ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਬੈਂਗਲੌਰ ਵਿੱਚ ਮਾਨਵਤਾ ਦੀ ਮਿਸਾਲ ਦੇਖਣ ਨੂੰ ਮਿਲੀ ਹੈ। ਜਿੱਥੇ ਥੌਮਸ ਰਾਜਾ ਨਾਮ ਦੇ ਨਾਲ ਮਸ਼ਹੂਰ ਇੱਕ ਵਿਅਕਤੀ ਪਿਛਲੇ 24 ਸਾਲਾਂ ਤੋਂ ਬੇਘਰ ਅਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ।
ਦਰਅਸਲ, ਥੌਮਸ ਇੱਕ ਸਮੇਂ ਬੈਂਗਲੌਰ ਵਿੱਚ ਆਟੋ-ਰਿਕਸ਼ਾ ਚਲਾਉਂਦਾ ਸੀ । ਜਿਸ ਕਾਰਨ ਥੌਮਸ ਲੋਕਾਂ ਵਿਚਾਲੇ ਆਟੋ ਰਾਜਾ ਦੇ ਨਾਮ ਨਾਲ ਮਸ਼ਹੂਰ ਹੈ। ਥੌਮਸ ਇੱਥੇ ‘ਹੋਮ ਆਫ ਹੋਪ’ ਦੇ ਨਾਮ ਤੋਂ ਬੇਘਰ ਬਜ਼ੁਰਗ ਅਤੇ ਬੇਸਹਾਰਾ ਅਨਾਥ ਬੱਚਿਆਂ ਲਈ ਇੱਕ ਸ਼ੈਲਟਰ ਹੋਮ ਚਲਾਉਂਦਾ ਹੈ।
ਇਹ ਵੀ ਪੜ੍ਹੋ: ASI ਜਬਰ ਜਨਾਹ ਮਾਮਲੇ ‘ਚ ਹਾਈਕੋਰਟ ਨੇ ਬਠਿੰਡਾ ਪੁਲਿਸ ਦਿੱਤਾ ਝੱਟਕਾ, ਬਣਾਈ ਨਵੀਂ SIT
ਇਹ ਸ਼ੈਲਟਰ ਹੋਮ ਸ਼ਹਿਰ ਵਿੱਚ ਤਿੰਨ ਵੱਖ-ਵੱਖ ਥਾਵਾਂ ‘ਤੇ ਕੰਮ ਕਰਦੇ ਹਨ। ਕੋਰੋਨਾ ਮਹਾਂਮਾਰੀ ਦੇ ਵਿਚਾਲੇ ਇਹ ਸ਼ੈਲਟਰ ਹੋਮ ਕੋਵਿਡ ਕੇਅਰ ਸੈਂਟਰ ਵਜੋਂ ਵੀ ਕੰਮ ਕਰ ਰਿਹਾ ਹੈ।
ਇਸ ਬਾਰੇ 54 ਸਾਲਾਂ ਆਟੋ ਰਾਜਾ ਨੇ ਦੱਸਿਆ ਕਿ ਅਸੀਂ ਆਪਣਾ ਖੁਦ ਦਾ ਕੋਵਿਡ ਕੇਅਰ ਐਂਡ ਆਈਸੋਲੇਸ਼ਨ ਸੈਂਟਰ ਸ਼ੁਰੂ ਕੀਤਾ ਹੈ । ਨਾਲ ਹੀ ਇੱਥੇ ਕੋਰੋਨਾ ਨਾਲ ਸੰਕ੍ਰਮਿਤ ਬਹੁਤ ਸਾਰੇ ਮਰੀਜ਼ਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚ ਚੁੱਕੇ ਹਨ । ਸਿਹਤ ਅਧਿਕਾਰੀ ਸਮੇਂ-ਸਮੇਂ ‘ਤੇ ਸਾਡੇ ਸੈਂਟਰ ਦਾ ਦੌਰਾ ਕਰਨ ਆਉਂਦੇ ਹਨ ਅਤੇ 15 ਤੋਂ 20 ਲੋਕਾਂ ਦਾ ਰੈਪਿਡ ਐਂਟੀਜੇਨ ਟੈਸਟ ਕਰਦੇ ਹਨ ।
ਇਹ ਵੀ ਪੜ੍ਹੋ: ਪੰਜਾਬ ਨੇ ਕੋਰੋਨਾ ਵੈਕਸੀਨ ਦੇ ਸਰਟੀਫਿਕੇਟ ਤੋਂ ਹਟਾਈ PM ਮੋਦੀ ਦੀ ਫੋਟੋ, ਜਾਣੋ ਕੀ ਹੈ ਕਾਰਨ
ਬੈਂਗਲੌਰ ਸਥਿਤ ‘ਹੋਮ ਆਫ ਹੋਪ’ ਅਤੇ ਇਸ ਦੇ ਵਰਗੇ ਹੋਰ ਪ੍ਰਾਈਵੇਟ ਕੇਅਰ ਹੋਮ ਵਿੱਚ ਟੀਕਾਕਰਨ ਇੱਕ ਵੱਡੀ ਚੁਣੌਤੀ ਹੈ। ‘ਹੋਮ ਆਫ਼ ਹੋਪ ਦੇ ਡਾਕਟਰ ਦੀਨ ਦਯਾਲਨ ਦੇ ਅਨੁਸਾਰ ਸਾਡੇ ਸੈਂਟਰ ‘ਤੇ ਜੋ ਲੋਕ ਰਹਿ ਰਹੇ ਹਨ ਉਨ੍ਹਾਂ ਦੇ ਟੀਕਾਕਰਨ ਲਈ ਅਸੀਂ ਕਿਸ ਕੋਲ ਜਾਇਏ ਸਾਨੂੰ ਨਹੀਂ ਪਤਾ।
ਇਹ ਵੀ ਦੇਖੋ: ਦੋ ਏਐੱਸਆਈਜ਼ ਦੇ ਕਤਲ ਦਾ ਮਾਮਲਾ, ਪਿਤਾ ‘ਤੇ ਇਲਜ਼ਾਮ, ਮਾਂ ਤੇ 4 ਸਾਲ ਦਾ ਮਾਸੂਮ ਪੁਲਿਸ ਹਿਰਾਸਤ ‘ਚ ?