ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਕੋਰੋਨਾ ਪੀੜਤ ਬੱਚਿਆਂ ਦੇ ਇਲਾਜ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ । ਕੇਂਦਰੀ ਸਿਹਤ ਮੰਤਰਾਲੇ ਅਧੀਨ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਵੱਲੋਂ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਦਰਅਸਲ, ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਕੋਰੋਨਾ ਪੀੜਤ ਬੱਚਿਆਂ ਨੂੰ ਰੇਮਡੇਸੀਵਿਰ ਦੇਣ ਲਈ ਸਖਤ ਮਨ੍ਹਾਂ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਦੀ ਜ਼ਰੂਰਤ ਵੀ ਨਹੀਂ ।
ਕੇਂਦਰ ਸਰਕਾਰ ਵੱਲੋਂ ਇਹ ਦਿਸ਼ਾ-ਨਿਰਦੇਸ਼ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਾਰੀ ਕੀਤੀ ਗਈ ਹੈ। Asymptomatic और Mild ਕੋਵਿਡ ਪੀੜਤ ਬੱਚਿਆਂ ਨੂੰ ਕਿਸੇ ਵੀ ਜਾਂਚ ਦੀ ਜ਼ਰੂਰਤ ਨਹੀਂ ਹੈ। ਜੇਕਰ ਬੱਚਿਆਂ ਵਿੱਚ ਵਧੇਰੇ ਸਮੱਸਿਆ ਵੇਖੀ ਜਾਂਦੀ ਹੈ, ਤਦ ਹੀ ਜਾਂਚ ਜਰੂਰੀ ਹੈ ।
ਦਿਸ਼ਾ-ਨਿਰਦੇਸ਼ਾਂ ਵਿੱਚ ਦੱਸਿਆ ਗਿਆ ਹੈ ਕਿ 12 ਸਾਲ ਤੋਂ ਉੱਪਰ ਦੇ ਬੱਚਿਆਂ ਲਈ ਆਕਸੀਜਨ ਟੈਸਟ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਟੈਸਟ ਮਾਪਿਆਂ ਦੀ ਨਿਗਰਾਨੀ ਵਿੱਚ ਕੀਤਾ ਜਾਵੇਗਾ । ਮਾਪਿਆਂ ਦੀ ਦੇਖ-ਰੇਖ ਵਿੱਚ 6 ਮਿੰਟ ਦਾ ਵਾਕ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਇਹ ਟੈਸਟ ਦਿਲ ਤੇ ਫੇਫੜਿਆਂ ਦੀ ਸਥਿਤੀ ਨੂੰ ਸਮਝਣ ਲਈ ਕਲੀਨਿਕਲ ਟੈਸਟ ਦਾ ਇੱਕ ਤਰੀਕਾ ਹੈ। ਸਰਕਾਰ ਵੱਲੋਂ ਜਿਨ੍ਹਾਂ ਬੱਚਿਆਂ ਨੂੰ ਗੰਭੀਰ ਦਮਾ ਹੈ, ਉਨ੍ਹਾਂ ਨੂੰ ਇਹ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ: ਭਾਰਤ ਦੇ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦਿਹਾਂਤ, ਖੇਡ ਮੰਤਰੀ ਨੇ ਜਤਾਇਆ ਦੁੱਖ
ਐਚਆਰਸੀਟੀ ਸਕੈਨ ਟੈਸਟ ਤਾਂ ਹੀ ਕੀਤਾ ਜਾਣਾ ਚਾਹੀਦਾ ਹੈ ਜੇ ਇਹ ਡਾਕਟਰ ਦੇ ਕਹਿਣ ‘ਤੇ ਬਹੁਤ ਜ਼ਰੂਰੀ ਹੈ। ਇੱਕ ਰੁਟੀਨ ਦੇ ਤੌਰ ਤੇ ਐਚਆਰਸੀਟੀ ਦੀ ਵਰਤੋਂ ਘਾਤਕ ਸਾਬਤ ਹੋ ਸਕਦੀ ਹੈ। ਕੋਰੋਨਾ ਦੀ ਲਾਗ ਦੀ ਜਾਂਚ ਲਈ ਐਚਆਰਸੀਟੀ ਨਹੀਂ ਕੀਤਾ ਜਾਣਾ ਚਾਹੀਦਾ। ਸੰਕੇਤਕ ਅਤੇ ਹਲਕੇ ਮਾਮਲਿਆਂ ਵਿਚ ਵੀ ਇਸ ਦੀ ਜ਼ਰੂਰਤ ਨਹੀਂ ਹੈ। ਇਸ ਦੀ ਵਰਤੋਂ ਇਲਾਜ ਪ੍ਰਤੀ ਹੁੰਗਾਰੇ ਦੀ ਜਾਂਚ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ।