ਅੱਜ ਰੂਪਨਗਰ ‘ਚ ਇੱਕ ਵੱਡਾ ਹਾਦਸਾ ਵਾਪਰਿਆ। ਇਥੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀ ਬੱਸ ਪਲਟ ਜਾਣ ਨਾਲ ਦਰਜਨਾਂ ਲੋਕ ਜ਼ਖਮੀ ਹੋ ਗਏ। ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ। ਦੱਸਿਆ ਜਾਂਦਾ ਹੈ ਕਿ ਬੱਸ ਚੰਡੀਗੜ੍ਹ ਤੋਂ ਪੰਜਾਬ ਜਾ ਰਹੀ ਸੀ।
ਰਸਤੇ ਵਿੱਚ, ਅਚਾਨਕ ਇਹ ਬੱਸ ਬੇਕਾਬੂ ਹੋ ਗਈ ਤੇ ਸੜਕ ‘ਤੇ ਪਲਟ ਗਈ। ਇਸ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮਚ ਗਈ। ਇਸ ਹਾਦਸੇ ਕਾਰਨ ਜਿਥੇ ਬੱਸ ਦੇ ਅੰਦਰ ਬੈਠੇ ਯਾਤਰੀਆਂ ਨੂੰ ਨੁਕਸਾਨ ਪੁਜਾ ਹੈ, ਉਥੇ ਹੀ ਸੜਕ ‘ਤੇ ਬੱਸ ਦੇ ਕੋਲੋਂ ਲੰਘ ਰਹੇ ਲੋਕਾਂ ਨੂੰ ਵੀ ਇਸ ਦੀ ਚਪੇਟ ਵਿਚ ਆ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਜਦੋਂ ਵਾਪਰਿਆ ਉਸ ਸਮੇਂ 34 ਯਾਤਰੀ ਸੀਟੀਯੂ ਬੱਸ ਵਿੱਚ ਮੌਜੂਦ ਸਨ। ਇਨ੍ਹਾਂ ਯਾਤਰੀਆਂ ਵਿਚੋਂ ਬਹੁਤ ਸਾਰੇ ਚੰਡੀਗੜ੍ਹ ਦੇ ਸਨ। ਡਰਾਈਵਰ ਨੇ ਦੱਸਿਆ ਕਿ ਬੱਸ ਚੰਡੀਗੜ੍ਹ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਪਰ ਅਚਾਨਕ ਇਹ ਹਾਦਸੇ ਦਾ ਸ਼ਿਕਾਰ ਹੋ ਗਈ। ਜਦੋਂ ਇਹ ਮੋਰਿੰਡਾ ਬਾਈਪਾਸ ‘ਤੇ ਅਚਾਨਕ ਪਲਟ ਗਈ। ਦੂਜੇ ਪਾਸੇ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਸਐਚਓ ਸਿਟੀ ਮੋਰਿੰਡਾ ਦੇ ਇੰਸਪੈਕਟਰ ਵਿਜੇ ਕੁਮਾਰ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਨਾਲ ਹੀ ਡੀਐਸਪੀ ਸੁਖਜੀਤ ਸਿੰਘ ਵਿਰਕ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦੀ ਸਥਿਤੀ ਬਾਰੇ ਪੁੱਛਗਿੱਛ ਕੀਤੀ।
ਜ਼ਖਮੀਆਂ ਵਿਚ ਸਚਿਨ ਕੁਮਾਰ ਹਿਮਾਚਲ, ਸ਼ਿਆਮ ਸੁੰਦਰ ਚੰਡੀਗੜ੍ਹ, ਦਾਰਾ ਸਿੰਘ ਚੰਡੀਗੜ੍ਹ, ਕਰਨ ਚੰਡੀਗੜ੍ਹ, ਰਾਜੇਸ਼ ਦੇਵਗਨ ਚੰਡੀਗੜ੍ਹ, ਰਾਧਾ ਚੰਡੀਗੜ੍ਹ, ਸ਼ਵੇਤਾ ਨੇਗੀ ਮੁਹਾਲੀ, ਮੇਵਾ ਸਿੰਘ ਬੱਲੋਮਾਜਰਾ (ਮੁਹਾਲੀ), ਕੁਲਦੀਪ ਕੁਮਾਰ ਬਲਟਾਣਾ, ਦੀਪਕ ਕੁਮਾਰ ਕੁਰਾਲੀ, ਸ਼ਰਨਜੀਤ ਸਿੰਘ ਸੰਨੀ ਐਨਕਲੇਵ ਖਰੜ, ਗੁਰਦਰਸ਼ਨ ਸਿੰਘ ਮੀਆਪੁਰ ਅਤੇ ਸਤਬੀਰ ਸਿੰਘ ਸੰਗਤਪੁਰਾ (ਮੁਹਾਲੀ) ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦਫਤਰਾਂ ‘ਚ ਸਟਾਫ ਦੀ ਹਾਜ਼ਰੀ ਨੂੰ ਲੈ ਕੇ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ