ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮਦਰੱਸੇ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ । ਸੀਕਰ ਜ਼ਿਲ੍ਹੇ ਦੇ ਖੀਰਵਾ ਪਿੰਡ ਵਿੱਚ ਜਾਮੀਆ ਅਰਬਿਆ ਬਰਕਾਤੂਲ ਇਸਲਾਮ ਮਦਰੱਸੇ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ।
ਜਿੱਥੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਦੇਖ ਭਾਲ ਕੀਤੀ ਜਾ ਰਹੀ ਹੈ । ਇਹ ਕੇਂਦਰ 15 ਦਿਨ ਪਹਿਲਾਂ ਸਥਾਪਿਤ ਕੀਤਾ ਗਿਆ ਹੈ। ਦਰਅਸਲ, ਜੈਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਰਹੇ 26 ਸਾਲਾਂ ਇਰਫਾਨ ਪਠਾਨ ਨੇ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ।
ਪਠਾਨ ਨੇ ਦੱਸਿਆ ਕਿ ਇਸ ਸੈਂਟਰ ਵਿੱਚ 10-12 ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੋਵਿਡ ਕੇਅਰ ਸੈਂਟਰ ਤੋਂ ਪਹਿਲਾਂ ਇਹ ਮਦਰੱਸਾ 400 ਵਿਦਿਆਰਥੀਆਂ ਲਈ ਰਿਹਾਇਸ਼ੀ ਸਕੂਲ ਹੁੰਦਾ ਸੀ।
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਰਕਾਰ ਨੇ ਇਸ ਮਦਰੱਸੇ ਨੂੰ ਕੋਵਿਡ ਕੇਅਰ ਸੈਂਟਰ ਦੀ ਸਹੂਲਤ ਪ੍ਰਦਾਨ ਕਰਨ ਦੀ ਆਗਿਆ ਦਿੱਤੀ ਹੈ । ਇੱਥੇ ਕੋਵਿਡ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ।
ਇਸ ਬਾਰੇ ਲਕਸ਼ਮਣਗੜ੍ਹ ਦੇ ਉਪ ਮੰਡਲ ਅਧਿਕਾਰੀ (ਐਸ.ਡੀ.ਓ.) ਕੁਲਰਾਜ ਮੀਨਾ ਨੇ ਦੱਸਿਆ ਕਿ ਖੀਰਵਾ ਪਿੰਡ ਉਨ੍ਹਾਂ 10 ਪਿੰਡਾਂ ਵਿੱਚੋਂ ਇੱਕ ਹੈ ਜਿੱਥੇ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ।
ਉੱਥੇ ਹੀ ਪਠਾਨ ਨੇ ਦੱਸਿਆ ਕਿ ਇਸ ਵੇਲੇ ਸਾਡੇ ਕੋਲ ਇੱਕ ਆਕਸੀਜਨ ਕੰਸਨਟ੍ਰੇਟਰ ਹੈ, ਜਿਸ ਦੀ ਵਰਤੋਂ ਦੋ ਮਰੀਜ਼ ਕਰਦੇ ਹਨ। ਉੱਥੇ ਹੀ ਇੱਕ ਸਰਕਾਰੀ ਡਾਕਟਰ ਹਰ ਦੂਜੇ ਦਿਨ ਕੋਵਿਡ ਦੇ ਮਰੀਜ਼ਾਂ ਨੂੰ ਦੇਖਣ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਮੈਂ ਇੱਥੇ ਸਾਰਾ ਦਿਨ ਰਹਿੰਦਾ ਹਾਂ ਅਤੇ ਮਰੀਜ਼ਾਂ ਦੀ ਦੇਖਭਾਲ ਕਰਦਾ ਹਾਂ। ਇਸ ਮਦਰੱਸੇ ਵਿੱਚ ਇੱਕ ਬਾਗ਼ ਵੀ ਹੈ, ਜਿੱਥੇ ਮਰੀਜ਼ ਯੋਗਾ ਅਤੇ ਕਸਰਤ ਕਰ ਸਕਦੇ ਹਨ।
ਇਹ ਵੀ ਦੇਖੋ: ਲਾਕਡਾਊਨ ਨੇ ਤੋੜਿਆ ਲੱਕ, ਉੱਤੋਂ ਕੋਰੋਨਾ ਹੋ ਗਿਆ, ਫਿਰ ਮਾਰੀ ਕਿਸਮਤ ਨੇ ਪਲਟੀ, ਲੱਗੀ 5 ਕਰੋੜ ਦੀ ਲਾਟਰੀ