Amrit maan birthday special: ਪੰਜਾਬੀ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਉਨ੍ਹਾਂ ਦੇ ਜਨਮ ਦਿਨ ਤੇ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਜਿੰਦਗੀ ਬਾਰੇ ਕੁਝ ਦਿਲਚਸਪ ਗੱਲਾਂ। ਅੰਮ੍ਰਿਤ ਮਾਨ ਦਾ ਜਨਮ 10 ਜੂਨ, 1992 ਨੂੰ ਗੋਨੇਆਨਾ, ਪੰਜਾਬ ’ਚ ਹੋਇਆ।
ਕੀ ਤੁਸੀਂ ਜਾਣਦੇ ਹੋ ਕਿ ਅੰਮ੍ਰਿਤ ਮਾਨ ਗਾਇਕ, ਗੀਤਕਾਰ ਤੇ ਅਦਾਕਾਰਾ ਵਜੋਂ ਪੰਜਾਬੀ ਇੰਡਸਟਰੀ ’ਚ ਜਾਣੇ ਜਾਂਦੇ ਹਨ। ਅੰਮ੍ਰਿਤ ਮਾਨ ਦਾ ਅਸਲ ਨਾਂ ਅੰਮ੍ਰਿਤਪਾਲ ਸਿੰਘ ਮਾਨ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਗਾਇਕ ਬਣਨ ਕਾਰਨ ਆਪਣਾ ਨਾਂ ਬਦਲ ਲਿਆ। ਅੰਮ੍ਰਿਤ ਮਾਨ ਨੇ ਸਾਲ 2015 ’ਚ ਰਿਲੀਜ਼ ਹੋਏ ਗੀਤ ‘ਦੇਸੀ ਦਾ ਡਰੱਮ’ ਨਾਲ ਸੰਗੀਤ ਜਗਤ ’ਚ ਸ਼ੋਹਰਤ ਖੱਟੀ। ਇਸ ਤੋਂ ਬਾਅਦ ਉਨ੍ਹਾਂ ਦੇ ਗੀਤ ‘ਮੁੱਛ ਤੇ ਮਸ਼ੂਕ’, ‘ਕਾਲੀ ਕਮੈਰੋ’, ‘ਪੈੱਗ ਦੀ ਵਾਸ਼ਨਾ’, ‘ਗੁਰਿਲਾ ਵਾਰ’, ‘ਸ਼ਿਕਾਰ’, ‘ਟਰੈਡਿੰਗ ਨੱਖਰਾ’, ‘ਪਰੀਆਂ ਤੋਂ ਸੋਹਣੀ’, ‘ਬਲੱਡ ’ਚ ਤੂੰ’ ਤੇ ‘ਕੋਲਰਬੋਨ’ ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
ਦੱਸ ਦੇਈਏ ਕਿ ਹਾਲ ਹੀ ’ਚ ਅੰਮ੍ਰਿਤ ਮਾਨ ਦੀ ਐਲਬਮ ‘ਆਲ ਬੰਬ’ ਦੇ ਗੀਤ ਰਿਲੀਜ਼ ਹੋ ਰਹੇ ਹਨ। ‘ਸਿਰਾ ਈ ਹੋਊ’, ‘ਕਾਲਾ ਘੋੜਾ’ ਤੇ ਹੁਣ ‘ਆਲ ਬੰਬ’ ਟਾਈਟਲ ਟਰੈਕ ਰਿਲੀਜ਼ ਹੋਇਆ ਹੈ। ਉਨ੍ਹਾਂ ਦੇ ਇਸ ਗੀਤ ਨੂੰ ਫੈਨਜ਼ ਵੱਲੋ ਕਾਫੀ ਪੰਸਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਹੋਰ ਕਲਾਕਾਰ ਵੀ ਉਸ ਦੇ ਲਿਖੇ ਗਾਣੇ ਗਾਉਂਦੇ ਆ ਰਹੇ ਹਨ। ਗਾਇਕੀ ਦੇ ਖੇਤਰ ’ਚ ਆਉਣ ਤੋਂ ਪਹਿਲਾਂ ਅੰਮ੍ਰਿਤ ਮਾਨ ਹੋਰਨਾਂ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਸਨ। ਗੀਤ ਲਿਖਣ ਦਾ ਸ਼ੌਕ ਉਨ੍ਹਾਂ ਨੂੰ ਕਾਲਜ ਦੇ ਦਿਨਾਂ ਤੋਂ ਹੀ ਸੀ। ਅੰਮ੍ਰਿਤ ਮਾਨ ਨੇ ਪੰਜਾਬੀ ਫ਼ਿਲਮ ‘ਚੰਨਾ ਮੇਰਿਆ’ ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫ਼ਿਲਮ ਤੋਂ ਬਾਅਦ ਅੰਮ੍ਰਿਤ ਮਾਨ ‘ਦੋ ਦੂਣੀ ਪੰਜ’, ‘ਆਟੇ ਦੀ ਚਿੜੀ’ ਤੇ ‘ਲੌਂਗ ਲਾਚੀ’ ਵਰਗੀਆਂ ਫ਼ਿਲਮਾਂ ’ਚ ਸ਼ਾਨਦਾਰ ਅਭਿਨੈ ਕਰ ਚੁੱਕੇ ਹਨ।