ਸੂਬੇ ਦੇ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ।
ਦਰਅਸਲ, ਅੰਮ੍ਰਿਤਸਰ ਵਿੱਚ ਹੁਣ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਜ਼ਿਲ੍ਹੇ ਦੇ 32 ਪ੍ਰਾਈਵੇਟ ਹਸਪਤਾਲਾਂ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਮੁਫ਼ਤ ਵਿੱਚ ਹੋ ਸਕੇਗਾ ।
ਇਹ ਵੀ ਪੜ੍ਹੋ: ASI ਜਬਰ ਜਨਾਹ ਮਾਮਲੇ ‘ਚ ਹਾਈਕੋਰਟ ਨੇ ਬਠਿੰਡਾ ਪੁਲਿਸ ਦਿੱਤਾ ਝੱਟਕਾ, ਬਣਾਈ ਨਵੀਂ SIT
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਕਾਫ਼ੀ ਰਕਮ ਖਰਚ ਕਰਨੀ ਪੈ ਰਹੀ ਸੀ । ਹੁਣ ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨਾਲ ਕੋਵਿਡ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲੇਗੀ ।
ਮਿਲੀ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਤੈਅ ਦਰਾਂ ਵਿੱਚੋਂ ਬੀਮਾ ਕੰਪਨੀ ਵੱਲੋਂ ਅਦਾਇਗੀ ਯੋਗ ਖਰਚ ਨੂੰ ਘਟਾਉਣ ਦੇ ਬਾਅਦ ਬਚੇ ਸਾਰੇ ਇਲਾਜ ਖਰਚ ਨੂੰ ਸਹਿਣ ਕਰੇਗੀ । ਸਰਕਾਰ ਦੀ ਇਸ ਯੋਜਨਾ ਅਧੀਨ ਲਾਭਪਾਤਰੀ ਹੁਣ ਕੋਰੋਨਾ ਦੇ ਇਲਾਜ ਲਈ ਸਿੱਧੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਸਕਦੇ ਹਨ ਤੇ ਸਾਰੀਆਂ ਇਲਾਜ ਸੇਵਾਵਾਂ ਲੈ ਸਕਦੇ ਹਨ ।
ਇਹ ਵੀ ਪੜ੍ਹੋ: ਪੰਜਾਬ ਨੇ ਕੋਰੋਨਾ ਵੈਕਸੀਨ ਦੇ ਸਰਟੀਫਿਕੇਟ ਤੋਂ ਹਟਾਈ PM ਮੋਦੀ ਦੀ ਫੋਟੋ, ਜਾਣੋ ਕੀ ਹੈ ਕਾਰਨ
ਦੱਸ ਦੇਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 32 ਹਸਪਤਾਲਾਂ ਵਿੱਚ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕੋਰੋਨਾ ਮਰੀਜ਼ਾਂ ਦੇ ਮੁਫ਼ਤ ਇਲਾਜ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਨ੍ਹਾਂ 32 ਹਸਪਤਾਲਾਂ ਵਿੱਚ ਸਰਕਾਰੀ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ, ਮਿਲਟਰੀ ਹਸਪਤਾਲ, ਫੋਰਟਿਸ, ਕਾਰਪੋਰੇਟ, ਆਈ.ਵੀ.ਵਾਈ., ਮੈਡੀਕੇਡ, ਐੱਸ. ਜੀ. ਆਰ. ਡੀ., ਈ. ਐੱਮ. ਸੀ. , ਕਰਮ ਸਿੰਘ ਮੈਮੋਰੀਅਲ, ਓਹਰੀ, ਮੈਡਕਾਰਡ, ਨਈਅਰ ਜਨਤਾ, ਕੇ. ਡੀ., ਮਹਾਜਨ, ਡਾ. ਵੇਦ ਗੁਪਤਾ, ਸਿਦਾਨਾ, ਨਿਊ ਭੰਡਾਰੀ, ਏ. ਪੀ , ਨੋਵਾ ਮੈਡੀਸਿਟੀ, ਸੁਖਸਾਗਰ, ਸਿੱਧਹੀ, ਸਤਕ੍ਰਮਨ, ਪਲਸ, ਫਲੋਰਮ, ਸ਼ੂਰ , ਸੰਜੀਵਨ, ਉੱਪਲ, ਪਾਰਵਤੀ ਦੇਵੀ, ਹਰਤੇਜ਼, ਰਣਜੀਤ, ਅਰੋੜਾ, ਸੁਖਬੀਰ , ਰਣਜੀਤ ਹਸਪਤਾਲ ਜੰਡਿਆਲਾ, ਸਰਬਜੋਤ ਅਤੇ ਪ੍ਰੀਤ ਹਸਪਤਾਲ ਆਦਿ ਸ਼ਾਮਿਲ ਹਨ।
ਇਹ ਵੀ ਦੇਖੋ: ਦੋ ਏਐੱਸਆਈਜ਼ ਦੇ ਕਤਲ ਦਾ ਮਾਮਲਾ, ਪਿਤਾ ‘ਤੇ ਇਲਜ਼ਾਮ, ਮਾਂ ਤੇ 4 ਸਾਲ ਦਾ ਮਾਸੂਮ ਪੁਲਿਸ ਹਿਰਾਸਤ ‘ਚ ?