ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 7ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਆਯੋਜਿਤ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਯੋਗ ਉਮੀਦ ਦੀ ਇੱਕ ਕਿਰਨ ਬਣਿਆ ਹੋਇਆ ਹੈ ਅਤੇ ਇਸ ਦੇ ਪ੍ਰਤੀ ਉਤਸ਼ਾਹ ਘੱਟ ਨਹੀਂ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਕੋਰੋਨਾ ਨੇ ਦਸਤਕ ਦਿੱਤੀ ਸੀ, ਤਾਂ ਦੁਨੀਆ ਇਸਦੇ ਲਈ ਤਿਆਰ ਨਹੀਂ ਸੀ, ਪਰ ਅਜਿਹੇ ਸਮੇਂ ਵਿੱਚ ਯੋਗ ਹੀ ਆਤਮ-ਵਿਸ਼ਵਾਸ ਦਾ ਇੱਕ ਵੱਡਾ ਮਾਧਿਅਮ ਬਣਿਆ।
ਇਹ ਵੀ ਪੜ੍ਹੋ: ਪੰਜਾਬੀ ਕੈਨੇਡਾ ‘ਚ ਗੱਡ ਰਹੇ ਸਫਲਤਾ ਦੇ ਝੰਡੇ, ਜਲੰਧਰ ਦੀ ਨੀਨਾ ਤਾਂਗੜੀ ਓਂਟਾਰੀਓ ‘ਚ ਬਣੀ ਮੰਤਰੀ
ਪੀਐਮ ਮੋਦੀ ਨੇ ਕਿਹਾ, ‘ਕੋਰੋਨਾ ਦੇ ਡੇਢ ਸਾਲ ਵਿੱਚ ਭਾਰਤ ਸਮੇਤ ਸਣੇ ਕਿੰਨੇ ਦੇਸ਼ਾਂ ਨੇ ਇੱਕ ਵੱਡੇ ਸੰਕਟ ਦਾ ਸਾਹਮਣਾ ਕੀਤਾ । ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਲਈ ਯੋਗ ਦਿਵਸ ਉਨ੍ਹਾਂ ਦਾ ਪੁਰਾਣਾ ਸੱਭਿਆਚਾਰਕ ਤਿਉਹਾਰ ਨਹੀਂ ਹੈ। ਇਸ ਮੁਸ਼ਕਿਲ ਸਮੇਂ ਵਿੱਚ ਇੰਨੀ ਪਰੇਸ਼ਾਨੀ ਵਿੱਚ ਲੋਕ ਇਸਨੂੰ ਆਸਾਨੀ ਨਾਲ ਭੁੱਲ ਸਕਦੇ ਸਨ। ਪਰ ਲੋਕਾਂ ਵਿੱਚ ਯੋਗ ਦਾ ਉਤਸ਼ਾਹ ਹੋਰ ਵਧਿਆ ਹੈ।’
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਬਾਵਜੂਦ ਇਸ ਵਾਰ ਦੇ ਯੋਗ ਦਿਵਸ ਦੀ ਥੀਮ ‘ਯੋਗ ਫ਼ਾਰ ਵੈਲਨੈਸ’ ਨੇ ਕਰੋੜਾਂ ਲੋਕਾਂ ਵਿੱਚ ਯੋਗ ਪ੍ਰਤੀ ਉਤਸ਼ਾਹ ਨੂੰ ਹੋਰ ਵਧਾਇਆ। ਮੈਂ ਅੱਜ ਯੋਗ ਦਿਵਸ ‘ਤੇ ਇਹ ਕਾਮਨਾ ਕਰਦਾ ਹਾਂ ਕਿ ਹਰ ਦੇਸ਼, ਹਰ ਸਮਾਜ ਅਤੇ ਹਰ ਵਿਅਕਤੀ ਤੰਦਰੁਸਤ ਹੋਵੇ। ਆਓ ਸਾਰੇ ਇੱਕਠੇ ਹੋ ਕੇ ਇੱਕ ਦੂਜੇ ਦੀ ਤਾਕਤ ਬਣੀਏ।
ਕੋਰੋਨਾ ਦੇ ਡੇਢ ਸਾਲਾਂ ਵਿੱਚ ਭਾਰਤ ਸਮੇਤ ਕਿੰਨੇ ਦੇਸ਼ਾਂ ਨੇ ਇੱਕ ਵੱਡੇ ਸੰਕਟ ਦਾ ਸਾਹਮਣਾ ਕੀਤਾ । ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਲਈ ਯੋਗ ਦਿਵਸ ਉਨ੍ਹਾਂ ਦਾ ਪੁਰਾਣਾ ਸੱਭਿਆਚਾਰਕ ਤਿਉਹਾਰ ਨਹੀਂ ਹੈ। ਇਸ ਮੁਸ਼ਕਿਲ ਸਮੇਂ ਵਿੱਚ ਇੰਨੀ ਪਰੇਸ਼ਾਨੀ ਵਿੱਚ ਲੋਕ ਇਸਨੂੰ ਆਸਾਨੀ ਨਾਲ ਭੁੱਲ ਸਕਦੇ ਸਨ, ਪਰ ਲੋਕਾਂ ਵਿੱਚ ਯੋਗ ਦਾ ਉਤਸ਼ਾਹ ਹੋਰ ਵਧਿਆ ਹੈ।
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ M-ਯੋਗ ਐਪ ਬਾਰੇ ਕਿਹਾ ਕਿ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ, ਤਾਂ ਇਹ ਸੋਚ ਸੀ ਕਿ ਪੂਰੀ ਦੁਨੀਆ ਨੂੰ ਇਸ ਦਾ ਲਾਭ ਮਿਲਣਾ ਚਾਹੀਦਾ ਹੈ। ਭਾਰਤ ਹੁਣ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ M-Yoga ਐਪ ਲਾਂਚ ਕਰਨ ਜਾ ਰਿਹਾ ਹੈ । ਇਸ ਮੋਬਾਈਲ ਐਪ ਵਿੱਚ ਵੱਖ-ਵੱਖ ਯੋਗਾ ਆਸਣ ਅਤੇ ਹੋਰ ਜਾਣਕਾਰੀ ਉਪਲਬਧ ਹੋਵੇਗੀ, ਜੋ ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹੋਣਗੇ।
ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਵਿਚਾਲੇ ਇਸ ਵਾਰ ਦੂਜਾ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਮਹਾਂਮਾਰੀ ਦੇ ਵਿਚਕਾਰ 6ਵਾਂ ਯੋਗ ਦਿਵਸ ਆਯੋਜਿਤ ਕੀਤਾ ਗਿਆ ਸੀ। ਹਾਲਾਂਕਿ, ਕੋਰੋਨਾ ਕਾਰਨ ਇਹ ਫਿੱਕਾ ਰਿਹਾ। ਪਿਛਲੇ ਸਾਲ ਸੰਯੁਕਤ ਰਾਸ਼ਟਰ ਨੇ ਇਸਦੀ ਥੀਮ ‘ਯੋਗ ਫਾਰ ਹੈਲਥ- ਯੋਗ ਫਰਾਮ ਹੋਮ’ ਰੱਖੀ ਸੀ। ਇਸ ਵਾਰ ਵੀ ਕੋਰੋਨਾ ਢੁੱਕਵੇਂ ਵਿਵਹਾਰ ਨਾਲ ਮਨਾਇਆ ਜਾ ਰਿਹਾ ਹੈ। ਯਾਨੀ ਸਮਾਜਿਕ ਦੂਰੀਆਂ, ਮਾਸਕ ਅਤੇ ਵਾਰ-ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।