ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ, ਹਾਲਾਂਕਿ ਕੇ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕੁੱਝ ਕਮੀ ਆਈ ਹੈ। ਪਰ ਮੌਤਾਂ ਦਾ ਸਿਲਸਲਾ ਅਜੇ ਵੀ ਜਾਰੀ ਹੈ। ਇਸ ਦੌਰਾਨ ਵਿਰੋਧੀ ਪਾਰਟੀਆਂ ਵੀ ਕੋਰੋਨਾ ਤਬਾਹੀ ਲਈ ਮੋਦੀ ਸਰਕਾਰ ‘ਤੇ ਨਿਰੰਤਰ ਨਿਸ਼ਾਨਾ ਸਾਧ ਰਹੀਆਂ ਹਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਕੋਰੋਨਾ ਮਹਾਂਮਾਰੀ ਲਈ ਕੇਂਦਰ ‘ਤੇ ਲਗਾਤਾਰ ਹਮਲਾ ਕਰ ਰਹੇ ਹਨ। ਉਨ੍ਹਾਂ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਮੋਦੀ ਸਰਕਾਰ ‘ਤੇ ਵਰ੍ਹਦਿਆਂ ‘ਟੀਕਾਕਰਨ ਨੂੰ ਲੈ ਕੇ ਲੇਟਲਤੀਫੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਇਸ ਨੂੰ Movid ਕਿਹਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਖ਼ੁਦ ਦੱਸਿਆ ਕਿ ਉਨ੍ਹਾਂ ਨੇ ਇਸ ਨੂੰ ਮੂਵਿਡ ਤਾਂ ਕਿਹਾ ਕਿਉਂਕਿ ਜੇ ਮੋਦੀ ਕਾਰਵਾਈ ਕਰਦੇ ਤਾਂ ਉਹ ਸਿਰਫ ਕੋਵਿਡ ਹੁੰਦਾ। ਪਰ, ਪ੍ਰਧਾਨ ਮੰਤਰੀ ਨੇ ਆਪਣੇ ਐਕਸ਼ਨ ਨਾਲ ਕੋਰੋਨਾ ਲਈ ਜਗ੍ਹਾ ਬਣਾਈ।
ਰਾਹੁਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਥਾਲੀ ਵਜਵਾਕੇ, ਪੱਛਮੀ ਬੰਗਾਲ ਵਿੱਚ ਰੈਲੀ ਕਰਕੇ ਕੋਰੋਨਾ ਲਈ ਜਗ੍ਹਾ ਬਣਾਈ ਹੈ। ਮੋਦੀ ਨੇ ਕੋਰੋਨਾ ਦੀ ਮਦਦ ਕੀਤੀ ਇਸ ਲਈ Covid ਨੂੰ Movid ਕਿਹਾ। ਰਾਹੁਲ ਗਾਂਧੀ ਨੇ ਕਿਹਾ, “ਸਰਕਾਰ ਅਤੇ ਪ੍ਰਧਾਨ ਮੰਤਰੀ ਹਾਲੇ ਤੱਕ ਕੋਰੋਨਾ ਨੂੰ ਸਮਝ ਨਹੀਂ ਸਕੇ ਹਨ। ਕੋਰੋਨਾ ਸਿਰਫ ਇੱਕ ਬਿਮਾਰੀ ਨਹੀਂ ਹੈ, ਕੋਰੋਨਾ ਇੱਕ ਬਦਲਦੀ ਹੋਈ ਬਿਮਾਰੀ ਹੈ। ਜਿੰਨਾ ਸਮਾਂ ਅਤੇ ਜਗ੍ਹਾ ਤੁਸੀਂ ਇਸ ਨੂੰ ਦਿੰਦੇ ਹੋ, ਇਹ ਓਨਾ ਹੀ ਖ਼ਤਰਨਾਕ ਬਣ ਜਾਵੇਗਾ। ਇਹ ਦੂਜੀ ਲਹਿਰ ਪ੍ਰਧਾਨਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ, ਪ੍ਰਧਾਨ ਮੰਤਰੀ ਨੇ ਜੋ ਨੌਟੰਕੀ ਕੀਤੀ, ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕੀਤਾ ਉਸਦਾ ਕਾਰਨ ਦੂਜੀ ਲਹਿਰ ਹੈ। ਜੇਕਰ ਟੀਕਾਕਰਣ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਮਈ 2024 ਵਿੱਚ, ਪੂਰੇ ਭਾਰਤ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।”
ਇਹ ਵੀ ਪੜ੍ਹੋ : PM ਮੋਦੀ ਨੇ ਯਾਸ ਤੂਫਾਨ ਨਾਲ ਪ੍ਰਭਾਵਿਤ ਹੋਏ ਸੂਬਿਆਂ ਲਈ 1000 ਕਰੋੜ ਰੁਪਏ ਦੀ ਰਾਹਤ ਦਾ ਕੀਤਾ ਐਲਾਨ
ਕਾਂਗਰਸੀ ਆਗੂ ਨੇ ਅੱਗੇ ਕਿਹਾ, “ਜੇ ਇਸ ਦਰ ‘ਤੇ ਟੀਕਾਕਰਨ ਚਲਦਾ ਰਿਹਾ ਤਾਂ ਤੀਜੀ, ਚੌਥੀ ਅਤੇ ਪੰਜਵੀਂ ਲਹਿਰ ਆਵੇਗੀ। ਸਾਡੀ ਮੌਤ ਦਰ ਝੂਠ ਹੈ ਅਤੇ ਸਰਕਾਰ ਇਸ ਝੂਠ ਨੂੰ ਫੈਲਾ ਰਹੀ ਹੈ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵਿਰੋਧੀ ਧਿਰ ਉਨ੍ਹਾਂ ਦੀ ਦੁਸ਼ਮਣ ਨਹੀਂ ਹੈ। ਵਿਰੋਧੀ ਧਿਰ ਉਨ੍ਹਾਂ ਨੂੰ ਰਸਤਾ ਦਿਖਾ ਰਹੀ ਹੈ।
ਇਹ ਵੀ ਦੇਖੋ : ਲੁਧਿਆਣਾ ‘ਚ ਰਹਿ ਕੇ ਕੈਂਬਰਿਜ ਵਰਗੀ ਪੜ੍ਹਾਈ, ਨਤੀਜਾ ਇਨ੍ਹਾਂ ਬੱਚਿਆਂ ਦਾ IQ ਲੈਵਲ ਪਾਉਂਦੇ ਵੱਡੇ-ਵੱਡਿਆਂ ਨੂੰ ਮਾਤ