difference between black fungus white fungus: ਕੋਰੋਨਾ ਸੰਕਰਮਣ ਦੀ ਦੂਜੀ ਲਹਿਰ ਦੌਰਾਨ ਬਲੈਕ ਫੰਗਸ ਅਤੇ ਵਾੲ੍ਹੀਟ ਫੰਗਸ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।ਇਹ ਦੋਵਾਂ ਹੀ ਬੀਮਾਰੀਆਂ ਕੋਰੋਨਾ ਤੋਂ ਵੀ ਜਿਆਦਾ ਜਾਨਲੇਵਾ ਮੰਨੀ ਜਾ ਰਹੀ ਹੈ।ਕਈ ਸੂਬਿਆਂ ‘ਚ ਬਲੈਕ ਫੰਗਸ ਨੂੰ ਮਹਾਮਾਰੀ ਵੀ ਘੋਸ਼ਿਤ ਕੀਤਾ ਜਾ ਚੁੱਕਾ ਹੈ, ਪਰ ਵਾੲ੍ਹੀਟ ਫੰਗਸ ਵੀ ਕਿਸੇ ਮਹਾਮਾਰੀ ਤੋਂ ਘੱਟ ਨਹੀਂ ਹੈ।ਆਖਿਰ ਬਲੈਕ ਫੰਗਸ ਅਤੇ ਵਾੲ੍ਹੀਟ ਫੰਗਸ ‘ਚ ਕੀ ਅੰਤਰ ਹੈ ਅਤੇ ਵਾੲ੍ਹੀਟ ਫੰਗਸ ਬਲੈਕ ਫੰਗਸ ਤੋਂ ਕਿੰਨਾ ਖਤਰਨਾਕ ਹੈ।
ਬਲੈਕ ਫੰਗਸ ਦੇ ਦੌਰਾਨ ਵਾੲ੍ਹੀਟ ਫੰਗਸ ਦੇ ਮਾਮਲੇ ਵੀ ਵੱਧਣ ਲੱਗੇ ਹਨ।ਪਰ ਅਜੇ ਵੀ ਇਸ ਨੂੰ ਲੈ ਕੇ ਉਨੀ ਜਿਆਦਾ ਜਾਣਕਾਰੀ ਮੌਜੂਦ ਨਹੀਂ ਹੈ।ਜਿਵੇਂ ਕਿ ਅਜੇ ਤੱਕ ਇਹ ਵੀ ਨਹੀਂ ਲੱਗਾ ਕਿ ਵਾੲ੍ਹੀਟ ਫੰਗਸ ਨੂੰ ਕਿਹੜੀ ਚੀਜ ਜਿਆਦਾ ਖਤਰਨਾਕ ਬਣਾਉਂਦੀ ਹੈ।ਪਟਨਾ ਦੇ ਕੰਸਲਟੇਂਟ ਅਨੇਸਿਥਸਿਉਲਾਜਿਸਟ ਡਾਕਟਰ ਸ਼ਰਦ ਦਾ ਕਹਿਣਾ ਹੈ ਕਿ ” ਕਈ ਥਾਵਾਂ ‘ਤੇ ਵਾੲ੍ਹੀਟ ਫੰਗਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਹ ਸ਼ਾਇਦ ਕੈਨਡਿਡਾ ਦੀ ਗੱਲ ਕਰ ਰਹੇ ਹਨ।
ਇਹ ਵੀ ਪੜੋ:ਕੋਰੋਨਾ ਸੰਕਟ ਦੌਰਾਨ ਨਿੰਮ ਦਾ ਮਾਸਕ ਲਗਾਉਣ ਵਾਲਾ ਨੌਜਵਾਨ ਹੋਇਆ ਵਾਇਰਲ,ਕਿਹਾ- ਹਸਪਤਾਲ ਤੋਂ ਮਿਲਿਆ ਹੈ
ਕੈਨਡਿਡਾ ਪਹਿਲਾਂ ਵੀ ਹੁੰਦਾ ਸੀ।ਕੈਂਸਰ, ਡਾਇਬਿਟੀਜ਼ ਦੀ ਦਵਾਈ ਲੈਣ ਜਾਂ ਸਟੇਰਾਇਡ ਦੇ ਕਾਰਨ ਨਾਲ ਜਿਨ੍ਹਾਂ ਦੀ ਵੀ ਇਮਿਊਨਿਟੀ ਘਟਦੀ ਹੈ, ਅਜਿਹੇ ਲੋਕਾਂ ‘ਚ ਫੰਗਲ ਇਨਫੈਕਸ਼ਨ ਹੋਣ ਦਾ ਖਤਰਾ ਜਿਆਦਾ ਰਹਿੰਦਾ ਹੈ।ਵਾੲ੍ਹੀਟ ਫੰਗਸ ਦਾ ਇਲਾਜ ਆਸਾਨੀ ਨਾਲ ਹੋ ਜਾਂਦਾ ਹੈ।ਫਿਰ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।ਅਜੇ ਤੱਕ ਜੋ ਪਤਾ ਲੱਗਾ ਹੈ ਕਿ
ਉਸ ਹਿਸਾਬ ਨਾਲ ਬਲੈਕ ਫੰਗਸ ਕੋਰੋਨਾ ਦੇ ਉਨਾਂ੍ਹ ਮਰੀਜ਼ਾਂ ‘ਚ ਪਾਇਆ ਗਿਆ ਹੈ ਜਿਨਾਂ੍ਹ ਨੂੰ ਬਹੁਤ ਜਿਆਦਾ ਸਟੇਰਾਇਡ ਦਿੱਤੇ ਗਏ, ਜਦੋਂ ਕਿ ਵਾੲ੍ਹੀਟ ਫੰਗਸ ਦੇ ਕੇਸ ਉਨਾਂ੍ਹ ਮਰੀਜ਼ਾਂ ‘ਚ ਵੀ ਸੰਭਵ ਹੈ ਜਿਨਾਂ੍ਹ ਨੂੰ ਕੋਰੋਨਾ ਨਹੀਂ ਹੋਇਆ।ਬਲੈਕ ਫੰਗਸ ਅੱਖ ਅਤੇ ਬ੍ਰੇਨ ਨੂੰ ਸਭ ਤੋਂ ਜਿਆਦਾ ਪ੍ਰਭਾਵਿਤ ਕਰਦਾ ਹੈ, ਜਦੋਂ ਵਾੲ੍ਹੀਟ ਫੰਗਸ ਆਸਾਨੀ ਨਾਲ ਲੰਗਸ, ਕਿਡਨੀ, ਅੰਤੜੀਆਂ, ਪੇਟ ਅਤੇ ਨਹੁੰਆਂ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਵੀ ਪੜੋ:ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !