ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ‘ਚ ਨਿਰੰਤਰ ਗਿਰਾਵਟ ਆ ਰਹੀ ਹੈ। ਸੋਮਵਾਰ ਨੂੰ ਪਿਛਲੇ 91 ਦਿਨਾਂ ਵਿੱਚ ਸਭ ਤੋਂ ਘੱਟ ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਕੁੱਲ 42,640 ਨਵੇਂ ਕੇਸ ਸਾਹਮਣੇ ਆਏ ਹਨ।
ਜਦਕਿ 81,839 ਮਰੀਜ਼ਾਂ ਨੂੰ ਰਿਕਵਰੀ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਇਸ ਦੌਰਾਨ 1,167 ਮਰੀਜ਼ਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 86,16,373 ਲੋਕਾਂ ਨੂੰ ਕੋਰੋਨਾ ਵਾਇਰਸ ਟੀਕਾ ਲਗਾਇਆ ਗਿਆ ਹੈ, ਜਿਸ ਤੋਂ ਬਾਅਦ ਟੀਕਾਕਰਨ ਦਾ ਕੁੱਲ ਅੰਕੜਾ 28,87,66,201 ਤੇ ਪਹੁੰਚ ਗਿਆ ਹੈ। ਭਾਰਤ ਵਿੱਚ ਕੋਰੋਨਾ ਦੇ 42,640 ਨਵੇਂ ਕੇਸਾਂ ਦੀ ਆਮਦ ਤੋਂ ਬਾਅਦ, ਸਕਾਰਾਤਮਕ ਮਾਮਲਿਆਂ ਦੀ ਕੁੱਲ ਸੰਖਿਆ 2,99,77,861 ਹੋ ਗਈ ਹੈ।
ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਦੀ ਮ੍ਰਿਤਕ ਦੇਹ ਲੈ ਕੇ PGI ਪਹੁੰਚਿਆ ਪਰਿਵਾਰ, ਕੁਝ ਹੀ ਦੇਰ ‘ਚ ਹੋਵਗਾ ਪੋਸਟ ਮਾਰਟਮ
ਉਸੇ ਸਮੇਂ, 1,167 ਨਵੀਂਆਂ ਮੌਤਾਂ ਨਾਲ, ਮੌਤਾਂ ਦੀ ਕੁੱਲ ਸੰਖਿਆ 3,89,302 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 239,26,038 ਮਰੀਜ਼ ਕੋਰੋਨਾ ਦੇ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਇਸ ਸਮੇਂ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ 6,62,521 ਹੈ।
ਇਹ ਵੀ ਪੜ੍ਹੋ : 22 ਸਾਲ ਦੀ ਉਮਰ ‘ਚ ਇਸ ਖਿਡਾਰਣ ਨੇ PCS ਦਾ ਟੈਸਟ ਪਾਸ ਕਰ ਪੰਜਾਬ ਦਾ ਨਾਮ ਕੀਤਾ ਰੌਸ਼ਨ, ਅੱਜ ਤੱਕ ਰਿਕਾਰਡ ਨੇ ਕਾਇਮ!