Razia Sultana thanked : ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲੇਰਕੋਟਲਾ ਨੂੰ ਜਿਲ੍ਹਾ ਐਲਾਨਣ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਈਦ ਮੌਕੇ CM ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਈਦ ਦੀ ਮੁਬਾਰਕ ਦੇ ਨਾਲ-ਨਾਲ ਵੱਡੇ ਤੋਹਫੇ ਵੀ ਦਿੱਤੇ ਗਏ ਹਨ ਜਿਨ੍ਹਾਂ ‘ਚੋਂ ਸਭ ਤੋਂ ਵੱਡਾ ਤੋਹਫਾ ਮਾਲੇਰਕੋਟਲਾ ਨੂੰ ਜਿਲ੍ਹਾ ਐਲਾਨਣਾ ਹੈ ਜੋ ਕਿ ਕਾਫੀ ਲੰਬੇ ਤੋਂ ਚੱਲੀ ਆ ਰਹੀ ਮੰਗ ਸੀ। ਮੁੱਖ ਮੰਤਰੀ ਦੀ ਖੁਦ ਦੀ ਦਿਲੀ ਚਾਹਤ ਸੀ ਕਿ ਮਾਲੇਰਕੋਟਲਾ ਨੂੰ ਜਿਲ੍ਹਾ ਐਲਾਨਿਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਮਾਲੇਰਕੋਟਲਾ ਦੇ ਡੀਸੀ ਦੀ ਨਿਯੁਕਤੀ ਵੀ ਜਲਦੀ ਹੋ ਜਾਵੇਗੀ। ਕੈਪਟਨ ਨੇ ਮਾਲੇਰਕੋਟਲਾ ਨੂੰ ਤੋਹਫ਼ੇ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਵਿੱਚ 500 ਕਰੋੜ ਰੁਪਏ ਦੀ ਲਾਗਤ ਨਾਲ ਸ਼ੇਰ ਮੁਹੰਮਦ ਖ਼ਾਨ ਦੇ ਨਾਂ ‘ਤੇ ਇੱਕ ਮੈਡੀਕਲ ਕਾਲਜ ਸਥਾਪਤ ਕੀਤਾ ਜਾਵੇਗਾ। 12 ਕਰੋੜ ਰੁਪਏ ਦੀ ਲਾਗਤ ਨਾਲ ਲੜਕੀਆਂ ਲਈ ਇਕ ਹੋਰ ਕਾਲਜ ਸਥਾਪਤ ਕੀਤਾ ਜਾਵੇਗਾ। ਇੱਥੇ ਇੱਕ ਬੱਸ ਸਟੈਂਡ, ਇੱਕ ਮਹਿਲਾ ਸਟੇਸ਼ਨ ਵੀ ਹੋਵੇਗਾ, ਜੋ ਸਿਰਫ ਮਹਿਲਾ ਕਰਮਚਾਰੀ ਚਲਾਉਣਗੇ।