ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਅਜੇ ਰੁਕਿਆ ਵੀ ਨਹੀਂ ਸੀ ਕਿ ਇਸੇ ਵਿਚਾਲੇ ਹੁਣ ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ ਨੇ ਹੋਸ਼ ਉੱਡਾ ਦਿੱਤੇ ਹਨ । ਦਰਅਸਲ, ਇਹ ਮਾਮਲਾ ਰਾਜਸਥਾਨ ਦੇ ਦੌਸਾ ਦਾ ਹੈ, ਜਿੱਥੇ ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ ਦੇ ਸੰਕੇਤ ਮਿਲਦੇ ਵਿਖਾਈ ਦੇ ਰਹੇ ਹਨ ।
ਦੌਸਾ ਵਿੱਚ 341 ਬੱਚੇ ਕੋਰੋਨਾ ਦੀ ਚਪੇਟ ਵਿੱਚ ਆ ਗਏ ਹਨ, ਯਾਨੀ ਕਿ 341 ਬੱਚਿਆਂ ਵਿੱਚ ਕੋਰੋਨਾ ਸੰਕ੍ਰਮਣ ਦੀ ਪੁਸ਼ਟੀ ਹੋਈ ਹੈ। ਤੀਜੀ ਲਹਿਰ ਦੀ ਸੰਭਾਵਨਾ ਨੂੰ ਵੇਖਦੇ ਹੋਏ ਦੌਸਾ ਜ਼ਿਲ੍ਹਾ ਪ੍ਰਸ਼ਾਸਨ ਅਲਰਟ ਹੋ ਗਿਆ ਹੈ।
ਇਹ ਵੀ ਪੜ੍ਹੋ: ਸਾਗਰ ਪਹਿਲਵਾਨ ਕਤਲਕਾਂਡ ਮਾਮਲਾ: ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਗ੍ਰਿਫ਼ਤਾਰ
ਦੱਸ ਦਈਏ ਕਿ ਦੌਸਾ ਵਿੱਚ ਤੀਜੀ ਲਹਿਰ ਦੇ ਆਉਣ ਦੇ ਸੰਕੇਤ ਮਿਲੇ ਹਨ । ਇੱਥੇ 341 ਬੱਚਿਆਂ ਨੂੰ ਕੋਰੋਨਾ ਹੋਇਆ ਹੈ । ਇਨ੍ਹਾਂ ਬੱਚਿਆਂ ਦੀ ਉਮਰ 0 ਤੋਂ 18 ਸਾਲ ਦੀ ਹੈ । ਦੌਸਾ ਵਿੱਚ 1 ਮਈ ਤੋਂ 21 ਮਈ ਵਿਚਾਲੇ 341 ਬੱਚੇ ਕੋਰੋਨਾ ਪੀੜਤ ਮਿਲ ਚੁੱਕੇ ਹਨ ।
ਇਸ ਬਾਰੇ ਜ਼ਿਲ੍ਹੇ ਦੇ ਡੀ.ਐੱਮ. ਨੇ ਕਿਹਾ ਹੈ ਕਿ 341 ਬੱਚੇ ਪੀੜਤ ਹਨ, ਪਰ ਇਨ੍ਹਾਂ ਵਿੱਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ । ਫਿਲਹਾਲ, ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਨੂੰ ਵੇਖਦੇ ਹੋਏ ਦੌਸਾ ਜ਼ਿਲ੍ਹਾ ਹਸਪਤਾਲ ਨੂੰ ਅਲਰਟ ਕੀਤਾ ਗਿਆ ਹੈ।
ਇਸ ਵਿਚਾਲੇ ਰਾਜਸਥਾਨ ਵਿੱਚ ਦਿਹਾਤੀ ਇਲਾਕਿਆਂ ਵਿੱਚ ਕੋਰੋਨਾ ਦੀ ਰੋਕਥਾਮ ਲਈ ਰਾਜਸਥਾਨ ਸਰਕਾਰ ਹੁਣ ਜੰਗੀ ਪੱਧਰ ‘ਤੇ ਤਿਆਰੀ ਵਿੱਚ ਜੁੱਟ ਗਈ ਹੈ । ਸਿਹਤ ਵਿਭਾਗ ਦੀ ਟੀਮ ਪਿੰਡ-ਪਿੰਡ ਅਤੇ ਘਰ-ਘਰ ਘੁੰਮ ਕੇ ਹੋਰ ਲੋਕਾਂ ਦਾ ਕੋਵਿਡ ਟੈਸਟ ਕਰੇਗੀ । ਪਿੰਡ ਵਿੱਚ ਹੀ ਕੋਵਿਡ ਸੈਂਟਰ ਬਣਾਇਆ ਜਾਵੇਗਾ ਅਤੇ ਪਾਜ਼ੀਟਿਵ ਆਏ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ । ਘਰ-ਘਰ ਸਰਵੇ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਤੋਂ ਪਹਿਲਾਂ ਹੀ ਬੱਚਿਆਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਮਹਾਰਾਸ਼ਟਰ, ਕਰਨਾਟਕ ਵਰਗੇ ਰਾਜਾਂ ਵਿੱਚ ਬੱਚਿਆਂ ਵਿੱਚ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਮਾਮਲੇ ਵਿੱਚ ਮਾਹਿਰਾਂ ਦਾ ਅਨੁਮਾਨ ਹੈ ਕਿ ਕੋਵਿਡ ਦੀ ਤੀਜੀ ਲਹਿਰ ਬੱਚਿਆਂ ਲਈ ਖ਼ਤਰਨਾਕ ਹੋ ਸਕਦੀ ਹੈ। ਤੀਜੀ ਲਹਿਰ ਵਿੱਚ ਬੱਚਿਆਂ ਦੇ ਸਭ ਤੋਂ ਜ਼ਿਆਦਾ ਕੋਰੋਨਾ ਪਾਜ਼ੀਟਿਵ ਹੋਣ ਦਾ ਖਦਸ਼ਾ ਹੈ।
ਇਹ ਵੀ ਦੇਖੋ: ਨੀਟੂ ਸ਼ਟਰਾਂ ਵਾਲਾ ਮੀਡੀਆ ਸਾਹਮਣੇ ਕੁਰਲਾਇਆ, ਕਹਿੰਦਾ ਸਿੱਧੂ ਮੂਸੇਵਾਲੇ ਨੇ ਦਿੱਤੀ ਗੋਲੀ ਮਾਰਨ ਦੀ ਧਮਕੀ!