Guru Hargobind’s Beloved : ਭਾਈ ਸਾਧੂ ਜੀ ਅਤੇ ਉਨ੍ਹਾਂ ਦਾ ਸਪੁੱਤਰ ਭਾਈ ਰੂਪਾ ਜੀ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪਿਯਾਰੇ ਤੇ ਪੱਕੇ ਸਿੱਖ ਸਨ। ਦੋਨੋਂ ਪਿਓ ਪੁੱਤ ਲੋੜਵੰਦ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਿਕ ਬਹੁਤ ਘੱਟ ਵਿਆਜ ‘ਤੇ ਕਰਜ਼ਾ ਦੇਣ ਦਾ ਕੰਮ ਵੀ ਕਰਦੇ ਸੀ|
ਇਕ ਦਿਨ ਏਕ ਪੰਡਿਤ ਓਹਨਾ ਨੂੰ ਮਿਲਣ ਆਇਆ| ਓਸ ਘੜੀ ਭਾਈ ਸਾਧੂ ਜੀ ਬਹੀ ਖਾਤਾ ਦੇਖ ਰਹੇ ਸੀ ਅਤੇ ਓਹਨਾ ਦਾ ਪੁਤਰ ਭਾਈ ਰੂਪਾ ਜੀ ਓਹਨਾ ਕੋਲ ਬੈਠੇ ਕਿਸੇ ਦੂਜੇ ਕੱਮ ਵਿਚ ਰੁਝੇ ਹੋਏ ਸਨ| ਪੰਡਿਤ ਜੀ ਨੇ ਫਤਿਹ ਬੁਲਾਉਣ ਮਗਰੋਂ ਇਕ ਜਾਣਕਾਰ ਦੀ ਜਮਾਨਤ ‘ਤੇ ਭਾਈ ਸਾਧੂ ਜੀ ਤੋਂ 500 ਰੁਪਏ ਦੇ ਕਰਜ਼ ਦੀ ਮੰਗ ਕੀਤੀ। ਪੰਡਿਤ ਜੀ ਦੇ ਬਚਨ ਸੁਣ ਭਾਈ ਸਾਧੂ ਜੀ ਨੇ ਭਾਈ ਰੂਪਾ ਜੀ ਨੁੰ ਅੰਦਰੋ ਪੈਸੇ ਲੈਕੇ ਆਉਣ ਨੂੰ ਕਿਹਾ। ਹਾਲੇ ਭਾਈ ਰੂਪਾ ਅੰਦਰ ਪੈਸੇ ਗਿਣ ਹੀ ਰਿਹਾ ਸੀ ਕਿ ਪੰਡਿਤ ਜੀ ਨੇ ਭਾਈ ਸਾਧੂ ਜੀ ਨੁੰ ਕਿਹਾ, ਥੋਡੇ ਸ਼ਹਿਰ ਮੈ ਅੱਜ ਏਕ ਅਜੀਬ ਗੱਲ ਹੁੰਦੀ ਦੇਖੀ। ਐਥੇ ਕਿਸੇ ਦੇ ਘਰੇ ਜਵਾਨ ਮੌਤ ਹੋਈ ਵੀ ਸੀ ਤੇ ਘਰ ਦੇ ਸਭ ਲੋਕ ਕੀਰਤਨ ਕਰ ਰਹੇ ਸੀ।
ਇਸ ਵਿੱਚ ਅਜੀਬ ਗੱਲ ਕੀ ਹੈ ਪੰਡਿਤ ਜੀ ? ਭਾਈ ਸਾਧੂ ਜੀ ਨੂੰ ਪੁਛਿਆ। ਇਹ ਅਜੀਬ ਨਹੀ ਤਾਂ ਹੋਰ ਕਿ ਹੈ। ਸਾਡੇ ਐਥੇ ਤਾਂ ਜੇਕਰ ਕੋਈ ਮਰ ਜਾਵੇ ਤਾਂ ਛਾਤੀ ਪਿੱਟਦੇ ਨੇ ਵਿਲਾਪ ਕਰਦੇ ਨੇ। ਤੁਹਾਡੇ ਇਥੇ ਮਰਨ ‘ਤੇ ਵੀ ਆਨੰਦ ਦੇ ਸ਼ਬਦ ਗਾਏ ਜਾ ਰਹੇ ਨੇ। ਪੰਡਿਤ ਦੀ ਗੱਲ ਸੁਣ ਭਾਈ ਸਾਧੂ ਜੀ ਨੇ ਇਕ ਜੋਰ ਦੀ ਆਵਾਜ਼ ਲਗਾਈ। ਭਾਈ ਰੂਪਾ…. ਰਹਿਣ ਦੇ, ਬਾਹਰ ਆਜਾ, ਪੰਡਿਤ ਜੀ ਨੂੰ ਪੈਸਾ ਨਹੀ ਦੇਣਾਂ। ਭਾਈ ਰੂਪਾ ਜੀ ਬਾਹਰ ਆ ਗਏ। ਪੰਡਿਤ ਹੈਰਾਨ ਹੋ ਗਿਆ ਤੇ ਭਾਈ ਸਾਧੂ ਜੀ ਨੂੰ ਕਰਜ਼ ਨਾ ਦੇਣ ਦਾ ਕਾਰਨ ਪੁਛਿਆ| ਭਾਈ ਸਾਧੂ ਜੀ ਨੇ ਭਾਈ ਰੂਪਾ ਜੀ ਨੂੰ ਪੁਛਿਆ, ਭਾਈ ਰੂਪਾ, ਜੇ ਘਰੇ ਜਵਾਨ ਪੁਤਰ ਦੀ ਮੌਤ ਹੋ ਜਾਵੇ ਤਾਂ ਤੁਸੀ ਕੀ ਕਰੋਗੇ ? ਕਰਨਾ ਕਿ ਹੈ ਪਿਤਾ ਜੀ, ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਮਰਜੀ ਮੰਨ ਕੇ ਕਬੂਲ ਕਰ ਲਓਗਾ| ਨਾਮ ਸਿਮਰਨ ਕਰੁਗਾਂ| ਜਾਨ ਅਤੇ ਜਹਾਂ ਦੇ ਮਾਲਕ ਗੁਰੂ ਜੀ ਹਨ ਤੇ ਫਿਰ ਅਗਰ ਓਹ ਆਪਣੇ ਸੇਵਕ ਨੂੰ ਸੇਵਾ ਵਾਸਤੇ ਇਸ ਦੁਨੀਆਂ ਤੋ ਸੱਦ ਲੈਂਦੇ ਨੇ ਤਾਂ ਇਹਦੇ ਵਿਚ ਰੋਸ਼ ਕਿਹਾ| ਵੈਸੇ ਵੀ ਆਮਾਨਤੀ ਆਪਣੀ ਆਮਾਨਤ ਜਦੋਂ ਵਾਪਸ ਮੰਗੇ ਤਾਂ ਓਸ ਨੂੰ ਰਾਜੀ ਰਾਜੀ ਵਾਪਸ ਕਰਨਾ ਚਾਹਿਦਾ ਹੈ।