ਆਮ ਆਦਮੀ ਪਾਰਟੀ (ਆਪ) ਵੱਲੋਂ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਹੇ ਕੋਰੋਨਾਵਾਇਰਸ ਟੀਕਾਕਰਣ ਨੂੰ ਘੁਟਾਲਾ ਕਰਾਰ ਦਿੱਤਾ ਗਿਆ ਹੈ। ‘ਆਪ’ ਆਗੂ ਅਤੇ ਵਿਧਾਇਕ ਅਤਿਸ਼ੀ ਨੇ ਕੇਂਦਰ ਨੂੰ ਇਹ ਸਵਾਲ ਪੁੱਛਿਆ ਹੈ ਕਿ ਕੀ ਕੇਂਦਰ ਸਰਕਾਰ ਘੁਟਾਲਾ ਕਰ ਰਹੀ ਹੈ।
ਉਨ੍ਹਾਂ ਕਿਹਾ, “ਨੌਜਵਾਨਾਂ ਲਈ ਟੀਕਾਕਰਣ ਪੂਰੀ ਤਰ੍ਹਾਂ ਦਿੱਲੀ ਵਿੱਚ ਬੰਦ ਹੈ। ਸਰਕਾਰੀ ਪ੍ਰਕਿਰਿਆ ਦੇ ਤਹਿਤ ਸਕੂਲਾਂ ਵਿੱਚ ਇਕ ਵੀ ਟੀਕਾ ਨਹੀਂ ਲੱਗ ਰਿਹਾ ਹੈ। ਸਿਰਫ ਦਿੱਲੀ ਹੀ ਨਹੀਂ, ਨੌਜਵਾਨਾਂ ਦਾ ਟੀਕਾਕਰਨ ਸਾਰੇ ਦੇਸ਼ ਵਿੱਚ ਬੰਦ ਹੈ, ਪਰ ਨਿੱਜੀ ਹਸਪਤਾਲਾਂ ਵਿੱਚ ਅੰਨ੍ਹੇਵਾਹ ਟੀਕੇ ਲਗਾਏ ਜਾ ਰਹੇ ਹਨ। ਕੋਵਿਨ ਵੈੱਬ ਪੋਰਟਲ ‘ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਨਿੱਜੀ ਹਸਪਤਾਲਾਂ ਵਿੱਚ ਟੀਕਾਕਰਨ ਦਾ ਵਿਕਲਪ ਹੈ।
ਅਤਿਸ਼ੀ ਨੇ ਕਿਹਾ, ‘ਨਿੱਜੀ ਹਸਪਤਾਲਾਂ ਵਿੱਚ ਟੀਕਾਕਰਣ 900 ਰੁਪਏ, ਦੂਜੇ ਹਸਪਤਾਲਾਂ ਵਿੱਚ 1200 ਰੁਪਏ, ਟੀਕੇ ਦੀ ਇੱਕ ਖੁਰਾਕ ਲਗਾਉਣ ਲਈ 1300 ਰੁਪਏ ਲਏ ਜਾ ਰਹੇ ਹਨ। ਇਹ ਇੱਕ ਬਹੁਤ ਵੱਡਾ ਘੁਟਾਲਾ ਹੈ ਜੋ ਪੂਰੇ ਦੇਸ਼ ਵਿੱਚ ਹੋ ਰਿਹਾ ਹੈ ਅਤੇ ਦੇਸ਼ ਅਤੇ ਦਿੱਲੀ ‘ਚ ਮੁਫਤ ਟੀਕਾਕਰਨ ਰੋਕ ਦਿੱਤਾ ਗਿਆ ਹੈ ਕਿਉਂਕਿ ਟੀਕਾ ਕੰਪਨੀਆਂ ਰਾਜ ਸਰਕਾਰਾਂ ਨੂੰ ਟੀਕਾ ਨਹੀਂ ਦੇ ਰਹੀਆਂ ਹਨ।”
ਉਨ੍ਹਾਂ ਕਿਹਾ, ‘ਦੂਜੇ ਪਾਸੇ ਇੱਕ ਨਿੱਜੀ ਹਸਪਤਾਲ ਵਿੱਚ ਨੌਜਵਾਨਾਂ ਨੂੰ ਮਹਿੰਗੇ ਭਾਅ ‘ਤੇ ਟੀਕੇ ਲਗਾਏ ਜਾ ਰਹੇ ਹਨ। 1000 ਤੋਂ 1300 ਰੁਪਏ ਟੀਕੇ ਦੀ ਇੱਕ ਖੁਰਾਕ ਲਈ ਲਏ ਜਾ ਰਹੇ ਹਨ। ਇਸਦਾ ਅਰਥ ਇਹ ਹੈ ਕਿ ਜੇ ਇੱਕ ਪਰਿਵਾਰ ਵਿੱਚ 5 ਮੈਂਬਰ ਹਨ, ਤਾਂ 2 ਖੁਰਾਕਾਂ ਲਈ ਪਰਿਵਾਰ ਨੂੰ 10 ਤੋਂ 15 ਹਜ਼ਾਰ ਖਰਚਣੇ ਪੈਣੇ ਹਨ। ਕੇਂਦਰ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਇਹ ਕਿਹੜਾ ਘੁਟਾਲਾ ਹੈ? ਅੱਜ, ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਬਿਪਤਾ ਵਿੱਚ ਅਵਸਰ (ਮੌਕਾ) ਹੈ, ਤਾਂ ਕੀ ਕੇਂਦਰ ਸਰਕਾਰ ਨੇ ਇਹ ਮੌਕਾ ਕੱਢਿਆ ਹੈ?
ਇਹ ਵੀ ਪੜ੍ਹੋ : ਸੋਮਵਾਰ ਤੋਂ ਦਿੱਲੀ ‘ਚ ਸ਼ੁਰੂ ਹੋਵੇਗੀ ਅਨਲੌਕ ਪ੍ਰਕਿਰਿਆ, ਜਾਣੋ ਕਿਹੜੇ ਕੰਮਾਂ ਦੇ ਵਿੱਚ ਮਿਲੇਗੀ ਛੋਟ ਤੇ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਵਿੱਚ ਹੁਣ ਤੱਕ ਲਗਾਏ ਗਏ ਟੀਕਿਆਂ ਦੀਆ ਕੁੱਲ ਖੁਰਾਕਾਂ ਦੀ ਗਿਣਤੀ 20.54 ਕਰੋੜ ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿੱਚ 98,27,025 ਸਿਹਤ ਕਰਮਚਾਰੀ ਅਤੇ 1,53,39,068 ਫਰੰਟਲਾਈਨ ਕਰਮਚਾਰੀ ਸ਼ਾਮਿਲ ਹਨ ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ। 67,47,730 ਸਿਹਤ ਕਰਮਚਾਰੀ ਅਤੇ 84,19,860 ਐਡਵਾਂਸਡ ਫਰੰਟ ਕਰਮਚਾਰੀਆਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ।
ਇਹ ਵੀ ਦੇਖੋ : ਔਰਤਾਂ ਲਈ ਫ੍ਰੀ ਬੱਸ ਸਰਵਿਸ ਤੋਂ ਬਾਅਦ ਬਿਜਲੀ ਸਸਤੀ ਕਰਨਗੇ ਕੈਪਟਨ, 2 ਰੁਪਏ ਪ੍ਰਤੀ ਯੂਨਿਟ ਤੱਕ ਹੋ ਸਕਦੀ ਹੈ ਕਟੌਤੀ