ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਭਾਰੀ ਤਬਾਹੀ ਮਚਾਈ ਹੈ । ਜਿਸ ਤੋਂ ਬਾਅਦ ਬਹੁਤੇ ਰਾਜਾਂ ਨੇ ਲਾਕਡਾਊਨ ਲਗਾਇਆ ਤਾਂ ਜੋ ਇਸ ਨੂੰ ਕਾਬੂ ਕੀਤਾ ਜਾ ਸਕੇ । ਲਾਕਡਾਊਨ ਕਾਰਨ ਕੁਝ ਹੀ ਦਿਨਾਂ ਦੇ ਅੰਦਰ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ।
ਪਰ ਲਾਕਡਾਊਨ ਲਗਾਉਣ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ । ਜਿਸ ਤੋਂ ਬਾਅਦ ਹੌਲੀ-ਹੌਲੀ ਕੁਝ ਜਰੂਰੀ ਕੋਵਿਡ ਪ੍ਰੋਟੋਕੋਲ ਦੇ ਨਾਲ ਅਨਲੌਕ ਸ਼ੁਰੂ ਕੀਤਾ ਗਿਆ। ਪਰ ਲਾਕਡਾਊਨ ਵਿੱਚ ਢਿੱਲ ਦਿੰਦਿਆਂ ਹੀ ਇੱਕ ਵਾਰ ਫਿਰ ਤੋਂ ਸੜਕਾਂ ‘ਤੇ ਭੀੜ ਦਿਖਾਈ ਦੇਣ ਲੱਗੀ ਹੈ।
ਇਹ ਵੀ ਪੜ੍ਹੋ: ਜਲੰਧਰ ‘ਚ Green Fungus ਦੀ ਦਸਤਕ, ਮਿਲਿਆ ਪਹਿਲਾ ਮਾਮਲਾ
ਇਸ ਭੀੜ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਸਾਰੇ ਰਾਜਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਅਤੇ ਕਿਹਾ ਹੈ ਕਿ ਸਾਵਧਾਨੀ ਨਾਲ ਹੀ ਗਤੀਵਿਧੀਆਂ ਨੂੰ ਵਧਾਇਆ ਜਾਣਾ ਚਾਹੀਦਾ ਹੈ । ਕੇਂਦਰ ਵੱਲੋਂ ਇੱਕ ਮਹੱਤਵਪੂਰਨ ਕੋਵਿਡ ਅਨੁਕੂਲ ਵਿਵਹਾਰ ਦੀ ਪੰਜ-ਪੱਖੀ ਰਣਨੀਤੀ ਨੂੰ ਯਕੀਨੀ ਬਣਾਉਣ ਲਈ ਇੱਕ ਅਪੀਲ ਕੀਤੀ ਗਈ ਹੈ। ਨਾਲ ਹੀ ਸੰਕ੍ਰਮਣ ਦੀ ਰੋਕਥਾਮ ਲਈ ਟੈਸਟ-ਟ੍ਰੈਕ-ਟ੍ਰੀਟ ਅਤੇ ਟੀਕਾਕਰਨ ਵੱਲ ਧਿਆਨ ਦੇਣ ਨੂੰ ਕਿਹਾ ਗਿਆ ਹੈ।
ਦਰਅਸਲ, ਕੇਂਦਰ ਵੱਲੋਂ ਇਹ ਨਿਰਦੇਸ਼ AIIMS ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦੀ ਉਸ ਚੇਤਾਵਨੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕੋਰੋਨਾ ਦੀ ਤੀਜੀ ਲਹਿਰ ਅਗਲੇ 6 ਤੋਂ 8 ਹਫ਼ਤਿਆਂ ਵਿੱਚ ਦਸਤਕ ਦੇ ਦਿੱਤੀ ਗਈ ਹੈ । ਗੁਲੇਰੀਆ ਨੇ ਸ਼ਨੀਵਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਅਗਲੇ 6 ਤੋਂ 8 ਹਫ਼ਤਿਆਂ ਵਿੱਚ ਆ ਸਕਦੀ ਹੈ।
ਇਹ ਵੀ ਪੜ੍ਹੋ: WTC Final 2021 : ਮਿਲਖਾ ਸਿੰਘ ਨੂੰ ਟੀਮ ਇੰਡੀਆ ਦੇ ਖਿਡਾਰੀਆਂ ਨੇ ਇੰਝ ਕੀਤੀ ਸ਼ਰਧਾਂਜਲੀ ਭੇਟ
ਰਣਦੀਪ ਗੁਲੇਰੀਆ ਨੇ ਕਿਹਾ ਕਿ ‘ਜੇ ਕੋਰੋਨਾ ਨਾਲ ਸਬੰਧਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਤੀਜੀ ਲਹਿਰ 6-8 ਹਫ਼ਤਿਆਂ ਵਿੱਚ ਆ ਸਕਦੀ ਹੈ । ਜ਼ਰੂਰਤ ਹੈ ਕਿ ਟੀਕਾਕਰਨ ਹੋਣ ਤੱਕ ਅਸੀਂ ਆਪਣੀ ਲੜਾਈ ਨੂੰ ਹਮਲਾਵਰ ਤਰੀਕੇ ਨਾਲ ਜਾਰੀ ਰੱਖਾਂਗੇ । ਉਨ੍ਹਾਂ ਕਿਹਾ ਕਿ ਜੇ ਲੋਕ ਮਾਸਕ ਅਤੇ ਸਮਾਜਿਕ ਦੂਰੀਆਂ ਵਰਗੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਤਾਂ ਮੁਸ਼ਕਿਲ ਹਾਲਾਤ ਪੈਦਾ ਹੋ ਸਕਦੇ ਹਨ ।
ਇਸ ਚੇਤਾਵਨੀ ਦੇ ਵਿਚਕਾਰ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸ਼ਨੀਵਾਰ ਨੂੰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਲਿਖਿਆ । ਉਨ੍ਹਾਂ ਨੇ ਰਾਜਾਂ ਵਿੱਚ ਟੈਸਟ ਟ੍ਰੈਕ ਅਤੇ ਟ੍ਰੀਟ ਦੀ ਰਣਨੀਤੀ ਨੂੰ ਜਾਰੀ ਰੱਖਣ ਲਈ ਕਿਹਾ ਹੈ । ਉਨ੍ਹਾਂ ਕਿਹਾ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਟੈਸਟਿੰਗ ਰੇਟ ਘੱਟ ਨਾ ਹੋਵੇ। ਇਸ ਤੋਂ ਇਲਾਵਾ ਰਾਜਾਂ ਨੂੰ ਵੀ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ਕਿਹਾ ਗਿਆ ਹੈ ।
ਇਹ ਵੀ ਦੇਖੋ: ਚਾਹੁੰਦੀ ਤਾਂ ਵਿਦੇਸ਼ ਜਾ ਸਕਦੀ ਸੀ, ਲੱਖਾਂ ਕਮਾ ਸਕਦੀ ਸੀ ਪਰ ਮਿਹਨਤ ਕਰਕੇ DSP ਬਣੀ Jalalabad ਦੀ ਧੀ