given 50 thousand delhi cm arvind kejriwal: ਕੋਰੋਨਾ ਤੋਂ ਪ੍ਰਭਾਵਿਤ ਹੋਣ ਵਾਲਿਆਂ ਲਈ ਦਿੱਲੀ ਸਰਕਾਰ ਨੇ ਰਾਹਤ ਭਰੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫ੍ਰੰਸ ਕਰ ਕੇ ਕਿਹਾ ਦਿੱਲੀ ‘ਚ ਬਹੁਤ ਸਾਰੇ ਲੋਕਾਂ ਦੇ ਘਰ ‘ਚ ਕਮਾਉਣ ਵਾਲਿਆਂ ਦੀ ਮੌਤ ਹੋ ਗਈ।ਕਈ ਬੱਚਿਆਂ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ।
ਦੂਜੇ ਪਾਸੇ ਕਈ ਮਾਤਾ-ਪਿਤਾ ਦੇ ਕਮਾਉਣ ਵਾਲੇ ਬੱਚਿਆਂ ਦੀ ਜਾਨ ਚਲੀ ਗਈ।ਉਨ੍ਹਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਦਿੱਲੀ ਸਰਕਾਰ ਇਸੇ ‘ਤੇ ਮੰਥਨ ਕਰ ਰਹੀ ਸੀ ਕਿ ਕਿਵੇਂ ਇਨਾਂ੍ਹ ਦੀ ਮੱਦਦ ਕੀਤੀ ਜਾਵੇ।ਸਰਕਾਰ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਹਰ ਮਹੀਨੇ 5 ਕਿਲੋ ਰਾਸ਼ਨ ਦਿੰਦੀ ਹੈ, ਇਸ ਮਹੀਨੇ 5 ਕਿਲੋ ਕੇਂਦਰ ਵਲੋਂ ਦਿੱਤਾ ਜਾ ਰਿਹਾ ਹੈ।ਇਸ ਮਹੀਨੇ ਰਾਸ਼ਨ ਮੁਫਤ ਹੋਵੇਗਾ।
ਇਹ ਵੀ ਪੜੋ:ਬੱਚਿਆਂ ‘ਤੇ ਕੋਰੋਨਾ ਦਾ ਕਹਿਰ, ਸਿੰਗਾਪੁਰ ਤੋਂ ਆਇਆ ਨਵਾਂ ਵਾਇਰਸ ਖਤਰਨਾਕ, ਬੰਦ ਹੋਣ ਫਲਾਈਟਾਂ- ਅਰਵਿੰਦ ਕੇਜਰੀਵਾਲ
ਜਿਨਾਂ੍ਹ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ, ਉਨਾਂ੍ਹ ਨਾਲ ਸਾਡੀ ਹਮਦਰਦੀ ਹੈ।ਇਸ ਮੁਸ਼ਕਿਲ ਘੜੀ ‘ਚ ਹਰ ਪਰਿਵਾਰ ਦੀ ਜਿੱਥੇ ਕੋਰੋਨਾ ਨਾਲ ਮੌਤ ਹੋਈ ਹੈ ਉਨਾਂ੍ਹ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।ਜਿਨ੍ਹਾਂ ਪਰਿਵਾਰਾਂ ‘ਚ ਕਮਾਉਣ ਵਾਲੇ ਵਿਅਕਤੀ ਦੀ ਮੌਤ ਹੋਈ ਹੈ ਉਨ੍ਹਾਂ ਨੂੰ 2500 ਰੁਪਏ ਪੈਨਸ਼ਨ ਦਿੱਤੀ ਜਾਵੇਗੀ।ਜਿਨਾਂ੍ਹ ਬੱਚਿਆਂ ਦੇ ਦੋਵੇਂ ਮਾਤਾ-ਪਿਤਾ ਦੀ ਮੌਤ ਹੋਈ ਜਾਂ ਪਹਿਲਾਂ ਤੋਂ ਹੀ ਕੋਈ ਸਹਾਰਾ ਨਹੀਂ ਸੀ ਹੁਣ ਦੂਜੇ ਪੈਰੇਂਟ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜੋ ਅਨਾਥ ਹੋਏ ਹਨ ਉਨ੍ਹਾਂ ਨੂੰ 2500 ਰੁਪਏ ਮਹੀਨਾ ਦਿੱਤਾ ਜਾਵੇਗਾ।ਪੜਾਈ ਲਿਖਾਈ ਮੁਫਤ ਹੋਵੇਗੀ।
ਇਹ ਵੀ ਪੜੋ:ਦੋਵੇਂ ਹੱਥ ਹੈ ਨਹੀਂ ਅਪਾਹਿਜ ਐ ਤੇ ਉੱਤੋਂ ਕੋਰੋਨਾ ਹੋ ਗਿਆ, ਕਿਵੇਂ ਹੌਂਸਲੇ ਨਾਲ ਕੋਰੋਨਾ ਨੂੰ ਖੂੰਜੇ ਲਾਇਆ ਬੰਦੇ ਨੇ !