾਟ ਨਹੀਂ ਹੈ। ਪਰ ਦਿੱਲੀ ਵਿੱਚ ਅਜੇ ਵੀ ਵੈਕਸੀਨ ਦੀ ਘਾਟ ਹੈ। ਕੋਵੈਕਸੀਨ ਸਟਾਕ ਦੇ ਖਤਮ ਹੋਣ ਦੇ ਬਾਅਦ ਦਿੱਲੀ ਵਿੱਚ ਲੱਗਭਗ 100 ਟੀਕਾਕਰਣ ਕੇਂਦਰ ਬੰਦ ਕਰ ਦਿੱਤੇ ਗਏ ਹਨ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, “ਦਿੱਲੀ ਵਿੱਚ ਸਕਾਰਾਤਮਕਤਾ ਦਰ 14 ਫੀਸਦੀ ‘ਤੇ ਆ ਗਈ ਹੈ। ਕੋਰੋਨਾ ਦੇ ਨਵੇਂ ਮਾਮਲੇ 10,400 ਹੋ ਗਏ ਹਨ। ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਹੁਣ ਹਸਪਤਾਲਾਂ ਵਿੱਚ ਬੈੱਡ ਵੀ ਖਾਲੀ ਹੋ ਗਏ ਹਨ। ਪਹਿਲਾਂ ਸਾਨੂੰ ਹਰ ਰੋਜ਼ 700 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਹੈ। ਸੀ। ਪਰ ਹੁਣ ਦਿੱਲੀ ਵਿੱਚ ਆਕਸੀਜਨ ਦੀ ਮੰਗ ਸਿਰਫ 582 ਮੀਟਰਕ ਟਨ ਰਹਿ ਗਈ ਹੈ।”
ਇਹ ਵੀ ਦੇਖੋ : ਅੰਧ ਭਗਤਾਂ ਵਾਂਗ ਹੋ ਗਏ ਨੇ fans ਨਹੀਂ ਵਰਤਦੇ ਆਪਣਾ ਦਿਮਾਗ, ਨਾਮ ਲਏ ਬਿਨਾਂ Rai Jujhar ਨੇ ਨਹੀਂ ਛੱਡਿਆ ਕੋਈ Artist