ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਕੋਰੋਨਾ ਟੀਕਾਕਰਨ ਦੇ ਸੰਬੰਧ ਵਿੱਚ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ, ‘ਜਦੋਂ ਤੱਕ ਕੋਰੋਨਾ ਟੀਕਾਕਰਣ ਵੱਡੇ ਪੱਧਰ ‘ਤੇ ਨਿਰੰਤਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਾਡਾ ਦੇਸ਼ ਸੁਰੱਖਿਅਤ ਨਹੀਂ ਹੈ। ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ PR ਦੇ ਪ੍ਰੋਗਰਾਮ ਤੋਂ ਅੱਗੇ ਨਹੀਂ ਵੱਧ ਰਹੀ ਹੈ।’ ਦੱਸ ਦੇਈਏ ਕਿ ਕੋਰੋਨਾ ਕਾਲ ‘ਚ ਰਾਹੁਲ ਗਾਂਧੀ ਨਿਰੰਤਰ ਮੋਦੀ ਸਰਕਾਰ ਦੀਆ ਨੀਤੀਆਂ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।
ਇਸ ਤੋਂ ਇਲਾਵਾ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਨੇ ਟਵੀਟ ਕਰਕੇ ਕਿਹਾ, “ਡੈਲਟਾ + ਵੇਰੀਐਂਟ ਨੇ ਦੇਸ਼ ਵਿੱਚ ਦਸਤਕ ਦੇ ਦਿੱਤੀ ਹੈ। ਹੁਣ ਤੱਕ ਸਿਰਫ 3.6 ਫੀਸਦੀ ਆਬਾਦੀ ਦਾ ਪੂਰਨ ਟੀਕਾਕਰਨ ਕੀਤਾ ਗਿਆ ਹੈ। ਪਰ ਪ੍ਰਧਾਨ ਮੰਤਰੀ ਸਰ EM ਈਵੈਂਟ ਮੈਨੇਜਰ ਦੀ ਭੂਮਿਕਾ ਨੂੰ ਅਪਣਾ ਰਹੇ ਹਨ। ਖੁਦ ਦੀ ਵਿਡਆਈ ਕਰਨ ਤੋਂ ਬਾਅਦ ਅਗਲੇ ਹੀ ਦਿਨ, ਟੀਕਿਆਂ ਵਿੱਚ 40 ਫੀਸਦੀ ਦੀ ਗਿਰਾਵਟ ਆ ਗਈ।”
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ, 50,848 ਨਵੇਂ ਕੋਰੋਨਾ ਕੇਸ ਆਏ ਅਤੇ 1358 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਪਿਛਲੇ ਦਿਨ 68,817 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ, ਯਾਨੀ ਕੱਲ੍ਹ 19,327 ਐਕਟਿਵ ਕੇਸ ਘੱਟ ਹੋਏ ਹਨ।
ਇਹ ਵੀ ਪੜ੍ਹੋ : Mall ਦੇ ਬਾਹਰ ਲੱਗੀ ਸੀ ਲੋਕਾਂ ਦੀ ਲੰਬੀ ਲਾਈਨ ਤਾਂ IPS ਨੇ ਕਿਹਾ- ‘ਜਾਨ ਜਾਏ ਬੱਸ Sale ਨਾ ਜਾਏ’
ਇਸ ਤੋਂ ਪਹਿਲਾਂ ਸੋਮਵਾਰ ਨੂੰ 42,640 ਨਵੇਂ ਮਾਮਲੇ ਸਾਹਮਣੇ ਆਏ ਸਨ। ਲਗਾਤਾਰ 41 ਵੇਂ ਦਿਨ ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ।
ਇਹ ਵੀ ਦੇਖੋ : ਜੈਪਾਲ ਭੁੱਲਰ ਦਾ ਸਸਕਾਰ LIVE ਭੁੱਬਾਂ ਮਾਰ ਰੋਇਆ ਪਿਤਾ, ਮਾਂ ਦਾ ਬੁਰਾ ਹਾਲ…