ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਨੇ ਹਜ਼ਾਰਾਂ ਪਰਿਵਾਰ ਤਬਾਹ ਕਰ ਦਿੱਤੇ। ਹਾਲਾਂਕਿ ਦੇਸ਼ ਵਿੱਚ ਕੋਰੋਨਾ ਸੰਕ੍ਰਮਣ ਦੀ ਰਫਤਾਰ ਭਾਵੇਂ ਹੀ ਰੁਕ ਗਈ ਹੈ, ਪਰ ਮੌਤਾਂ ਦੇ ਇਹ ਅੰਕੜੇ ਨਿਸ਼ਚਤ ਤੌਰ ‘ਤੇ ਦਰਸਾਉਂਦੇ ਹਨ ਕਿ ਕੋਰੋਨਾ ਦਾ ਖ਼ਤਰਾ ਅਜੇ ਖਤਮ ਨਹੀਂ ਹੋਇਆ ਹੈ । ਇਸ ਵਿਚਾਲੇ ਕੋਰੋਨਾ ਰੱਖਿਆ ਕਵਚ ਯਾਨੀ ਕੋਵਿਡ-19 ਟੀਕੇ ਨੂੰ ਲੈ ਕੇ ਰਾਜਨੀਤੀ ਵੀ ਲਗਾਤਾਰ ਜਾਰੀ ਹੈ।
ਇਸ ਕੜੀ ਵਿੱਚ ਭਾਰਤੀ ਜਨਤਾ ਪਾਰਟੀ (BJP) ਦੇ ਸੰਸਦ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ । ਗੌਤਮ ਗੰਭੀਰ ਨੇ ਦੋਸ਼ ਲਾਇਆ ਹੈ ਕਿ ਸੀਐਮ ਕੇਜਰੀਵਾਲ ਕੇਂਦਰ ਸਰਕਾਰ ਤੋਂ ਵੈਕਸੀਨ ਲੈ ਕੇ ਦਿੱਲੀ ਦਾ ਮਸੀਹਾ ਬਣਨਾ ਚਾਹੁੰਦੇ ਹਨ ।
ਇਸ ਬਾਰੇ ਗੌਤਮ ਗੰਭੀਰ ਨੇ ਟਵੀਟ ਕਰਦਿਆਂ ਕਿਹਾ ਕਿ ‘ਦਿੱਲੀ ਦੇ ਪੁੱਤਰ ਕੌਮੀ ਰਾਜਧਾਨੀ ਦਿੱਲੀ ਦੇ ਮਸੀਹਾ ਚਾਹੁੰਦੇ ਹਨ । ਪ੍ਰਧਾਨ ਮੰਤਰੀ ਵੈਕਸੀਨ ਖਰੀਦ ਕੇ ਉਨ੍ਹਾਂ ਨੂੰ ਦਿਓ ਅਤੇ ਉਹ ਮੁਫ਼ਤ ਵਿੱਚ ਲਗਾ ਕੇ ਆਪਣਾ ਢਿੰਡੋਰਾ ਪਿੱਟਣ ! ਖੁਦ ਟੀਕਿਆਂ ਨੂੰ ਨਿੱਜੀ ਹਸਪਤਾਲਾਂ ਨੂੰ ਵੇਚ ਦਿੱਤਾ ਅਤੇ ਪੈਸੇ ਘਰ-ਘਰ ਸ਼ਰਾਬ ਵਿੱਚ ਲਗਾ ਦਿੱਤੇ।’ ਇਸ ਟਵੀਟ ਵਿੱਚ ਗੰਭੀਰ ਨੇ #PunjabModelInDelhi ਦੀ ਵੀ ਵਰਤੋਂ ਕੀਤੀ ਹੈ।
ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ‘ਤੇ ਕੋਰੋਨਾ ਟੀਕੇ ਨੂੰ ਲੈ ਕੇ ਹਮਲੇ ਕਰ ਰਹੇ ਹਨ । ਉਨ੍ਹਾਂ ਦੀ ਪਾਰਟੀ ਦੇ ਉੱਘੇ ਨੇਤਾ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਵੀ ਨਵੇਂ ਦੋਸ਼ ਲਗਾ ਕੇ ਭਾਜਪਾ ਅਤੇ ਕੇਂਦਰ ਨੂੰ ਨਿਸ਼ਾਨਾ ਬਣਾ ਰਹੇ ਹਨ ।