ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਾਲੇ ਦੇਸ਼ ਵਿੱਚ ਰੋਜ਼ਾਨਾ ਲੱਖਾਂ ਕੋਰੋਨਾ ਮਾਮਲਿਆਂ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਇੱਕ ਸਾਲ ਵਿੱਚ ਕਈ ਵਾਰ ਕੋਰੋਨਾ ਜਾਂਚ ਦੇ ਰਿਕਾਰਡ ਬਣੇ ਹਨ।
ਹਾਲਾਂਕਿ ਲੋਕਾਂ ਨੂੰ ਜ਼ਿਆਦਾ ਭਰੋਸਾ RT-PCR ਟੈਸਟਿੰਗ ‘ਤੇ ਵਧੇਰੇ ਨਿਰਭਰ ਕਰਦੇ ਹਨ, ਪਰ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਨੇ ਇੱਕ ਤਕਨੀਕ ਬਣਾਈ ਹੈ ਜੋ ਜਿਸਦੀ ਮਦਦ ਨਾਲ ਸਿਰਫ ਤਿੰਨ ਘੰਟਿਆਂ ਵਿੱਚ ਹੀ ਪਤਾ ਲੱਗ ਸਕੇਗਾ ਕਿ ਤੁਹਾਨੂੰ ਕੋਰੋਨਾ ਹੈ ਜਾਂ ਨਹੀਂ। ਇਸ ਵਿੱਚ ਗਰਾਰੇ ਕਰ ਕੇ ਕੋਰੋਨਾ ਬਾਰੇ ਪਤਾ ਲਗਾਇਆ ਜਾ ਸਕੇਗਾ। ਆਈਸੀਐਮਆਰ ਨੇ ਵੀ ਇਸ ਤਕਨੀਕ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਟੈਸਟ ਵਿੱਚ ਸਵੈਬ ਦੀ ਕਲੈਕਸ਼ਨ ਲੈਣਾ ਜ਼ਰੂਰੀ ਨਹੀਂ ਹੋਵੇਗਾ। ਇਸ ਵਿੱਚ ਇੱਕ ਟਿਊਬ ਹੋਵੇਗੀ, ਜਿਸ ਵਿੱਚ ਸਲਾਇਨ ਹੋਵੇਗਾ। ਲੋਕਾਂ ਨੂੰ ਕੋਰੋਨਾ ਦੀ ਜਾਂਚ ਲਈ ਇਸ ਸਲਾਇਨ ਨੂੰ ਮੂੰਹ ਵਿੱਚ ਪਾਉਣ ਦੀ ਜ਼ਰੂਰਤ ਹੋਏਗੀ ਅਤੇ ਫਿਰ ਕੋਰੋਨਾ ਦੀ ਜਾਂਚ ਕਰਨ ਲਈ 15 ਸਕਿੰਟਾਂ ਲਈ ਗਰਾਰਾ ਕਰਨ ਦੀ ਵੀ ਜ਼ਰੂਰਤ ਹੋਵੇਗੀ।
ਜਦੋਂ ਵਿਅਕਤੀ ਗਰਾਰਾ ਕਰ ਲਾਵੇਗਾ ਫਿਰ ਉਸਨੂੰ ਟਿਊਬ ਵਿੱਚ ਥੁੱਕਣਾ ਹੋਵੇਗਾ ਅਤੇ ਟੈਸਟ ਕਰਨ ਲਈ ਦੇਣਾ ਪਵੇਗਾ। ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਇਸ ਤਕਨੀਕ ਨੂੰ ਕਮਾਲ ਦੀ ਕਾਢ ਦੱਸਿਆ ਹੈ।
ਇਹ ਵੀ ਪੜ੍ਹੋ: ਹਰਿਆਣਾ ‘ਚ 7 ਜੂਨ ਤੱਕ ਵਧਾਇਆ ਗਿਆ ਲਾਕਡਾਊਨ, ਹੁਣ Odd-Even ਢੰਗ ਨਾਲ ਖੁੱਲ੍ਹਣਗੀਆਂ ਦੁਕਾਨਾਂ
ਇਸ ਸਬੰਧੀ ਨੀਰੀ ਦੇ ਵਾਤਾਵਰਣ ਵਾਇਰਲੌਜੀ ਸੈੱਲ ਦੇ ਸੀਨੀਅਰ ਵਿਗਿਆਨੀ ਡਾ: ਕ੍ਰਿਸ਼ਨਾ ਖੈਰਨਰ ਨੇ ਦੱਸਿਆ ਕਿ ਸੈਂਪਲ ਕਲੈਕਸ਼ਨ ਨੂੰ ਆਸਾਨ ਤੇ ਮਰੀਜ਼ਾਂ ਦੇ ਅਨੁਕੂਲ ਬਣਾਉਣ ਲਈ ਨੀਰੀ ਨੇ ਸੋਚਿਆ ਸੀ। ਘੱਟੋ-ਘੱਟ ਮਰੀਜ਼ ਨੂੰ ਤਕਲੀਫ ਪਹੁੰਚਾ ਕੇ ਕਲੈਕਸ਼ਨ ਲੈ ਸਕਦੇ ਹਨ। ਸਲਾਇਨ ਨੂੰ ਪੀਣਾ ਪੈਂਦਾ ਹੈ ਅਤੇ ਫਿਰ ਗਰਾਰੇ ਕਰਨੇ ਪੈਂਦੇ ਹਨ . ਤਿੰਨ ਘੰਟਿਆਂ ਵਿੱਚ ਅਸੀਂ ਆਰਟੀ-ਪੀਸੀਆਰ ਵਾਲੀ ਰਿਪੋਰਟ ਦੇ ਸਕਦੇ ਹਾਂ. ਸਾਨੂੰ ਹੁਣ ਆਈਸੀਐਮਆਰ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਸਾਨੂੰ ਬਾਕੀ ਲੈਬਸ ਨੂੰ ਟ੍ਰੇਨਿੰਗ ਦੇਣ ਲਈ ਕਿਹਾ ਗਿਆ ਹੈ. ਨੀਰੀ ਵਿੱਚ ਅੱਜ ਪਹਿਲਾ ਬੈਚ ਆਇਆ ਹੈ, ਜਿਸ ਦੀ ਟੈਸਟਿੰਗ ਬਾਕੀ ਹੈ।
ਇਹ ਵੀ ਦੇਖੋ: ਪੰਜਾਬੀਓ ਖਿੱਚ ਲਓ ਤਿਆਰੀ! Punjab Police ‘ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, ਭਰਤੀ ਸ਼ੁਰੂ