general punjab pre primary teacher recruitment 2021: ਜੇਕਰ ਤੁਸੀਂ ਵੀ ਅਧਿਆਪਕ ਬਣਨ ਦੇ ਚਾਹਵਾਨ ਹੋ ਤਾਂ ਤੁਹਾਨੂੰ ਸਰਕਾਰ ਨੇ ਇੱਕ ਹੋਰ ਸੁਨਹਿਰੀ ਮੌਕਾ ਦਿੱਤਾ ਹੈ।ਪ੍ਰੀ-ਪ੍ਰਾਇਮਰੀ ਟੀਚਰ ਭਰਤੀ ਦੀ ਤਿਆਰੀ ਕਰਨ ਵਾਲੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ।ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8393 ਆਸਾਮੀਆਂ ‘ਤੇ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰੀਕ੍ਰਿਆ ਦੀ ਮਿਤੀ ਵਧਾ ਦਿੱਤੀ ਹੈ।
ਪੰਜਾਬ ਪ੍ਰੀ-ਪ੍ਰਾਇਮਰੀ ਟੀਚਰ ਭਰਤੀ 2021 ਲਈ ਚਾਹਵਾਨ ਉਮੀਦਵਾਰ ਹੁਣ 9 ਜੂਨ 2021 ਤੱਕ ਅਪਲਾਈ ਕਰ ਸਕਦੇ ਹਨ।ਇਸ ਤੋਂ ਪਹਿਲਾਂ ਅਪਲਾਈ ਦੀ ਪ੍ਰੀਕ੍ਰਿਆ 21 ਦਸੰਬਰ 2020 ਨੂੰ ਖਤਮ ਹੋ ਗਈ ਸੀ।ਵਿਭਾਗ ਵਲੋਂ ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ ਨੋਟੀਫਿਕੇਸ਼ਨ ਨੰਬਰ 202029562 23 ਨਵੰਬਰ 2020 ਨੂੰ ਜਾਰੀ ਕੀਤਾ ਗਿਆ ਸੀ।ਪੰਜਾਬ ‘ਚ ਪ੍ਰੀ ਪ੍ਰਾਇਮਰੀ ਟੀਚਰ ਭਰਤੀ ਲਈ ਉਮੀਦਵਾਰ ਅਪਲਾਈ ਕਰ ਸਕਦੇ ਹਨ,ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਘੱਟੋ ਘੱਟ 45 ਫੀਸਦ ਅੰਕਾਂ ਨਾਲ ਪਾਸ ਕੀਤੀ ਹੋਵੇ ਜਾਂ ਨਰਸਰੀ ਟੀਚਰ ਐਜੂਕੇਸ਼ਨ ਦਾ ਡਿਪਲੋਮਾ ਪਾਸ ਕੀਤਾ ਹੋਵੇ।
ਉਮੀਦਵਾਰ ਨੇ ਦਸਵੀਂ ਤੱਕ ਪੰਜਾਬੀ ਪੜ੍ਹੀ ਹੋਵੇ।ਉਮੀਦਵਾਰਾਂ ਦੀ ਉਮਰ 1 ਦਸੰਬਰ 2020 ਨੂੰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।ਰਾਖਵਾਂਕਰਨ ਵਾਲੇ ਉਮੀਦਵਾਰਾਂ ਵਾਲੇ ਉਮੀਦਵਾਰਾਂ ਨੂੰ ਸਰਕਾਰ ਵਲੋਂ ਨਿਰਧਾਰਤ ਸ਼ਰਤਾਂ ਤਹਿਤ ਛੋਟ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀ ਪ੍ਰਾਇਮਰੀ ਟੀਚਰ ਭਰਤੀ ਦੀ ਅਪਲਾਈ ਕਰਨ ਦੀ ਪ੍ਰੀਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ।ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਆਫੀਸ਼ੀਅਲ ਵੈਬਸਾਈਟ educationrecruitmentboard.com ‘ਤੇ ਉਪਲਬਧ ਕਰਵਾਏ ਗਏ ਜਾਂ ਦਿੱਤੇ ਗਏ ਲਿੰਕ ‘ਤੇ ਕਲਿੰਕ ਕਰਕੇ ਐਪਲੀਕੇਸ਼ਨ ਫਾਰਮ ‘ਤੇ ਜਾਣ।
ਇਹ ਵੀ ਪੜੋ:ਹਸਪਤਾਲ ‘ਚ ਭਰਤੀ ਰਾਮ ਰਹੀਮ ਨੂੰ ਮਿਲਣ ਪਹੁੰਚੀ ਹਨੀਪ੍ਰੀਤ, ਬਣਵਾਇਆ ਅਟੇਂਡੇਂਟ ਦਾ ਕਾਰਡ
ਮੰਗੀ ਜਾਣਕਾਰੀ ਭਰ ਕੇ ਆਪਣਾ ਰਜਿਸਟ੍ਰੇਸ਼ਨ ਕਰਵਾ ਲੈਣ।ਇਸ ਤੋਂ ਬਾਅਦ ਦਿੱਤੇ ਗਏ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਰਾਂਹੀ ਲਾਗਇਨ ਕਰਕੇ ਉਮੀਦਵਾਰ ਆਪਣੀ ਐਪਲੀਕੇਸ਼ਨ ਸਬਮਿਟ ਕਰ ਸਕਣਗੇ।ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਆਨਲਾਈਨ ਅਪਲਾਈ ਕਰਨ ਦੀ ਫੀਸ 1000 ਰੁਪਏ ਹੈ।ਰਾਖਵਾਂਕਰਨ ਵਾਲੇ ਵਰਗਾਂ ਲਈ ਫੀਸ 500 ਰੁਪਏ ਹੈ।ਇਸਦਾ ਭੁਗਤਾਨ ਆਨਲਾਈਨ ਹੀ ਕਰਨਾ ਹੋਵੇਗਾ।
ਇਹ ਵੀ ਪੜੋ:ਕੰਗਨਾ ਨੇ ਫਿਰ ਲਿਆ ਪੰਗਾ, ਸਿੱਖ ਗੁਰੂਆਂ ਨੂੰ ਦੱਸਿਆ ਹਿੰਦੂ, ਛੇੜਿਆ ਨਵਾਂ ਵਿਵਾਦ, ਲੋਕਾਂ ਨੇ ਬਣਾ ਦਿੱਤੀ ਰੇਲ