ਇੱਕ ਪਾਸੇ ਬਾਬਾ ਰਾਮਦੇਵ ਨੇ ਇੱਕ ਤੋਂ ਬਾਅਦ ਇੱਕ ਬਿਆਨ ਜਾਰੀ ਕੀਤੇ ਹਨ, ਉੱਥੇ ਹੀ ਦੂਜੇ ਪਾਸੇ ਹਰਿਆਣਾ ਵਿੱਚ ਸੋਮਵਾਰ ਨੂੰ ਰਾਜ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਹਰਿਆਣਾ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ ।
ਹਰਿਆਣਾ ਸਰਕਾਰ ਨੇ ਕਰੋਨਾ ਵਾਇਰਸ ਸਬੰਧੀ ਇੱਕ ਵੱਡਾ ਫੈਸਲਾ ਕੀਤਾ ਹੈ। ਇਸ ਸਬੰਧੀ ਅਨਿਲ ਵਿਜ ਨੇ ਟਵੀਟ ਕਰਦਿਆਂ ਕਿਹਾ ਕਿ ਰਾਜ ਵਿੱਚ ਕੋਰੋਨਾ ਦੇ ਮਰੀਜ਼ਾਂ ਨੂੰ 1 ਲੱਖ ਪਤੰਜਲੀ ਕਿੱਟਾਂ ਮੁਫਤ ਵੰਡੀਆਂ ਜਾਣਗੀਆਂ । ਇਸ ਐਲਾਨ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਖਲਬਲੀ ਮਚਨਾ ਤੈਅ ਹੈ।
ਦਰਅਸਲ, ਸੋਮਵਾਰ ਨੂੰ ਹਰਿਆਣਾ ਸਰਕਾਰ ਵਿੱਚ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਟਵੀਟ ਕਰ ਕੇ ਕਿ ‘ਹਰਿਆਣਾ ਵਿੱਚ ਕੋਵਿਡ ਦੇ ਮਰੀਜ਼ਾਂ ਨੂੰ ਇੱਕ ਲੱਖ ਪਤੰਜਲੀ ਦੀਆਂ ਕੋਰੋਨਿਲ ਕਿੱਟਾਂ ਮੁਫਤ ਵੰਡੀਆਂ ਜਾਣਗੀਆਂ । ਕੋਰੋਨਿਲ ਦਾ ਅੱਧਾ ਖਰਚਾ ਪਤੰਜਲੀ ਅਤੇ ਅੱਧਾ ਖਰਚਾ ਹਰਿਆਣਾ ਸਰਕਾਰ ਦੇ ਕੋਵਿਡ ਰਾਹਤ ਫੰਡ ਨੇ ਕੀਤਾ ਹੈ।’
ਦਰਅਸਲ, ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਬਾਬਾ ਰਾਮਦੇਵ ਉਨ੍ਹਾਂ ਦੇ ਬਿਆਨਾਂ ਦਾ ਵਿਰੋਧ ਕਰ ਰਹੇ ਹਨ । ਅਜਿਹੀ ਸਥਿਤੀ ਵਿੱਚ ਹਰਿਆਣਾ ਸਰਕਾਰ ਨੇ ਪਤੰਜਲੀ ਦੀ ਇਮਿਊਨਿਟੀ ਬੂਸਟਰ ਕੋਰੋਨਿਲ ਕਿੱਟ ਨੂੰ ਮੁਫਤ ਵਿੱਚ ਵੰਡਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: Toolkit ਕੇਸ ‘ਚ ਦਿੱਲੀ ਪੁਲਿਸ ਨੇ Twitter ਇੰਡੀਆ ਦਫਤਰਾਂ ‘ਤੇ ਮਾਰਿਆ ਛਾਪਾ
ਦੱਸ ਦੇਈਏ ਕਿ ਹਰਿਆਣਾ ਸਰਕਾਰ ਨੇ ਕੋਰੋਨਿਲ ਕਿੱਟ ਵੰਡਣ ਦਾ ਫੈਸਲਾ ਅਜਿਹੇ ਸਮੇਂ ਵਿੱਚ ਕੀਤਾ ਹੈ ਜਦੋਂ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਐਲੋਪੈਥਿਕ ਦਵਾਈਆਂ ਨੂੰ ਲੈ ਕੇ ਕੀਤੀ ਟਿੱਪਣੀ ‘ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਨਾਰਾਜ਼ਗੀ ਜਤਾਈ ਸੀ ।
ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਐਲੋਪੈਥੀ ‘ਬਕਵਾਸ ਵਿਗਿਆਨ’ ਹੈ । ਹਾਲਾਂਕਿ, ਬਾਅਦ ਵਿੱਚ ਮਚੇ ਬਵਾਲ ਤੋਂ ਬਾਅਦ ਰਾਮਦੇਵ ਨੇ ਐਲੋਪੈਥਿਕ ਦਵਾਈਆਂ ‘ਤੇ ਆਪਣਾ ਬਿਆਨ ਐਤਵਾਰ ਨੂੰ ਵਾਪਸ ਲੈ ਲਿਆ ਸੀ।
ਇਹ ਵੀ ਦੇਖੋ: ਅਕਾਲੀ ਦਲ ਨੇ ਖੇਡਿਆ ਵੱਡਾ ਦਾਅ, 4 ਵਾਰ ਦੇ ਕਾਂਗਰਸੀ ਵਿਧਾਇਕ ਦੇ ਮੁਕਾਬਲੇ ਮੈਦਾਨ ‘ਚ ਉਤਾਰਿਆ ਪੋਤਾ ?