Pollution free cremation : ਕੋਰੋਨਾ ਨੇ ਪੂਰੇ ਦੇਸ਼ ਵਿਚ ਹਾਹਾਕਾਰ ਮਚਾਈ ਹੋਈ ਹੈ। ਇਸ ਮਹਾਂਮਾਰੀ ਕਾਰਨ ਮੌਤਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਲੋਕਾਂ ਨੂੰ ਹਸਪਤਾਲਾਂ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਜਗ੍ਹਾ ਨਹੀਂ ਮਿਲ ਰਹੀ।
ਸੰਕਟ ਦੀ ਅਜਿਹੀ ਸਥਿਤੀ ਵਿੱਚ, ਆਈਆਈਟੀ ਰੋਪੜ ਨੇ ਸੰਸਕਾਰ ਦੀ ਇੱਕ ਤਕਨੀਕ ਤਿਆਰ ਕੀਤੀ ਹੈ। ਇਹ ਇੱਕ ਚਲਦਾ-ਫਿਰਦਾ ਸ਼ਮਸ਼ਾਨਘਾਟ ਹੈ। ਇਹ ‘ਚ ਸਮਾਂ ਅਤੇ ਲੱਕੜੀਆਂ ਦੋਵੇਂ ਘੱਟ ਲੱਗਦੀਆਂ ਹਨ। ਇਸ ਤਕਨੀਕ ਨਾਲ, ਸਸਕਾਰ ਕਰਨ ‘ਤੇ ਕਾਰਬਨ ਦਾ ਨਿਕਾਸ ਵੀ ਘਟ ਜਾਵੇਗਾ। ਆਈਆਈਟੀ ਰੋਪੜ ਦੇ ਡੀਨ ਪ੍ਰੋ. ਹਰਪ੍ਰੀਤ ਸਿੰਘ ਨੇ ਕਿਹਾ ਕਿ ਆਈਆਈਟੀ ਦੀਆਂ ਸਾਰੀਆਂ ਲੈਬਾਂ ਕੋਰੋਨਾ ਕਾਰਨ ਬੰਦ ਹਨ। ਇਸ ਲਈ ਇਹ ਇਕ ਨਿਜੀ ਕੰਪਨੀ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਇਸ ਨੂੰ ਵਿਕਸਤ ਕਰਨ ਲਈ 2 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਸਰਕਾਰ ਇਸ ਨੂੰ ਲੈਣਾ ਚਾਹੁੰਦੀ ਹੈ ਤਾਂ ਅਸੀਂ ਇਸ ਨੂੰ ਨੋ ਪ੍ਰਾਫਿਟ ਤੇ ਨੋ ਲਾਸ ਵਿਚ ਦੇਵਾਂਗੇ।
ਪ੍ਰੋ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਟੈਕਨੋਲੋਜੀ ਵਿਚ ਚੱਲਦਾ-ਫਿਰਦਾ ਇਕ ਵਾਹਨ ਵਰਗਾ ਉਪਕਰਣ ਹੈ, ਜਿਸ ਵਿਚ ਪਹੀਏ ਲਗਾਏ ਗਏ ਹਨ। ਰਾਖ ਹਟਾਉਣ ਲਈ ਦੋਵੇਂ ਪਾਸੇ ਸਟੇਨਲੈਸ ਸਟੀਲ ਟ੍ਰੇ ਮੌਜੂਦ ਹੈ। 48-ਘੰਟੇ ਦੀ ਪ੍ਰਕਿਰਿਆ ਦੇ ਮੁਕਾਬਲੇ, ਇਸ ‘ਛ ਸਸਕਾਰ ਸਿਰਫ 12 ਘੰਟਿਆਂ ਵਿੱਚ ਹੋ ਜਾਂਦਾ ਹੈ। ਆਮ ਤੌਰ ‘ਤੇ ਸਰੀਰ 900 ਡਿਗਰੀ ਦੇ ਤਾਪਮਾਨ ‘ਤੇ ਪੂਰੀ ਤਰ੍ਹਾਂ ਨਸ਼ਟ ਹੋ ਜਾਂਦਾ ਹੈ। ਇਹ ਉਪਕਰਣ 1000 ਡਿਗਰੀ ਤੋਂ ਉਪਰ ਦੇ ਤਾਪਮਾਨ ਤੇ ਕੰਮ ਕਰਦਾ ਹੈ। ਲੱਕੜ ਦੀ ਖਪਤ ਨੂੰ ਘਟਾਉਣ ਲਈ ਸਟੀਲ ਦੇ ਇਨਸੂਲੇਸ਼ਨ ਵਾਹਨ ਦੇ ਦੋਵੇਂ ਪਾਸਿਆਂ ‘ਤੇ ਮੌਜੂਦ ਹੈ।
ਅਸੀਂ ਸੰਸਕਾਰ ਦਾ ਸਭ ਤੋਂ ਸਸਤਾ ਰੂਪ ਪ੍ਰਦਾਨ ਕਰ ਰਹੇ ਹਾਂ। ਇਹ ਲੱਕੜ ਦੇ ਅੱਧ ਹਿੱਸੇ ਵਿੱਚ ਕੀਤਾ ਜਾ ਸਕਦਾ ਹੈ ਅਤੇ ਕਾਰਬਨ ਫੁੱਟ ਪ੍ਰਿੰਟ ਨੂੰ ਅੱਧਾ ਕਰ ਸਕਦੇ ਹਨ। ਇਹ ਟੈਕਨਾਲੋਜੀ ਐਲਪੀਜੀ ‘ਤੇ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਕਰਕੇ ਵੀ ਵਰਤੀ ਜਾ ਸਕਦੀ ਹੈ। ਆਈਆਈਟੀ ਦੀਆਂ ਸਾਰੀਆਂ ਲੈਬਾਂ ਬੰਦ ਹਨ। ਇਸ ਲਈ ਇਹ ਕੰਪਨੀ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।