ਬਠਿੰਡਾ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਬੀੜ ਤਲਾਬ ਵਿੱਚ ਬੀਤੀ 19 ਮਈ ਨੂੰ ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਦੇ ਹੱਕ ਵਿੱਚ ਗ੍ਰੰਥੀ ਗੁਰਮੇਲ ਸਿੰਘ ਵੱਲੋਂ ਕੀਤੀ ਗਈ ਅਰਦਾਸ ਮਾਮਲੇ ਵਿੱਚ ਸੋਮਵਾਰ ਨੂੰ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਖਪਾਲ ਸਿੰਘ ਸਰਾਂ ਨੂੰ ਬਠਿੰਡਾ ਪੁਲਿਸ ਨੇ ਨਾਮਜ਼ਦ ਕਰ ਲਿਆ ਹੈ ।
ਪੁਲਿਸ ਵੱਲੋਂ ਸੁਖਪਾਲ ਸਰਾਂ ਨੂੰ ਆਈਪੀਸੀ ਦੀ ਧਾਰਾ 120ਬੀ ਦੇ ਤਹਿਤ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੁੰਬਈ ‘ਚ ਲਾਕਡਾਊਨ ਦੀਆਂ ਪਾਬੰਦੀਆਂ ਤੋਂ ਮਿਲੀ ਰਾਹਤ, ਗ਼ੈਰ-ਕਾਨੂੰਨੀ ਦੁਕਾਨਾਂ ਖੁੱਲ੍ਹ ਸਕਣਗੀਆਂ
ਗੌਰਤਲਬ ਹੈ ਕਿ ਗੰਥੀ ਗੁਰਮੇਲ ਸਿੰਘ ਨੇ ਇਹ ਅਰਦਾਸ ਕੀਤੀ ਸੀ। ਜਿਸ ਤੋਂ ਬਾਅਦ ਐਡਵੋਕੇਟ ਹਰਪਾਲ ਸਿੰਘ ਖਾਰਾ ਦੀ ਸ਼ਿਕਾਇਤ ‘ਤੇ ਥਾਣਾ ਸਦਰ ਬਠਿੰਡਾ ਨੇ 20 ਮਈ ਨੂੰ ਦੋਸ਼ੀ ਗ੍ਰੰਥੀ ‘ਤੇ ਆਈਪੀਸੀ ਦੀ ਧਾਰਾ 295ਏ ਅਧੀਨ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਤੋਂ ਬਾਅਦ ਡੀਡੀਆਰ ਨੰਬਰ 14 ਦੇ ਤਹਿਤ ਸੋਮਵਾਰ ਨੂੰ ਭਾਜਪਾ ਨੇਤਾ ਸੁਖਪਾਲ ਸਰਾਂ ਨੂੰ ਨਾਮਜ਼ਦ ਕਰ ਲਿਆ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਵਿੱਚ ਭਾਜਪਾ ਨੇਤਾ ਸੁਖਪਾਲ ਸਰਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਗ੍ਰੰਥੀ ਗੁਰਮੇਲ ਸਿੰਘ ਨਾਲ ਮਿਲ ਕੇ ਜਾਣਬੁੱਝ ਕੇ ਇਹ ਅਰਦਾਸ ਕੀਤੀ ਸੀ। ਜਿਸਦਾ ਮਕਸਦ ਲੋਕਾਂ ਨੂੰ ਆਪਸ ਵਿੱਚ ਧਰਮ ਅਤੇ ਜਾਤੀਵਾਦ ਦੇ ਅਧਾਰ ‘ਤੇ ਲੜਵਾਉਣਾ ਸੀ।