Major step against corona: ਕੋਰੋਨਾ ਵਾਇਰਸ ਨਾਲ ਦੇਸ਼ ਦੀ ਜੰਗ ਵਿੱਚ ਸਾਥ ਦੇਣ ਲਈ ਤਿਆਰ ਕੀਤੀ ਗਈ ਦੇ ਸਮਰਥਨ ਲਈ ਤਿਆਰ ਕੀਤੀ ਗਈ 2-DG ਦਵਾਈ ਨੂੰ ਅੱਜ ਲਾਂਚ ਕਰ ਦਿੱਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ DRDO ਦੇ ਵਿਗਿਆਨੀਆਂ ਵੱਲੋਂ ਬਣਾਈ ਗਈ 2-DG ਦਵਾਈ ਨੂੰ ਲਾਂਚ ਕੀਤਾ ।
ਇਸ ਵਿਸ਼ੇਸ਼ ਮੌਕੇ ‘ਤੇ ਸਿਹਤ ਮੰਤਰੀ ਨੇ ਕਿਹਾ ਕਿ ਜਿਹੜੇ ਮਰੀਜ਼ ਜ਼ਿਆਦਾ ਗੰਭੀਰ ਹਨ, ਉਨ੍ਹਾਂ ਨੂੰ ਇਹ ਦਵਾਈ ਨਹੀਂ ਦਿੱਤੀ ਜਾਵੇਗੀ, ਪਰ ਜਿਨ੍ਹਾਂ ਵਿੱਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ, ਉਨ੍ਹਾਂ ਨੂੰ ਅੱਜ ਤੋਂ ਇਹ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਵਿਚਾਲੇ ਅੱਜ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਪਾਟ, ਸ਼ਰਧਾਲੂਆਂ ਨੂੰ ਪੂਜਾ ਦੀ ਆਗਿਆ ਨਹੀਂ
DRDO ਦੇ ਵਿਗਿਆਨੀਆਂ ਦੀ ਖੋਜ ਅਤੇ ਮਿਹਨਤ ਤੋਂ ਬਾਅਦ ਭਾਰਤ ਨੇ ਕੋਰੋਨਾ ਦੇ ਵਿਰੁੱਧ ਇਹ ਦਵਾਈ ਤਿਆਰ ਕਰ ਲਈ ਹੈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਦੱਸ ਦੇਈਏ ਕਿ 2-DG ਦਵਾਈ ਦੀਆਂ 10 ਹਜ਼ਾਰ ਖੁਰਾਕਾਂ ਦੀ ਪਹਿਲੀ ਖੇਪ ਅੱਜ ਲਾਂਚ ਕੀਤੀ ਗਈ ਹੈ । DRDO ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਦਵਾਈ ਮਰੀਜ਼ਾਂ ਦੀ ਜਲਦ ਰਿਕਵਰੀ ਵਿੱਚ ਸਹਾਇਤਾ ਕਰਦੀ ਹੈ ਅਤੇ ਆਕਸੀਜਨ ‘ਤੇ ਨਿਰਭਰਤਾ ਨੂੰ ਵੀ ਘਟਾਉਂਦੀ ਹੈ।
ਇਸ ਦਵਾਈ ਨੇ ਫੇਸ 2 ਅਤੇ ਫੇਸ 3 ਦੇ ਕਲੀਨਿਕਲ ਟ੍ਰਾਇਲ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਮਈ ਤੋਂ ਅਕਤੂਬਰ ਦੇ ਵਿਚਾਲੇ ਹੋਏ ਟ੍ਰਾਇਲ ਵਿੱਚ ਦਵਾਈ ਨੇ ਕੋਰੋਨਾ ਮਰੀਜ਼ਾਂ ‘ਤੇ ਕੰਮ ਕੀਤਾ ਤੇ ਇਹ ਸੁਰੱਖਿਅਤ ਵੀ ਰਹੀ ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਵਧਿਆ ਕਰਫਿਊ, 23 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
ਦਵਾਈ ਦੀ ਵਰਤੋਂ ਨਾਲ ਹਸਪਤਾਲ ਵਿੱਚ ਭਰਤੀ ਦੇ ਦਿਨ ਵੀ ਘੱਟ ਰਹੇ ਤੇ ਆਕਸੀਜਨ ਸਪੋਰਟ ਵੀ ਨਹੀਂ ਲੈਣੀ ਪਈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦਵਾਈ ਇੱਕ ਤਰ੍ਹਾਂ ਦੀ ਸੂਡੋ ਗਲੂਕੋਜ਼ ਅਣੂ ਹੈ, ਜੋ ਕੋਰੋਨਾ ਵਾਇਰਸ ਨੂੰ ਵੱਧਣ ਤੋਂ ਰੋਕਦੀ ਹੈ। ਇਹ ਦਵਾਈ ਦੁਨੀਆ ਦੀਆਂ ਕੁਝ ਦਵਾਈਆਂ ਵਿੱਚੋਂ ਇੱਕ ਬਣ ਗਈ ਹੈ, ਜੋ ਕੋਵਿਡ ਨੂੰ ਰੋਕਣ ਲਈ ਵਿਸ਼ੇਸ਼ ਤੌਰ ‘ਤੇ ਬਣਾਈ ਗਈ ਹੈ।
ਦੱਸ ਦੇਈਏ ਕਿ ਡਰੱਗ ਕੰਟਰੋਲਰ ਆਫ਼ ਇੰਡੀਆ (DCGI) ਨੇ 8 ਮਈ ਨੂੰ DRDO ਵੱਲੋਂ ਵਿਕਸਤ ਕੀਤੀ ਗਈ ਐਂਟੀ-ਕੋਵਿਡ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਸ ਦਵਾਈ ਨੂੰ ਕੋਰੋਨਾ ਵਾਇਰਸ ਦੇ ਮੱਧਮ ਤੋਂ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਵਿੱਚ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਹੈ। 2-DG ਦਵਾਈ ਪਾਊਡਰ ਦੇ ਰੂਪ ਵਿੱਚ ਪੈਕੇਟ ਵਿੱਚ ਆਉਂਦੀ ਹੈ।
ਇਹ ਵੀ ਦੇਖੋ: ਜਵਾਨ ਮੁੰਡਾ ਮੰਜੇ ‘ਤੇ ਪਿਆ, ਸਾਹ ਵੀ ਲੈਂਦਾ ਔਖਾ, ਸੁਣੋ ਮਾਂ ਕਿਵੇਂ ਸੰਭਾਲ ਰਹੀ, ਪਰਿਵਾਰ ਦਾ ਦੁੱਖ…